ਉਂਕਾਰਪ੍ਰੀਤ
ਓਂਕਾਰਪ੍ਰੀਤ ਕੈਨੇਡਾ ਵਾਸੀ ਪੰਜਾਬੀ ਕਵੀ ਅਤੇ ਨਾਟਕਕਾਰ ਹੈ। ਜੋ ਆਪਣੇ ਦੋ ਨਾਟਕਾਂ ‘ਆਜ਼ਾਦੀ ਦੇ ਜਹਾਜ਼’ ਅਤੇ ‘ਪ੍ਰਗਟਿਓ ਖਾਲਸਾ’ ਨਾਲ ਪਰਵਾਸੀ ਪੰਜਾਬੀ ਨਾਟਕ ਵਿੱਚ ਆਪਣੀ ਪਛਾਣ ਸਥਾਪਿਤ ਕਰ ਚੁੱਕਾ ਹੈ।[ਹਵਾਲਾ ਲੋੜੀਂਦਾ] ਨਾਟਕ ‘ਆਜ਼ਾਦੀ ਦੇ ਜਹਾਜ਼’ ਵਿੱਚ ਗਿਆਰਾਂ ਵੱਖ-ਵੱਖ ਦ੍ਰਿਸ਼ਾਂ ਨੂੰ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੇ ਰਾਹੀਂ ਨਾਟਕਕਾਰ ਜ਼ਿੰਦਗੀ ਦੀਆਂ ਲਹਿਰਾਂ ਵਿੱਚੋਂ ਸਰਾਭੇ ਨੂੰ ਭਾਲਦਾ ਹੈ, ਟੁੰਡੀਲਾਟ ਨੂੰ ਪੁਕਾਰਦਾ ਹੈ, ਗੁਲਾਬ ਕੌਰ ਨੂੰ ਆਵਾਜ਼ਾਂ ਮਾਰਦਾ ਹੈ ਅਤੇ ਭਗਤ ਸਿੰਘ ਲਈ ਤੜਪਦਾ ਹੈ। ਇਹ ਨਾਟਕ ਗੁਲਾਮ ਕਰਨ ਵਾਲੀਆਂ ਤਾਕਤਾਂ ਦੇ ਵਿਰੋਧ ਵਿੱਚ ਹੈ। ਇਸ ਨਾਟਕ ਵਿੱਚ ਪਾਤਰਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫਰੰਗੀਆਂ ਵੱਲੋਂ ਕੀਤੇ ਅੱਤਿਆਚਾਰ ਦੇ ਵਿਰੁੱਧ ਆਵਾਜ਼ ਉਠਾਈ ਗਈ ਹੈ। ਨਾਟਕਕਾਰ ਨੇ ਇਤਿਹਾਸਕ ਘਟਨਾਵਾਂ ਵਿੱਚ ਬਾਰੀਕੀ ਨਾਲ ਕਲਾਪਨਿਕ ਪਾਤਰਾਂ ਨੂੰ ਸ਼ਾਮਿਲ ਕਰਕੇ ਨਾਟਕ ਦੀ ਸਿਰਜਣਾ ਕੀਤੀ ਹੈ। ਨਾਟਕ ਭਾਵੇਂ ਵੱਖੋ ਵਖਰੀਆਂ ਇਤਿਹਾਸਕ ਘਟਨਾਵਾਂ ਦੇ ਨਾਲ ਸੰਬੰਧਿਤ ਹੈ ਪਰੰਤੂ ਇਸ ਵਿੱਚ ਸ਼ਾਮਿਲ ਸਾਰੇ ਪਾਤਰ ਇਤਿਹਾਸਕ ਨਹੀਂ ਹੈ। |
Portal di Ensiklopedia Dunia