ਏਅਰ ਕੋਸਟਾ
ਏਅਰ ਕੋਸਟਾ, ਭਾਰਤ ਦੀ ਇੱਕ ਖੇਤਰੀ ਏਅਰਲਾਈਨ ਹੈ ਜੋ ਵਿਜ਼ੇਵਾੜਾ, ਆਂਧਰਾ ਪਰਦੇਸ਼ ਵਿੱਚ ਸਥਿਤ ਹੈ I ਇਸਨੇ ਆਪਣੀ ਪਹਿਲੀ ਉਡਾਣ ਅਕਤੁਬਰ 2013 ਨੂੰ ਚੇਨਈ ਤੋਂ ਸ਼ੁਰੂ ਕੀਤੀ ਜੋਕਿ ਇਸ ਦੇ ਮੁੱਖ ਸੰਚਾਲਨ ਅਤੇ ਰੱਖਰਖਾਵ ਦੇ ਕੇਂਦਰਾਂ ਵਿੱਚੋ ਇੱਕ ਹੈ I[2][3][4] ਇਹ ਐਲ ਈ ਪੀ ਐਲ ਗਰੁੱਪ ਦਾ ਹਿਸਾ ਹੈ ਜੋ ਵਿਜ਼ੇਵਾੜਾ ਵਿੱਚ ਸਥਿਤ ਹੈ I ਇਸਨੇ ਆਪਣਾ ਸ਼ੁਰੂਆਤੀ ਤਹਿ ਅਪਰੇਸ਼ਨ ਅਕਤੁਬਰ 2013 ਵਿੱਚ ਦੋ ਐਮਬਰੇਅਰ ਈ – 170 ਜਹਾਜ਼ ਦਾ ਇਸਤੇਮਾਲ ਕਰ ਕੇ, 300 ਕਰਮਚਾਰੀਆਂ ਦੇ ਨਾਲ ਕੀਤਾ, ਜਿਸ ਵਿੱਚ ਪਰਵਾਸੀ ਪਾਇਲਟਾਂ ਅਤੇ ਇੰਜੀਨਿਯਰਾਂ ਨੂੰ ਸੰਮਿਲਿਤ ਕੀਤਾ ਗਿਆ I[5] ਏਅਰਲਾਈਨ, ਭਾਰਤ ਵਿੱਚ ਟਾਇਰ II ਅਤੇ III ਸ਼ਹਿਰਾਂ ਦੇ ਵਿੱਚ ਹਵਾਈ ਸੰਪਰਕ ਅਤੇ ਯਾਤਾਯਾਤ ਵਿੱਚ ਸੁਧਾਰ ਲਿਆਉਣ ਤੇ ਧਿਆਨ ਫੋਕਸ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਹਨਾਂ ਤੇ 2015 ਤੱਕ 1.5 ਕਰੋੜ ਡਾਲਰ ਦੇ ਨਿਵੇਸ਼ ਦੀ ਭੋਸ਼ਨਾ ਕੀਤੀ ਹੈ I ਇਸ ਏਅਰਲਾਈਨ ਦੀ 2015 ਤੱਕ ਵਿਜ਼ੇਵਾੜਾ ਹਵਾਈਅਡਡੇ ਤੇ ਜਹਾਜ਼ ਰੱਖਰਖਾਵ, ਮੁਰੰਮਤ ਅਤੇ ਔਵਰਹਾਲ (ਐਮ ਆਰ ਓ) ਸੁਵਿਧਾ ਸਥਾਪਿਤ ਕਰਨ ਦੀ ਯੋਜਨਾ ਹੈ I ਵਰਤਮਾਨ ਵਿੱਚ ਚੇਨਈ ਅੰਤਰਰਾਸ਼ਟਰੀ ਹਵਾਈਅਡਡੇ ਤੇ ਇਸ ਏਅਰਲਾਈਨ ਦਾ ਰਖਰਖਾਵ ਕੇਂਦਰ ਹੈ I[6] ਇਤਿਹਾਸਈ ਪੀ ਐਲ ਗਰੁੱਪ ਨੇ ਫ਼ਰਵਰੀ 2012 ਵਿੱਚ ਮਨੀਸਟਰੀ ਆਫ਼ ਸਿਵਲ ਐਵਿਏਸ਼ਨ ਤੋਂ ਨੋ ਓਬਜੈਕਸ਼ਨ ਸਰਟੀਫਿਕੇਟ (ਐਨ ਓ ਸੀ) ਪ੍ਰਾਪਤ ਕੀਤਾ I ਜਦਕਿ ਇਸ ਏਅਰਲਾਈਨ ਨੇ ਪਹਿਲਾਂ Q400 ਜਹਾਜ਼ ਦੇ ਬੇੜੇ ਨਾਲ ਓਪਰੇਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ, ਪਰ ਜੂਨ 2013 ਵਿੱਚ ਪੈਰਿਸ ਏਅਰ ਸ਼ੋ ਵਿੱਚ ਏਅਰ ਕੋਸਟਾ ਦੇ ਐਮਬਰੇਅਰ ਜੈਟ ਖਰੀਦਣ ਦੀ ਯੋਜਨਾ ਨੂੰ ਸਾਰਵਜਨਿਕ ਕੀਤਾ ਸੀ I ਏਅਰ ਕੋਸਟਾ ਨੇ ਸਤੰਬਰ 2013 ਵਿੱਚ ਡਰੈਕਟੋਰੇਟ ਜਨਰਲ ਆਫ਼ ਸਿਵਲ ਐਵਿਏਸ਼ਨ (DGCA) ਤੋਂ ਆਪਣਾ ਏਅਰ ਅਪਰੇਟਰ ਪਰਮਿਟ (ਏ ਓ ਪੀ) ਪ੍ਰਾਪਤ ਕੀਤਾ ਸੀ I ਸਥਾਨਅਪਰੈਲ 2015 ਤੱਕ, ਏਅਰ ਕੋਸਟਾ 9 ਸਥਾਨਾਂ ਲਈ ਉਡਾਣ ਭਰਦਾ ਹੈ ਜਿਹਨਾਂ ਵਿੱਚ ਸ਼ਾਮਿਲ ਹਨ ਹੈਦਰਾਬਾਦ, ਬੈੰਗਲੋਰ, ਵਿਜੇਵਾੜਾ, ਜੈਪੁਰ, ਇਹਮਦਾਬਾਅਦ I ਅਗਲੇ ਕੁਝ ਸਾਲਾਂ ਵਿੱਚ ਹੋਰ ਸਥਾਨਾਂ ਜਿਵੇਂ ਭੋਪਾਲ, ਪੂਨੇ, ਇੰਦੌਰ, ਗੁਹਾਟੀ ਨੂੰ ਜੋੜਣ ਦੀ ਯੋਜਨਾ ਬਣਾਈ ਜਾ ਰਹੀ ਹੈ I ਵਰਤਮਾਨ ਵਿੱਚ ਏਅਰ ਕੋਸਟਾ ਹੇਠਾਂ ਲਿਖੇ ਸਥਾਨਾਂ ਲਈ ਉਡਾਣ ਭਰਦਾ ਹੈ –
