ਉਦੈ ਪ੍ਰਕਾਸ਼
ਉਦੈ ਪ੍ਰਕਾਸ਼ (ਜਨਮ 1 ਜਨਵਰੀ 1952) ਭਾਰਤ ਦਾ ਇੱਕ ਹਿੰਦੀ ਕਵੀ, ਵਿਦਵਾਨ,[1] ਪੱਤਰਕਾਰ, ਅਨੁਵਾਦਕ ਅਤੇ ਨਿੱਕੀ ਕਹਾਣੀ ਲੇਖਕ ਹੈ। ਉਸ ਦੀਆਂ ਕੁੱਝ ਲਿਖਤਾਂ ਦੇ ਅੰਗਰੇਜ਼ੀ, ਜਰਮਨ, ਜਾਪਾਨੀ ਅਤੇ ਹੋਰ ਅੰਤਰਰਾਸ਼ਟਰੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਮਿਲਦੀਆਂ ਹਨ। ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਉਸ ਦੀਆਂ ਰਚਨਾਵਾਂ ਦੇ ਅਨੁਵਾਦ ਮਿਲਦੇ ਹਨ। ਉਨ੍ਹਾਂ ਦੀਆਂ ਕਈ ਕਹਾਣੀਆਂ ਦੇ ਨਾਟ ਰੂਪਾਂਤਰ ਅਤੇ ਸਫਲ ਮੰਚਨ ਹੋਏ ਹਨ। ਉੱਪਰਾਂਤ ਅਤੇ ਮੋਹਨ ਦਾਸ ਦੇ ਨਾਮ ਦੀਆਂ ਉਨ੍ਹਾਂ ਦੀਆਂ ਕਹਾਣੀਆਂ ਉੱਤੇ ਫੀਚਰ ਫਿਲਮਾਂ ਵੀ ਬਣ ਚੁੱਕੀਆਂ ਹਨ, ਜਿਹਨਾਂ ਨੂੰ ਅੰਤਰਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ। ਉਦੈ ਪ੍ਰਕਾਸ਼ ਆਪ ਵੀ ਕਈ ਟੀ ਵੀ ਧਾਰਾਵਾਹਿਕਾਂ ਦੇ ਨਿਰਦੇਸ਼ਕ-ਪਟਕਥਾਕਾਰ ਰਹੇ ਹਨ। ਉਸਨੇ ਪ੍ਰਸਿੱਧ ਰਾਜਸਥਾਨੀ ਕਥਾਕਾਰ ਵਿਜੈਦਾਨ ਦੇਥਾ ਦੀਆਂ ਕਹਾਣੀਆਂ ਤੇ ਬਹੁ ਚਰਚਿਤ ਲਘੂ ਫਿਲਮਾਂ ਪ੍ਰਸਾਰ ਭਾਰਤੀ ਲਈ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਹੈ ਅਤੇ ਭਾਰਤੀ ਖੇਤੀਬਾੜੀ ਦੇ ਇਤਹਾਸ ਬਾਰੇ ਮਹੱਤਵਪੂਰਣ ਪੰਦਰਾਂ ਕੜੀਆਂ ਦਾ ਸੀਰਿਅਲ ਖੇਤੀਬਾੜੀ=ਕਥਾ ਰਾਸ਼ਟਰੀ ਚੈਨਲ ਲਈ ਨਿਰਦੇਸ਼ਤ ਕੀਤਾ ਹੈ। ਨਿੱਜੀ ਜੀਵਨਪਿਛੋਕੜਪ੍ਰਕਾਸ਼ ਦਾ ਜਨਮ 1 ਜਨਵਰੀ 1952,[2] ਨੂੰ ਸੀਤਾਪੁਰ, ਅਨੂਪਪੁਰ, ਮੱਧ ਪ੍ਰਦੇਸ਼, ਭਾਰਤ ਦੇ ਪਿਛੜੇ ਪਿੰਡ ਵਿੱਚ ਹੋਇਆ ਸੀ।[3] ਉਸ ਦਾ ਪਾਲਣ-ਪੋਸ਼ਣ ਅਤੇ ਮੁੱਢਲੀ ਸਿੱਖਿਆ ਉੱਥੇ ਇੱਕ ਅਧਿਆਪਕ ਦੁਆਰਾ ਦਿੱਤੀ ਗਈ ਸੀ।[4][5] ਉਸਨੇ ਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਹਿੰਦੀ ਸਾਹਿਤ ਵਿੱਚ ਆਪਣੀ ਮਾਸਟਰ ਡਿਗਰੀ ਪ੍ਰਾਪਤ ਕੀਤੀ, 1974 ਵਿੱਚ ਸੌਗਰ ਯੂਨੀਵਰਸਿਟੀ ਤੋਂ ਗੋਲਡ ਮੈਡਲ ਪ੍ਰਾਪਤ ਕੀਤਾ।[3] ਰਚਨਾਵਾਂਕਾਵਿ ਸੰਗ੍ਰਹਿਕਹਾਣੀ ਸੰਗ੍ਰਹਿ
ਨਿਬੰਧ ਤੇ ਅਲੋਚਨਾ ਸੰਗ੍ਰਹਿ
ਨਾਵਲਿੱਟ
ਅਨੁਵਾਦ
ਉਨ੍ਹਾਂ ਦੀਆਂ ਕੁਝ ਲਿਖਤਾਂ ਦੇ ਅੰਗਰੇਜ਼ੀ ਅਨੁਵਾਦ ਵੀ ਹੋ ਚੁੱਕੇ ਹਨ। ਪੰਜਾਬੀ ਵਿੱਚ ਵੀ ਕਾਫੀ ਕੁਝ ਅਨੁਵਾਦ ਮਿਲਦਾ ਹੈ। ਹੋਰ ਭਾਸ਼ਵਾ ਵਿੱਚ ਅਨੁਵਾਦਅੰਗਰੇਜ਼ੀ ਵਿੱਚ
ਜਰਮਨ ਵਿੱਚ
ਸਨਮਾਨ
ਹਵਾਲੇ
|
Portal di Ensiklopedia Dunia