ਇੰਦਰਬੀਰ ਸਿੰਘ ਨਿੱਜਰ
ਇੰਦਰਬੀਰ ਸਿੰਘ ਨਿੱਝਰ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹੈ। ਉਹ ਚੀਫ਼ ਖਾਲਸਾ ਦੀਵਾਨ ਦਾ ਮੌਜੂਦਾ ਪ੍ਰਧਾਨ [2]ਵੀ ਹੈ। ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ। ਮੁਢਲੀ ਜ਼ਿੰਦਗੀਡਾ ਨਿੱਝਰ ਅਜਨਾਲੇ ਵਿਖੇ ਸੰਨ 1956 ਵਿੱਚ ਪੈਦਾ ਹੋਏ। [3]ਉਸ ਨੇ ਆਪਣਾ ਬਚਪਨ ਆਪਣੇ ਪਿਤਾ ਦਰਸ਼ਨ ਸਿੰਘ ਦੀ ਭੈਣ ਅਤੇ ਉਸਦੇ ਪਤੀ ਨਾਲ ਬਿਤਾਇਆ, ਜੋ ਕਿ ਫੌਜ ਵਿੱਚ ਸਨ। ਉਸਦੇ ਪਿਤਾ ਇੱਕ ਵਿਗਿਆਨ ਗ੍ਰੈਜੂਏਟ ਤੇ ਪੇਸ਼ੇ ਤੋਂ ਕਿਸਾਨ ਸਨ। ਸੈਕੰਡਰੀ ਸਕੂਲ ਤੱਕ ਉਸ ਨੇ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਪੜ੍ਹਾਈ ਕੀਤੀ। ਡਾਕਟਰੀ ਪੇਸ਼ਾਜੰਮੂ ਕਸ਼ਮੀਰ ਯੂਨੀਵਰਸਿਟੀ ਤੋੰ 1980 ਵਿੱਚ ਐਮ ਬੀ ਬੀ ਐਸ ਡਿਗਰੀ ਹਾਸਲ ਕਰਨ ਉਪਰੰਤ[4] ਉਸਨੇ 1988 ਵਿੱਚ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਆਪਣੀ ਮਾਸਟਰ ਡਿਗਰੀ (ਰੇਡੀਓਡਾਇਗਨੋਸਿਸ) ਪੂਰੀ ਕੀਤੀ।ਅੰਮ੍ਰਿਤਸਰ ਵਿੱਚ ਉਹ ਆਪਣਾ ਡਾਇਗਨੋਸਟਿਕ ਸੈਂਟਰ ਚਲਾ ਰਹੇ ਸਨ।[3] ਵਿਧਾਨ ਸਭਾ ਦੇ ਮੈਂਬਰ2017 ਵਿੱਚ ਉਸ ਨੇ ਪਹਿਲੀ ਵਿਧਾਨ ਸਭਾ ਚੋਣ ਲੜੀ ਪਰ ਹਾਰ ਗਏ। 2022 ਦੀਆਂ ਚੋਣਾਂ ਵਿੱਚ ਉਸ ਨੇ ਅੰਮ੍ਰਿਤਸਰ ਦੱਖਣੀ ਤੌਂ ਅਕਾਲੀ ਦਲ ਉਮੀਦਵਾਰ ਤਲਬੀਰ ਸਿੰਘ ਨੂੰ 27503 ਵੋਟਾਂ ਦੇ ਫਰਕ ਨਾਲ ਹਰਾਇਆ।[5] ਇਸੇ ਹਲਕਾ ਵਿੱਚ ਇੰਦਰਬੀਰ ਸਿੰਘ ਬੁਲਾਰੀਆ ਕੋਲੋਂ ਉਹ 2017 ਵਿੱਚ ਹਾਰ ਗਏ ਸਨ ਪਰ ਇਸ ਵਾਰ ਉਸ ਨੂੰ ਬੁਰੀ ਤਰਾਂ ਹਰਾ ਕੇ , ਜੋ ਤੀਸਰੇ ਸਥਾਨ ਤੇ ਰਿਹਾ , ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਪਰੋਟੈਮ ਸਪੀਕਰਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿੱਚ ਮਜ਼ਬੂਤ 79% ਬਹੁਮਤ ਹਾਸਲ ਕੀਤਾ। ਸੰਸਦ ਮੈਂਬਰ ਭਗਵੰਤ ਮਾਨ ਨੇ 16 ਮਾਰਚ 2022 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ।ਨਿੱਝਰ ਨੂੰ 16ਵੀਂ ਪੰਜਾਬ ਵਿਧਾਨ ਸਭਾ ਦਾ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ । ਕੈਬਨਿਟ ਮੰਤਰੀ5 ਜੁਲਾਈ ਨੂੰ, ਭਗਵੰਤ ਮਾਨ ਨੇ ਪੰਜਾਬ ਰਾਜ ਸਰਕਾਰ ਦੇ ਵਿਭਾਗਾਂ ਵਿੱਚ ਪੰਜ ਨਵੇਂ ਮੰਤਰੀਆਂ ਦੇ ਨਾਲ ਆਪਣੇ ਮੰਤਰੀ ਮੰਡਲ ਦੇ ਵਿਸਥਾਰ ਦਾ ਐਲਾਨ ਕੀਤਾ। ਇੰਦਰਬੀਰ ਸਿੰਘ ਨਿੱਝਰ ਸ਼ਾਮਲ ਕੀਤੇ ਗਏ ਮੰਤਰੀਆਂ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਹੇਠਲੇ ਵਿਭਾਗਾਂ ਦਾ ਚਾਰਜ ਦਿੱਤਾ ਗਿਆ : ਸਥਾਨਕ ਸਰਕਾਰ ਸੰਸਦੀ ਮਾਮਲੇ ਜ਼ਮੀਨ ਅਤੇ ਪਾਣੀ ਦੀ ਸੰਭਾਲ ਪ੍ਰਸ਼ਾਸਨਿਕ ਸੁਧਾਰ ਹਵਾਲੇ
|
Portal di Ensiklopedia Dunia