ਜਹਾਜ਼ੀ ਬੇੜਾਏਅਰ ਕੋਸਟਾ ਨੇ ਆਪਣਾ ਉਡਾਣ ਸੰਚਾਲਨ ECC ਤੋਂ ਪਟੇ ਤੇ ਲਏ ਗਏ ਐਮਬਰੇਅਰ ਈ 170 ਜੈਟ ਜਹਾਜ਼ਾਂ ਦੀ ਜੋੜੀ ਨਾਲ ਸ਼ੁਰੂ ਕੀਤਾ ਸੀ I ਦੋ ਹੋਰ ਈ 190 ਜੈਟ ਜਹਾਜ਼ ਕ੍ਰਮਵਾਰ: ਦਿਸੰਬਰ ਅਤੇ ਜਨਵਰੀ ਵਿੱਚ ਲਏ ਗਏ I ਇਹ ਸਤੰਬਰ 2015 ਤੱਕ ਦੋ ਹੋਰ ਈ-190 ਜਹਾਜ਼ ਦਵੇਗਾ I ਇਸ ਏਅਰਲਾਈਨ ਦੀ ਯੋਜਨਾ 2018 ਤੱਕ ਕੁੱਲ 25 ਜਹਾਜ਼ ਲੈਣ ਦੀ ਹੈ I ਮਈ 2015 ਵਿੱਚ ਏਅਰ ਕੋਸਟਾ ਨੇ ਭੋਸ਼ਨਾ ਕੀਤੀ ਕਿ ਸਤੰਬਰ 2015 ਅਤੇ ਜਨਵਰੀ 2016 ਵਿੱਚ ਬਾੜੇ ਵਿੱਚ ਤਿੰਨ ਹੋਰ ਐਮਬਰੇਅਰ ਈ-190 ਜਹਾਜ਼ ਸੰਮਲਿਤ ਕਰੇਗਾ I ਉਹ ਆਪਣੇ ਸ਼ੇਅਰ ਨੀਜੀ ਈਕੁਇਟੀ ਨਿਵੇਸ਼ਕਾਂ ਨੂੰ ਬੇਚਕੇ ਧੰਨ ਜੁਟਾਏਗਾ I[7] 13 ਫ਼ਰਵਰੀ, 2014 ਨੂੰ ਏਅਰ ਕੋਸਟਾ ਨੇ ਬਾ੍ਜ਼ੀਲੀਆਈ ਕੰਪਨੀ ਐਮਬੇ੍ਅਰ ਤੋਂ 50 E-Jets E2 (ਕੀਮਤ $2.94 ਅਰਬ) ਖਰੀਦਣ ਦੀ ਯੋਜਨਾ ਬਣਾਈ I ਦੋਹਾਂ ਕੰਪਨੀਆਂ ਨੇ ਸੰਯੁਕਤ ਬਿਆਨ ਜ਼ਾਰੀ ਕਰ ਇਸ ਦੀ ਭੋਸ਼ਨਾ ਕੀਤੀ I 2019 ਵਿੱਚ ਜਦੋਂ E-Jets E2 2019 ਦੀ ਪਹਿਲੀ ਡਲੀਵਰੀ ਮਿਲੇਗੀ ਤਦੋਂ ਭਾਰਤੀ ਬਜ਼ਾਰ ਵਿੱਚ ਏਅਰ ਕੋਸਟਾ E-Jet E2 ਦਾ ਪਹਿਲਾ ਉਪਭੋਗਤਾ ਬਣ ਜਾਵੇਗਾ I ਕੰਪਨੀ ਸਲੋਗਨ: ਇਸ ਕੰਪਨੀ ਦਾ ਸਲੋਗਨ ‘ਹੈਪੀ ਫਲਾਇੰਗ’ਹੈ I[8] ਕਰਮਚਾਰੀਆਂ ਦੀ ਸੰਖਿਆ: ਮੌਜੂਦਾ ਸਮੇਂ ਵਿੱਚ ਇਸ ਕੰਪਨੀ ਵਿੱਚ 742 ਕਰਮਚਾਰੀ ਕੰਮ ਕਰਦੇ ਹਨ I ਵੈਬਸਾਈਟ: ਇਸ ਕੰਪਨੀ ਦੀ ਅਧਿਕਾਰਿਕ ਵੈਬਸਾਈਟ www.aircosta.in ਹੈ I ਹਵਾਲੇ
|
Portal di Ensiklopedia Dunia