ਈ. ਸ੍ਰੀਧਰਨ
ਈ. ਸ੍ਰੀਧਰਨ ਭਾਰਤ ਦਾ ਮਸ਼ਹੂਰ ਇੰਜੀਨੀਅਰ, ਦਿੱਲੀ ਮੈਟਰੋ ਦਾ ਮੁੱਖ ਪ੍ਰਬੰਧਕ ਹੈ। ਜਿਸ ਨੂੰ ਮੈਟਰੋ ਮੈਨ ਵੀ ਕਿਹਾ ਜਾਂਦਾ ਹੈ। ਦਿੱਲੀ ਵਿੱਚ ਮੈਟਰੋ ਰੇਲ ਦਾ ਸੁਪਨਾ ਸੱਚ ਕਰ ਵਿਖਾਉਣ ਵਾਲਾ ਇਨਸਾਨ ਹੈ। ਆਪ ਦਾ ਜਨਮ ਕੇਰਲਾ ਦੇ ਜ਼ਿਲ੍ਹਾ ਪਲਕਡ ਵਿੱਖੇ ਹੋਇਆ। ਖ਼ਾਸ ਕੰਮਡਾਕਟਰ ਈ. ਸ੍ਰੀਧਰਨ ਨੇ ਦੋ ਵੱਡੇ ਪ੍ਰਾਜੈਕਟ ਕੋਂਕਣ ਰੇਲਵੇ ਅਤੇ ਦੂਜਾ ਦਿੱਲੀ ਮੈਟਰੋ ਨੂੰ ਪੂਰਾ ਕੀਤਾ ਦਿੱਲੀ ਮੈਟਰੋ ਵਾਸਤੇ 1984 ਵਿੱਚ ਯੋਜਨਾ ਬਣਨੀ ਸ਼ੁਰੂ ਹੋਈ ਸੀ। ਕੇਂਦਰ ਅਤੇ ਦਿੱਲੀ ਸਰਕਾਰ ਨੇ 1995 ਵਿੱਚ ਸਾਂਝੇ ਤੌਰ ‘ਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਸੀ। ਇਸ ਦੀ ਉਸਾਰੀ 1998 ਵਿੱਚ ਸ਼ੁਰੂ ਹੋਈ ਅਤੇ ਇਸ ਦਾ ਪਹਿਲਾ ਪੜਾਅ ‘ਰੈੱਡ ਲਾਈਨ’ 2002 ਵਿੱਚ, ਦੂਜਾ ਯੈਲੋ ਲਾਈਨ 2004 ਵਿੱਚ, ਤੀਜਾ ਬਲਿਊ ਲਾਈਨ 2005 ਤੇ ਬਰਾਂਚ ਲਾਈਨ 2009 ਵਿੱਚ ਵਰਤੋਂ ਲਈ ਖੋਲ੍ਹ ਦਿੱਤੇ ਗਏ। ਗਰੀਨ ਅਤੇ ਵਾਇਲਟ ਲਾਈਨਾਂ ‘ਤੇ 2010 ਵਿੱਚ ਇਹ ਸੇਵਾ ਸ਼ੁਰੂ ਹੋਈ, ਜਦਕਿ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈਸ 2011 ਵਿੱਚ ਚੱਲੀ। ਸ੍ਰੀਧਰਨ ਹਮੇਸ਼ਾ ਹੀ ਧਾਰਮਿਕ ਖਿਆਲਾਂ ਵਾਲੇ ਇਨਸਾਨ ਹਨ। ਰੇਲਵੇ ਨਾਲ ਆਪਣੀ ਨੌਕਰੀ ਦਾ ਲੰਮਾ ਸਮਾਂ ਇੱਕ ਇੰਜਨੀਅਰ ਵਜੋਂ ਕੰਮ ਕਰਨ ਵਾਲੇ ਸ੍ਰੀਧਰਨ ਨੇ ਪ੍ਰੋਜੈਕਟ ਮੈਨੇਜਮੈਂਟ ਸੰਬੰਧੀ ਕਦੇ ਕੋਈ ਸਿਖਲਾਈ ਨਹੀਂ ਲਈ। ਸਨਮਾਨਸੰਨ 2001 ਵਿੱਚ ਸਰਵਉੱਚ ਸਨਮਾਨ ਪਦਮ ਸ਼੍ਰੀ ਨਾਲ ਸਨਮਾਨੇ ਗਏ। ਸੰਨ 2008 ਵਿੱਚ ਸਰਵਉੱਚ ਸਨਮਾਨ ਪਦਮ ਵਿਭੂਸ਼ਨ ਨਾਲ ਸਨਮਾਨੇ ਗਏ। ਹਵਾਲੇ |
Portal di Ensiklopedia Dunia