ਉਮਰ
ਉਮਰ, ([undefined] Error: {{Lang-xx}}: invalid parameter: |a= (help), ਅੰ. 584 CE - 3 ਨਵੰਬਰ 644 CE), ਇਸਲਾਮ ਦੇ ਇਤਿਹਾਸ ਦੇ ਪ੍ਰਮੁੱਖ ਖਲੀਫ਼ਿਆਂ ਵਿੱਚੋਂ ਇੱਕ ਸੀ।[5] ਉਹ ਮੁਹੰਮਦ ਸਾਹਿਬ ਦਾ ਪ੍ਰਮੁੱਖ ਸਹਾਬਾ ਸੀ। ਉਹ ਹਜਰਤ ਅਬੁ ਬਕਰ (632–634) ਦੇ ਬਾਅਦ 23 ਅਗਸਤ 634 ਨੂੰ ਮੁਸਲਮਾਨਾਂ ਦੇ ਦੂਜੇ ਖਲੀਫਾ ਚੁਣੇ ਗਏ। ਮੁਹੰਮਦ ਸਾਹਿਬ ਨੇ ਉਸਨੂੰ ਅਲ ਫ਼ਾਰੂਕ ਦੀ ਉਪਾਧੀ ਦਿੱਤੀ ਸੀ। ਜਿਸਦਾ ਮਤਲਬ ਸੱਚੀ ਅਤੇ ਝੂਠੀ ਗੱਲ ਵਿੱਚ ਫਰਕ ਕਰਨ ਵਾਲਾ। ਉਸਨੂੰ ਇਸਲਾਮ ਦੇ ਇਤਿਹਾਸਕਾਰ ਉਮਰ ਪਹਿਲਾ ਵੀ ਕਹਿ ਦਿੰਦੇ ਹਨ। ਕਿਉਂਜੋ ਬਾਅਦ ਨੂੰ ਇੱਕ ਹੋਰ ਉਮਯਾਦ ਖਲੀਫ਼ਾ ਵੀ ਹੋਇਆ ਹੈ ਜਿਸ ਨੂੰ, ਉਮਰ ਦੂਜਾ ਕਹਿੰਦੇ ਹਨ। ਸੁੰਨੀਆਂ ਦੇ ਅਨੁਸਾਰ, ਉਮਰ, ਅਬੂ ਬਕਰ ਬਾਅਦ ਦੂਜਾ ਵੱਡਾ ਖਲੀਫ਼ਾ ਹੈ।[6][7][8] ਯਰੋਪੀ ਲੇਖਕਾ ਨੇ ਉਨ੍ਹਾਂ ਵਾਰੇ ਕਿਤਾਬਾਂ ਲਿਖਿਆ ਜਿਨ੍ਹਾਂ ਵਿੱਚ ਉਮਰ ਨੂੰ ਮਹਾਨ (Umar The Great) ਦੀ ਉਪਾਧੀ ਦਿੱਤੀ ਗਈ। ਪ੍ਰਸਿੱਧ ਲੇਖਕ ਮਾਈਕਲ ਐਚ. ਹਾਰਟ ਨੇ ਆਪਣੀ ਪ੍ਰਸਿੱਧ ਪੁਸਤਕ ਦੀ ਹੰਡ੍ਰੇਡ The 100: A Ranking of the Most Influential Persons in History, ( ਦੁਨੀਆ ਦੇ ਸਭ ਤੋਂ ਪਰਭਾਵਤ ਕਰਨ ਵਾਲੇ ਲੋਕ) ਵਿੱਚ ਹਜ਼ਰਤ ਉਮਰ ਨੂੰ ਸ਼ਾਮਿਲ ਕੀਤਾਂ ਹੈ। ਮੁਢਲਾ ਜੀਵਨਹਜ਼ਰਤ ਉਮਰ ਦਾ ਜਨਮ ਮੱਕਾ ਵਿੱਚ ਹੋਇਆ। ਉਹ ਯੇ ਕੁਰੇਸ਼ ਖ਼ਾਨਦਾਨ ਵਿਚੋਂ ਸਨ। ਜਿਸ ਸਮੇਂ ਅਗਿਆਨਤਾ ਦਾ ਦੌਰ ਸੀ ਉਨ੍ਹਾਂ ਦਿਨਾਂ ਵਿੱਚ ਹੀ ਲਿਖਣਾ ਪੜ੍ਹਨਾ ਸਿੱਖ ਲਿਆ ਸੀ, ਜਦਕਿ ਉਸ ਸਮੇਂ ਵਿੱਚ ਅਰਬ ਲੋਕੀ ਲਿਖਣਾ ਪੜ੍ਹਨਾ ਬੇਕਾਰ ਦਾ ਕੰਮ ਸਮਝਦੇ ਸਨ। ਇਨ੍ਹਾਂ ਦਾ ਕੱਦ ਉੱਚਾ, ਚਿਹਰਾ ਰੋਹਬਦਾਰ ਅਤੇ ਗਠੀਲਾ ਸ਼ਰੀਰ ਸੀ। ਉਮਰ ਮੱਕਾ ਦੇ ਮਸ਼ਹੂਰ ਪਹਿਲਵਾਨਾਂ ਵਿਚੋਂ ਇੱਕ ਸੀ ਅਤੇ ਉਨ੍ਹਾਂ ਦਾ ਪੂਰੇ ਮੱਕੇ ਵਿੱਚ ਪੂਰਾ ਦਬਦਬਾ ਸੀ। ਉਮਰ ਸਾਲਾਨਾ ਪਹਿਲਵਾਨੀ ਮੁਕਾਬਲੀਆਂ ਵਿੱਚ ਹਿੱਸਾ ਲੈਂਦੇ ਸਨ। ਸੁਰੂ ਵਿੱਚ ਹਜ਼ਰਤ ਉਮਰ ਇਸਲਾਮ ਦੇ ਕੱਟਰ ਵਿਰੋਧੀ ਸੀ ਅਤੇ ਮੁਹੰਮਦ ਸਾਹਿਬ ਨੂੰ ਜਾਨ ਤੋਂ ਮਾਰਨਾ ਚਾਹੁੰਦੇ ਸਨ। ਉਮਰ ਸ਼ੁਰੂ ਵਿੱਚ ਬੁੱਤ ਪੂਜਾ ਕਰਦੇ ਸਨ ਪਰ ਬਾਅਦ ਵਿੱਚ ਉਸ ਇਸਲਾਮ ਗ੍ਰਹਿਣ ਕਰ ਬੁੱਤਾਂ ਨੂੰ ਤੋੜ ਦਿੱਤਾ ਅਤੇ ਆਪਣਾ ਸਾਰਾ ਜੀਵਨ ਇਸਲਾਮ ਦੇ ਲੇਖੇ ਲਾ ਦਿੱਤਾ। ਹੋਰ ਦੇਖੋ
ਹਵਾਲੇ
ਬਾਹਰੀ ਕੜੀਆਂ![]() ਵਿਕੀਮੀਡੀਆ ਕਾਮਨਜ਼ ਉੱਤੇ Umar ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia