ਈਸਪ ਦੀਆਂ ਕਹਾਣੀਆਂ![]() ![]() ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ ਜਨੌਰ ਕਹਾਣੀਆਂ ਦਾ ਇੱਕ ਸੰਗ੍ਰਿਹ ਹੈ ਜਿਸਦਾ ਸਿਹਰਾ 620 ਈਪੂ ਤੋਂ 520 ਈਪੂ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਗੁਲਾਮ ਅਤੇ ਕਥਾ ਵਾਚਕ ਈਸਪ ਨੂੰ ਜਾਂਦਾ ਹੈ। ਉਸ ਦੀਆਂ ਜਨੌਰ ਕਹਾਣੀਆਂ ਸੰਸਾਰ ਦੀਆਂ ਕੁੱਝ ਕੁ ਸਭ ਤੋਂ ਵਧੇਰੇ ਪ੍ਰਸਿੱਧ ਜਨੌਰ ਕਹਾਣੀਆਂ ਵਿੱਚੋਂ ਹਨ। ਇਹ ਕਹਾਣੀਆਂ ਅੱਜ ਕੱਲ ਦੇ ਬੱਚਿਆਂ ਲਈ ਨੈਤਿਕ ਸਿੱਖਿਆ ਦਾ ਲੋਕਪਸੰਦ ਵਿਕਲਪ ਬਣੀਆਂ ਹੋਈਆਂ ਹਨ। ਈਸਪ ਦੀਆਂ ਜਨੌਰ ਕਹਾਣੀਆਂ ਵਿੱਚ ਸ਼ਾਮਿਲ ਕਈ, ਜਿਵੇਂ ਲੂੰਬੜੀ ਅਤੇ ਅੰਗੂਰ (ਜਿਸ ਤੋਂ “ਅੰਗੂਰ ਖੱਟੇ ਹਨ” ਮੁਹਾਵਰਾ ਨਿਕਲਿਆ), ਕੱਛੂ ਅਤੇ ਖਰਗੋਸ, ਉੱਤਰੀ ਹਵਾ ਅਤੇ ਸੂਰਜ, ਬਘਿਆੜ ਆਇਆ, ਪਿਆਸਾ ਕਾਂ, ਬਘਿਆੜ ਅਤੇ ਸ਼ੇਰ ਅਤੇ ਕੀੜੀ ਅਤੇ ਟਿੱਡਾ ਵਰਗੀਆਂ ਜਨੌਰ ਕਹਾਣੀਆਂ ਪੂਰੇ ਸੰਸਾਰ ਵਿੱਚ ਅਤਿਅੰਤ ਪ੍ਰਸਿੱਧ ਹਨ। ਪਹਿਲੀ ਸਦੀ ਈਸਵੀ ਵਿੱਚ ਤੀਆਨਾ ਦੇ ਦਾਰਸ਼ਨਕ ਅਪੋਲੋਨੀਅਸ ਵਲੋਂ ਈਸਪ ਦੇ ਬਾਰੇ ਹੇਠਲੇ ਕਥਨ ਦਾ ਰਿਕਾਰਡ ਮਿਲਦਾ ਹੈ:
ਮੂਲਯੂਨਾਨੀ ਇਤਿਹਾਸਕਾਰ ਹੇਰੋਟੋਡਸ ਦੇ ਅਨੁਸਾਰ ਇਹ ਦੰਤਕਥਾਵਾਂ ਈਸਾ ਪੂਰਵ ਪੰਜਵੀਂ ਸਦੀ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਈਸਪ ਨਾਮਕ ਗੁਲਾਮ ਦੁਆਰਾ ਲਿਖੀਆਂ ਗਈਆਂ ਸਨ।