ਈਵੋ ਆਂਦਰਿਚ
ਇਵਾਨ "ਈਵੋ" ਆਂਦਰਿਚ (ਸਰਬੀਆਈ ਸਿਰੀਲਿਕ: Иван "Иво" Андрић, ਉਚਾਰਨ [ǐʋan ǐːʋɔ ǎːndritɕ]) (9 ਅਕਤੂਬਰ 1892 – 13 ਮਾਰਚ 1975) ਯੂਗੋਸਲਾਵ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਸੀ। ਇਸਨੂੰ 1961 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਦੀਆਂ ਲਿਖਤਾਂ ਵਿੱਚ ਆਮ ਤੌਰ ਉੱਤੇ ਉਸਮਾਨੀ ਸ਼ਾਸਨ ਦੌਰਾਨ ਬੋਸਨੀਆ ਵਿੱਚ ਜ਼ਿੰਦਗੀ ਨਾਲ ਸਬੰਧਿਤ ਹਨ। ਮੁੱਢਲਾ ਜੀਵਨਇਵਾਨ ਆਂਦਰਿਚ ਦਾ ਜਨਮ 9 ਅਕਤੂਬਰ 1892 ਨੂੰ ਇੱਕ ਬੋਸਨੀਆਈ ਕਰੋਸ਼ ਪਰਿਵਾਰ ਵਿੱਚ ਹੋਇਆ।[1] ਇਸ ਦਾ ਨਾਂ ਇਵਾਨ ਸੀ ਪਰ ਇਹ ਈਵੋ ਨਾਂ ਨਾਲ ਜ਼ਿਆਦਾ ਮਸ਼ਹੂਰ ਹੋਇਆ। ਜਦੋਂ ਇਹ 2 ਸਾਲਾਂ ਦਾ ਸੀ ਤਾਂ ਇਸ ਦੇ ਪਿਤਾ ਆਂਤੂਨ ਦੀ ਮੌਤ ਹੋ ਗਈ। ਇਸ ਦੀ ਮਾਂ ਕਤਰੀਨਾ ਇਕੱਲੇ ਇਸ ਦੀ ਦੇਖ ਭਾਲ ਕਰਨ ਲਈ ਬਹੁਤ ਗਰੀਬ ਸੀ, ਇਸ ਲਈ ਇਸ ਦਾ ਪਾਲਣ-ਪੋਸ਼ਣ ਇਸ ਦੇ ਨਾਨਕੇ ਪਰਿਵਾਰ ਦੁਆਰਾ ਪੂਰਬੀ ਬੋਸਨੀਆ ਵਿੱਚ ਵੀਸੇਗਰਾਦ ਸ਼ਹਿਰ ਵਿੱਚ ਕੀਤਾ ਗਿਆ। ਇਸ ਜਗ੍ਹਾ ਇਸਨੇ 16ਵੀਂ ਸਦੀ ਦਾ ਮਹਮੇਦ ਪਾਸਾ ਸੋਕੋਲੋਵਿੱਚ ਪੁਲ ਵੇਖਿਆ ਜੋ ਬਾਅਦ ਵਿੱਚ ਇਸ ਦੇ ਨਾਲ "ਦਰੀਨਾ ਦਾ ਪੁਲ"(Na Drini ćuprija) ਕਰ ਕੇ ਮਸ਼ਹੂਰ ਹੋਇਆ।[2] ਹਵਾਲੇ
|
Portal di Ensiklopedia Dunia