ਈਦੀ ਅਮੀਨਈਦੀ ਅਮੀਨ ਦਾਦਾ (/ˈiːdi ɑːˈmiːn//ˈiːdi ɑːˈmiːn/; ਅੰ. 1923 1923–28 ਫਰਮਾ:Snds16 ਅਗਸਤ 2003) 1971 ਤੋਂ 1979 ਤੱਕ ਰਾਜ ਕਰਨ ਵਾਲਾ ਯੁਗਾਂਡਾ ਦਾ ਫੌਜੀ ਨੇਤਾ ਅਤੇ ਰਾਸ਼ਟਰਪਤੀ ਸੀ। 1946 ਵਿੱਚ ਅਮੀਨ ਬਰਤਾਨਵੀ ਬਸਤੀਵਾਦੀ ਰੈਜਿਮੇਂਟ ਕਿੰਗਸ ਅਫਰੀਕੀ ਰਾਇਫਲਸ ਵਿੱਚ ਸ਼ਾਮਿਲ ਹੋ ਗਿਆ ਅਤੇ ਜਨਵਰੀ 1971 ਦੇ ਫੌਜੀ ਤਖਤਾਪਲਟ ਦੁਆਰਾ ਮਿਲਟਨ ਓਬੋਟੇ ਨੂੰ ਪਦ ਤੋਂ ਹਟਾਉਣ ਪਿੱਛੋਂ ਯੁਗਾਂਡਾ ਦੀ ਫੌਜ ਵਿੱਚ ਓੜਕ ਮੇਜਰ ਜਨਰਲ ਅਤੇ ਕਮਾਂਡਰ ਦਾ ਪਦ ਹਾਸਲ ਕੀਤਾ। ਬਾਅਦ ਵਿੱਚ ਦੇਸ਼ ਦੇ ਪ੍ਰਮੁੱਖ ਪਦ ਉੱਤੇ ਵਿਰਾਜਮਾਨ ਰਹਿੰਦੇ ਹੋਏ ਉਸਨੇ ਆਪ ਨੂੰ ਫੀਲਡ ਮਾਰਸ਼ਲ ਦੇ ਰੂਪ ਵਿੱਚ ਤਰੱਕੀ ਕਰ ਲਈ। ਅਮੀਨ ਦੇ ਸ਼ਾਸਨ ਨੂੰ ਮਨੁਖੀ ਅਧਿਕਾਰਾਂ ਦੀ ਦੁਰਵਰਤੋਂ, ਸਿਆਸੀ ਦਮਨ, ਜਾਤੀ ਉਤਪੀੜਨ, ਗੈਰ ਕਾਨੂੰਨੀ ਹਤਿਆਵਾਂ, ਪੱਖਪਾਤ, ਭ੍ਰਿਸ਼ਟਾਚਾਰ ਅਤੇ ਆਰਥਕ ਕੁਪ੍ਰਬੰਧਨ ਲਈ ਜਾਣਿਆ ਜਾਂਦਾ ਸੀ। ਅੰਤਰਰਾਸ਼ਟਰੀ ਦਰਸ਼ਕਾਂ ਅਤੇ ਮਨੁੱਖ ਅਧਿਕਾਰ ਸਮੂਹਾਂ ਦਾ ਅਨੁਮਾਨ ਹੈ ਕਿ ਉਸਦੇ ਸ਼ਾਸਨ ਵਿੱਚ 1 ਲੱਖ ਤੋਂ 5 ਲੱਖ ਲੋਕ ਮਾਰ ਦਿੱਤੇ ਗਏ।[1][2] ਆਪਣੇ ਸ਼ਾਸਨ ਕਾਲ ਦੌਰਾਨ, ਅਮੀਨ ਨੂੰ ਲੀਬੀਆ ਦੇ ਮੁਅੰਮਰ ਅਲ-ਗੱਦਾਫੀ ਤੋਂ ਇਲਾਵਾ ਸੋਵੀਅਤ ਸੰਘ ਅਤੇ ਪੂਰਬੀ ਜਰਮਨੀ ਦਾ ਵੀ ਸਮਰਥਨ ਹਾਸਲ ਸੀ।[2][3][3][4] ਯੁਗਾਂਡਾ ਦੇ ਅੰਦਰ ਅਸੰਤੋਸ਼ ਅਤੇ 1978 ਵਿੱਚ ਤਨਜ਼ਾਨੀਆ ਦੇ ਕੰਗੇਰਾ ਸੂਬੇ ਨੂੰ ਜਿੱਤਣ ਦੀ ਕੋਸ਼ਿਸ਼ ਅਤੇ ਯੁਗਾਂਡਾ-ਤਨਜ਼ਾਨੀਆ ਜੰਗ ਉਸਦੇ ਸ਼ਾਸਨ ਦੇ ਪਤਨ ਦਾ ਕਾਰਨ ਬਣੇ। ਅਮੀਨ ਬਾਅਦ ਵਿੱਚ ਲੀਬੀਆ ਅਤੇ ਸਾਊਦੀ ਅਰਬ ਵਿੱਚ ਨਿਰਵਾਸਤ ਜੀਵਨ ਜੀਣ ਲਗਾ, ਜਿੱਥੇ 16 ਅਗਸਤ 2003 ਨੂੰ ਉਸਦੀ ਮੌਤ ਹੋ ਗਈ। ਹਵਾਲੇ
|
Portal di Ensiklopedia Dunia