[1] ਈਸਪ ਦਾ ਜ਼ਿਕਰ ਕਈ ਪ੍ਰਾਚੀਨ ਯੂਨਾਨੀ ਗ੍ਰੰਥਾਂ ਵਿੱਚ ਵੀ ਮਿਲਦਾ ਹੈ - ਅਰਿਸਟੋਫੇਨਸ ਨੇ ਆਪਣੀ ਹਾਸ-ਨਾਟਿਕਾ ਦ ਵਾਸਪਸ ਵਿੱਚ ਨਾਇਕ ਫਿਲੋਕਲਿਓਨ ਨੂੰ ਭੋਜ ਸਮਾਰੋਹਾਂ ਵਿੱਚ ਹੋਣ ਵਾਲੇ ਵਾਰਤਾਲਾਪਾਂ ਤੋਂ ਈਸਪ ਦਾ ਬੇਤੁਕਾਪਨ ਸਿਖੇ ਹੋਏ ਹੋਣਾ ਚਿਤਰਿਤ ਕੀਤਾ ਸੀ; ਪਲੇਟੋ ਨੇ ਫੀਡੋ ਵਿੱਚ ਲਿਖਿਆ ਸੀ ਕਿ ਸੁਕਰਾਤ ਨੇ ਈਸਪ ਦੀਆਂ ਕੁੱਝ ਦੰਤਕਥਾਵਾਂ ਨੂੰ, “ਜੋ ਉਸ ਨੂੰ ਯਾਦ ਸਨ”, ਪਦ ਵਿੱਚ ਪਰਿਵਰਤਿਤ ਕਰ ਕੇ ਆਪਣਾ ਜੇਲ੍ਹ ਦਾ ਸਮਾਂ ਕੱਟਿਆ ਸੀ। ਬਹਰਹਾਲ, ਦੋ ਮੁੱਖ ਕਾਰਨਾਂ ਕਰ ਕੇ - ਕਿਉਂਕਿ ਈਸਪ ਨਾਲ ਸੰਬੰਧਤ ਦੰਤ ਕਥਾਵਾਂ ਦੇ ਅੰਦਰ ਦਿੱਤੀਆਂ ਗਈਆਂ ਬਹੁਤ ਸਾਰੀਆਂ ਸਿੱਖਿਆਵਾਂ ਵਿੱਚ ਆਪਸ ਵਿੱਚ ਵਿਰੋਧਾਭਾਸ ਹੈ ਅਤੇ ਕਿਉਂਕਿ ਈਸਪ ਦੇ ਜੀਵਨ ਦੇ ਸੰਬੰਧ ਵਿੱਚ ਪ੍ਰਾਚੀਨ ਵਿਵਰਣਾਂ ਵਿੱਚ ਆਪਸ ਵਿੱਚ ਵਿਰੋਧਾਭਾਸ ਹੈ, ਇਸ ਲਈ ਅਧੁਨਿਕ ਦ੍ਰਿਸ਼ਟੀਕੋਣ ਇਹ ਹੈ ਕਿ ਸਾਰੀਆਂ ਦੀ ਸਾਰੀਆਂ ਦੰਤ ਕਥਾਵਾਂ, ਜਿਹਨਾਂ ਦਾ ਪੁੰਨ ਈਸਪ ਨੂੰ ਦਿੱਤਾ ਜਾਂਦਾ ਹੈ, ਸ਼ਾਇਦ ਕੇਵਲ ਈਸਪ ਨੇ ਨਹੀਂ ਰਚੀਆਂ ਸਨ, ਜੇਕਰ ਕਦੇ ਵਾਸਤਵ ਵਿੱਚ ਉਸ ਦਾ ਅਸਤਿਤਵ ਰਿਹਾ ਵੀ ਸੀ। ਆਧੁਨਿਕ ਅਧਿਆਨਾਂ ਤੋਂ ਇਹ ਪਤਾ ਚੱਲਦਾ ਹੈ ਕਿ “ਈਸਪੀ” ਰੂਪ ਦੀਆਂ ਦੰਤਕਥਾਵਾਂ ਅਤੇ ਕਹਾਵਤਾਂ ਸਭ ਤੋਂ ਪਹਿਲਾਂ ਤੀਜੀ ਸਦੀ ਈਸਾ ਪੂਰਵ ਸੁਮੇਰ ਅਤੇ ਅਕਾਦ ਦੋਨਾਂ ਦੇ ਸਮੇਂ ਮੌਜੂਦ ਸਨ। ਇਸ ਲਈ, ਈਸਪ ਦੀਆਂ ਦੰਤਕਥਾਵਾਂ ਦੇ ਸਾਹਿਤਕ ਰੂਪ ਵਿੱਚ ਰਚੇ ਜਾਣ ਦਾ ਸਭ ਤੋਂ ਜਿਆਦਾ ਪ੍ਰਾਚੀਨ ਜ਼ਿਕਰ ਪ੍ਰਾਚੀਨ ਯੂਨਾਨ, ਪ੍ਰਾਚੀਨ ਭਾਰਤ ਜਾਂ ਪ੍ਰਾਚੀਨ ਮਿਸਰ ਵਿੱਚ ਨਹੀਂ ਸਗੋਂ ਪ੍ਰਾਚੀਨ ਸੁਮੇਰ ਅਤੇ ਅਕਾਦ ਵਿੱਚ ਜ਼ਾਹਰ ਹੋਇਆ ਸੀ। ਹਵਾਲੇ
|
Portal di Ensiklopedia Dunia