ਉਜਰਤ

ਉਜਰਤ ਧਨ ਦੇ ਰੂਪ ਵਿੱਚ ਉਸ ਅਦਾਇਗੀ ਨੂੰ ਕਹਿੰਦੇ ਹਨ ਜੋ ਮਜ਼ਦੂਰ ਨੂੰ ਉਸਦੇ ਕੰਮ ਦੇ ਬਦਲੇ ਪੈਦਾਵਾਰ ਦੇ ਸਾਧਨਾਂ ਦੇ ਮਾਲਕ ਕੋਲੋਂ ਮਿਲ਼ਦੀ ਹੈ।

ਪੂੰਜੀਵਾਦੀ ਪ੍ਰਬੰਧ ਅਧੀਨ ਉਜਰਤ

ਪੂੰਜੀਵਾਦੀ ਅਦਾਰਿਆਂ ਵਿੱਚ ਇੱਕ ਮਜ਼ਦੂਰ ਨੂੰ ਨਿਸਚਿਤ ਸਮੇਂ ਲਈ ਕੀਤੇ ਉਸਦੇ ਕੰਮ ਦੇ ਬਦਲੇ ਧਨ ਦੀ ਇੱਕ ਨਿਸਚਿਤ ਰਕਮ ਮਿਲ਼ਦੀ ਹੈ ਅਤੇ ਉਦਾਰ ਅਰਥ ਸ਼ਾਸਤਰੀਆਂ ਅਨੁਸਾਰ ਇਸ ਤਰ੍ਹਾਂ ਉਸਨੂੰ ਉਸਦੀ ਸਾਰੀ ਕਿਰਤ ਦੀ ਪੂਰੀ ਅਦਾਇਗੀ ਹੋ ਜਾਂਦੀ ਹੈ। ਅਸਲ ਵਿੱਚ ਨਿਜੀ ਮਾਲਕੀ ਇੱਕ ਨਿਸਚਿਤ ਸਮੇਂ ਲਈ ਮਜ਼ਦੂਰ ਦੀ ਕਿਰਤ ਸ਼ਕਤੀ ਖਰੀਦ ਲੈਂਦੀ ਹੈ। ਇਸ ਕਿਰਤ ਸ਼ਕਤੀ ਦੀ ਮੰਡੀ ਵਿੱਚ ਇੱਕ ਜਿਨਸ ਦੀ ਤਰ੍ਹਾਂ ਕੀਮਤ ਮਿਥ ਹੁੰਦੀ ਹੈ। ਪੂੰਜੀਵਾਦੀ ਮਾਲਕ ਕੰਮ ਦੇ ਸਮੇਂ ਦੇ ਦੌਰਾਨ ਦਿੱਤੀ ਕੀਮਤ ਨਾਲੋਂ ਕਿਤੇ ਵਧ ਕਦਰ ਜਾਂ ਕੀਮਤ ਸਾਕਾਰ ਕਰ ਲੈਂਦਾ ਹੈ। ਮਾਰਕਸ ਦੀ ਵਿਆਖਿਆ ਅਨੁਸਾਰ ਇਸਨੂੰ ਵਾਧੂ ਕਦਰ ਕਿਹਾ ਜਾਂਦਾ ਹੈ। ਪੂੰਜੀਪਤੀ ਮਾਲਕ ਇਸ ਹਥਿਆ ਲਈ ਗਈ ਵਾਧੂ ਕਦਰ ਨੂੰ ਆਪਣਾ ਮੁਨਾਫ਼ਾ ਕਹਿੰਦਾ ਹੈ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya