ਉਸਤਾਦ ਦਾਮਨ
ਉਸਤਾਦ ਦਾਮਨ (ਅਸਲ ਨਾਮ ਚਿਰਾਗ਼ ਦੀਨ) (4 ਸਤੰਬਰ 1911 - 3 ਦਸੰਬਰ 1984) ਪੰਜਾਬੀ ਜ਼ਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਸਨ।[1] ਉਹ ਸਾਰੀ ਉਮਰ ਲਾਹੌਰ ਹੀ ਰਿਹਾ ਅਤੇ ਦਰਜੀ ਦਾ ਕੰਮ ਕੀਤਾ।ਇਹ ਬੜੀ ਦਿਲਚਸਪ ਗੱਲ ਹੈ ਕਿ ਉਹਨਾਂ ਨੇ ਬਕਾਇਦਾ ਟੇਲਰਿੰਗ ਦਾ ਕੋਰਸ ਪਾਸ ਕੀਤਾ ਅਤੇ ਨਵੇਂ ਫੈਸ਼ਨ ਦੇ ਕੋਟ,ਪੈਂਟ ਆਦਿ ਸਿਉਂਦੇ ਸਨ।ਖ਼ੁਦ ਸ਼ੁੱਧ ਪੰਜਾਬੀ ਪਹਿਰਾਵਾ ਕੁੜਤਾ ਚਾਦਰਾ ਸਿਰ ਤੇ ਪਰਨਾ ਤੇ ਮੋਢੇ ਚਾਦਰਾ ਰੱਖਦੇ ਸਨ। ਰਚਨਾਭਾਸ਼ਾ ਪੱਖੋਂ ਵੀ ਉਹ ਉਰਦੂ, ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਫ਼ਾਰਸੀ ਅਤੇ ਬੰਗਾਲੀ ਤੋਂ ਇਲਾਵਾ ਥੋੜ੍ਹੀ ਬਹੁਤੀ ਪਸ਼ਤੋ ਵੀ ਜਾਣਦੇ ਸਨ ਪਰ ਪੰਜਾਬੀਅਤ ਦੇ ਸ਼ੁਦਾਈ ਸਨ।ਉਹਨਾਂ ਦੀਆਂ ਕੁਝ ਸਤਰਾਂ ਤਾਂ ਲੋਕ ਸਤਰਾਂ ਬਣ ਚੁੱਕੀਆਂ ਹਨ।
ਅੱਗੇ ਹੋਰ:
[3] ਇਸ ਤੋਂ ਇਲਾਵਾ 'ਦਾਮਨ ਦੇ ਮੋਤੀ' ਪੁਸਤਕ ਵੀ ਮਿਲਦੀ ਹੈ।ਗੁਰਦੇਵ ਸਿੰਘ ਮਾਨ ਅਨੁਸਾਰ ਦਾਮਨ ਇਨਕਲਾਬੀ ਕਵੀ ਸੀ।ਉਹ ਪੱਕਾ ਕਾਂਗਰਸੀ ਸੀ।ਸਰਕਾਰ ਤੇ ਨੁਕਤਾਚੀਨੀ ਕਰਨ ਵੇਲੇ ਉਹ ਰਤਾ ਨਹੀਂ ਝਿਜਕਦਾ ਸੀ।ਉਹ ਸਵਤੰਤਰਤਾ ਦੀ ਲਹਿਰ ਵਿੱਚ ਕਈ ਵਾਰੀ ਕੈਦ ਹੋਇਆ ਮੰਨਿਆ।ਭੁੱਟੋ ਦੇ ਗਲਤ ਕੰਮਾਂ ਤੇ ਕਵਿਤਾ ਕਹਿਣ ਤੇ ਉਹਦੇ ਉੱਤੇ ਝੂਠੇ ਜਬਰ ਜਿਨਾਹ ਦਾ ਕੇਸ ਬਣਾ ਕੇ ਉਹਨੂੰ ਜੇਲ੍ਹ ਅੰਦਰ ਛੱਡ ਦਿੱਤਾ ਗਿਆ।ਦਾਮਨ ਦੀ ਖਾਸੀਅਤ ਇਹ ਹੈ ਕਿ ਹਰ ਸਮਕਾਲੀ ਘਟਨਾ ਤੇ ਕਵਿਤਾ ਲਿਖਣ ਵਿੱਚ ਕਮਾਲ ਕਰਦਾ ਸੀ।ਉਸ ਦੀ ਕਵਿਤਾ ਵਿੱਚ ਹਾਸ ਰਾਸ ਪਰਧਾਨ ਸੀ।ਇਸ ਸੰਗ੍ਰਹਿ ਵਿੱਚ ਉਸਦੇ ਦੋ ਕਾਵਿ -ਛੰਦ ਸ਼ਾਮਲ ਕੀਤੇ ਗਏ ਹਨ।ਦੂਜਾ ਕਾਵਿ ਬੰਦ ਦੇਸ਼-ਵੰਡ ਦੇ ਦੁਖਾਂਤ ਨੂੰ ਦਰਸਾਉਂਦਾ ਹੈ। "ਕਾਵਿ ਨਮੂਨਾ" ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀ, ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆ,ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆ। ਇਸ ਤੋਂ ਇਲਾਵਾ ਉਸ ਦੀ ਹਾਸ-ਰਸ ਕਵਿਤਾ ਕੁਝ ਸਤਰਾਂ ਇਸ ਪ੍ਰਕਾਰ ਹਨ:- ਯਾਰੋ ਟੈਕਸਾਂ ਦੇ ਲੱਗਣ ਦੀ ਹੱਦ ਹੋ ਗਈ, ਹਰ ਦੁਕਾਨ ਤੇ ਟੈਕਸ, ਮਕਾਨ ਤੇ ਟੈਕਸ,ਏਸੇ ਵਾਸਤੇ ਘੱਟ ਮੈਂ ਬੋਲਦਾ ਹਾਂ, ਲੱਗ ਜਾਵੇ ਨਾ ਕਿਤੇ ਜ਼ਬਾਨ ਤੇ ਟੈਕਸ। [4] ਦਾਮਨ ਦੀ ਖਾਸੀਅਤ ਇਹ ਹੈ ਕਿ ਹਰ ਸਮਕਾਲੀ ਘਟਨਾ ਦਾਮਨ ਉਹਨਾਂ ਦਾ ਤਖ਼ੱਲਸ ਸੀ। 1947 ਦੀ ਭਾਰਤ ਦੀ ਤਕਸੀਮ ਤੋਂ ਬਾਅਦ ਉਹ ਪਾਕਿਸਤਾਨ ਵਿੱਚ ਕਈ ਦਹਾਕਿਆਂ ਤੱਕ ਹਕੂਮਤ ਕਰਦੇ ਰਹੇ ਫ਼ੌਜੀ ਤਾਨਾਸ਼ਾਹਾਂ ਦੇ ਤਿੱਖੇ ਆਲੋਚਕ ਸਨ। ਦਮਨ ਦੇ ਸ਼ਾਗਿਰਦ ਫ਼ਰਜ਼ੰਦ ਅਲੀ ਦਾ ਨਾਵਲ 'ਭੁੱਬਲ' ਇਨ੍ਹਾਂ ਦੇ ਜੀਵਨ ਦਾ ਹੱਡ-ਵਰਤੀ ਜੀਵਨ ਬਿਰਤਾਂਤ ਹੈ। ਉਹਨਾਂ ਦੀਆਂ ਸਭ ਤੋਂ ਵਧੇਰੇ ਕਹਾਵਤ ਵਰਗੀਆਂ ਸਤਰਾਂ ਹਨ: ਆਜ਼ਾਦੀ ਸੰਗਰਾਮ ਦੀ ਰਾਜਨੀਤੀ ਦੀ ਜਾਗ ਉਹਨਾਂ ਨੂੰ ਮੀਆਂ ਇਫਤਿਖਾਰਉੱਦੀਨ ਨੇ ਲਾਈ ਸੀ। ਦਰਜ਼ੀ ਹੋਣ ਨਾਤੇ 1930 ਵਿੱਚ ਉਸਨੇ ਇਫਤਿਖਾਰਉੱਦੀਨ ਲਈ ਇੱਕ ਸੂਟ ਦੀ ਸਿਲਾਈ ਕੀਤੀ ਸੀ ਅਤੇ ਦਾਮਨ ਦੀ ਸ਼ਾਇਰੀ ਤੋਂ ਪ੍ਰਭਾਵਿਤ ਹੋ ਉਹਨਾਂ ਨੇ ਉਸਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਜਲਸੇ ਵਿੱਚ ਆਪਣੀ ਕਵਿਤਾ ਸੁਣਾਉਣ ਲਈ ਸੱਦਾ ਦੇ ਦਿੱਤਾ। ਉਥੇ ਦਾਮਨ ਦੀ ਇੱਕਦਮ ਚੜ੍ਹਾਈ ਹੋ ਗਈ; ਉਥੇ ਹਾਜਰ ਪੰਡਿਤ ਨਹਿਰੂ, ਨੇ ਉਸਨੂੰ ‘ਆਜ਼ਾਦੀ ਦਾ ਸ਼ਾਇਰ’ ਕਹਿ ਕੇ ਸਨਮਾਨ ਦਿੱਤਾ। ਪਹਿਲਾਂ ਉਹ ਹਮਦਮ ਦੇ ਨਾਂ ਹੇਠ ਲਿਖਦਾ ਹੁੰਦਾ ਸੀ ਬਾਅਦ ਵਿੱਚ ਤਖ਼ੱਲਸ ਬਦਲ ਕੇ ਦਾਮਨ ਰੱਖ ਲਿਆ। ਉਸਤਾਦ ਦਾ ਖਤਾਬ ਉਸਨੂੰ ਲੋਕਾਂ ਨੇ ਦਿੱਤਾ ਸੀ। ਇਸ ਤੋਂ ਬਾਅਦ ਉਹ ਇਨ੍ਹਾਂ ਜਲਸਿਆਂ ਵਿੱਚ ਬਾਕਾਇਦਾ ਸ਼ਾਮਲ ਹੋਣ ਲੱਗ ਪਏ। ਉਹ ਹਿੰਦੂ-ਮੁਸਲਿਮ-ਸਿੱਖ ਏਕਤਾ ਨੂੰ ਆਜ਼ਾਦੀ ਦੀ ਲਾਜ਼ਮੀ ਸ਼ਰਤ ਮੰਨਦੇ ਸਨ। ਉਹਨਾਂ ਦੀ ਕਾਵਿਕਲਾ ਦੀ ਇੱਕ ਮਿਸਾਲ: ‘ਮੈਨੂੰ ਦੱਸ ਓਏ ਰੱਬਾ ਮੇਰਿਆ, ਹਵਾਲੇ
|
Portal di Ensiklopedia Dunia