ਇੱਕਾਰਸ

ਜੈਕਬ ਪੀਟਰ ਗੋਵੀ ਦੀ ਕਲਾ ਦ ਫਾਲ ਆਫ਼ ਇੱਕਾਰਸ (1635-1637)

ਇਕਾਰੋਸ ਮਾਸਟਰ ਕਾਰੀਗਰ ਡੈਡਲਸ ਦਾ ਪੁੱਤਰ ਸੀ।

ਮਿਥਿਹਾਸ

ਗ੍ਰੀਕ ਮਿਥਿਹਾਸ ਵਿੱਚ ਇੱਕਾਰਸ ਨਾਮ ਦਾ ਇੱਕ ਪਾਤਰ ਆਉਂਦਾ ਹੈ ਜਿਸ ਦਾ ਪਿਤਾ "ਡੈਡਲਸ" ਚੱਕਰਵਿਊ ਰਚਨਾ ਤੇ ਹੋਰ ਚੀਜ਼ਾਂ ਨੂੰ ਬਣਾਉਣ ਦਾ ਮਾਹਿਰ ਹੈ। ਰਾਜਾ ਮਾਇਨੋਸ ਲਈ ਉਹ ਇੱਕ ਅਜਿਹੇ ਹੀ ਚੱਕਰਵਿਊ ਦੀ ਰਚਨਾ ਕਰਦਾ ਹੈ ਉਸ ਰਚੇ ਚਕਰਵਿਊ ਵਿਚੋਂ ਦੁਸ਼ਮਣ ਰਾਜਾ "ਥੇਸਿਅਸ" ਹੈ ਜੋ ਉਸ ਵਿਚੋਂ ਬਚ ਨਿਕਲਦਾ ਹੈ , ਰਾਜੇ ਮਾਇਨੋਸ ਨੂੰ ਸ਼ੱਕ ਹੈ ਕੇ ਡੈਡਲਸ ਤੇ ਇਕਾਰਸ ਚਕਰਵਿਊ ਦਾ ਭੇਦ ਖੋਲ ਦਿੱਤਾ ਹੈ । ਇਸ ਸ਼ੱਕ ਵਿਚ ਓਹ ਇਕਾਰਸ ਤੇ ਡੈਡਲਸ ਨੂੰ ਕੈਦ ਕਰ ਲੈਂਦਾ ਹੈ। ਪਿਤਾ ਦੋਹਾਂ ਲਈ ਖੰਭ ਬਣਾਉਂਦਾ ਹੈ ਜਿਸਨੂੰ ਉਹ ਮੋਮ ਨਾਲ ਜੋੜਦਾ ਹੈ। ਇੱਕਾਰਸ ਨੂੰ ਕੈਦ ਤੋਂ ਕੱਢਣ ਵੇਲੇ ਉਹ ਚੇਤਾਵਨੀ ਦਿੰਦਾ ਹੈ ਕੇ ਐਨਾ ਉੱਚਾ ਨਾ ਉੱਡੀ ਕੇ ਮੋਮ ਪਿਗਲ ਜਾਵੇ ਤੇ ਨਾ ਹੀ ਐਨਾ ਨੀਵਾਂ ਨਾ ਜਾਈ ਕੇ ਸਮੁੰਦਰ ਦੇ ਪਾਣੀ ਨਾਲ ਤੇਰੇ ਖੰਭ ਗਿੱਲੇ ਹੋ ਜਾਣ ਤੇ ਤੂੰ ਉੱਡ ਨਾ ਸਕੇ । ਪਰ ਇੱਕਾਰਸ ਆਪਣੇ ਬਾਪ ਦੀ ਚੇਤਾਵਨੀ ਭੁੱਲ ਕੇ ਉੱਚਾ ਉਡਦਾ ਹੈ , ਹੋਰ ਉਚਾ ਉੱਡਦਾ ਸੂਰਜ ਦੇ ਨੇੜੇ ਪੁੱਜ ਜਾਂਦਾ ਤੇ ਅੰਤ ਆਪਣੇ ਖੰਭ ਗਵਾ ਬੈਠਦਾ ਤੇ ਸਮੁੰਦਰ ਵਿੱਚ ਡੁੱਬ ਕੇ ਮਰ ਜਾਂਦਾ ਹੈ।[1]

ਹਵਾਲੇ

  1. Sam Gurvinder
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya