ਏਸ਼ੀਆ ਦਾ ਇਤਿਹਾਸ

ਚੌਥੀ ਸਦੀ ਈ.ਪੂ. ਦੇ ਸਮੇਂ ਦਾ ਚੀਨੀ ਰੇਸ਼ਮ ਅੰਸ਼। ਸਿਲਕ ਰੋਡ ਰਾਹੀਂ ਰੇਸ਼ਮ ਦੇ ਗੁਣਕਾਰੀ ਵਪਾਰ ਨੇ ਚੀਨ, ਭਾਰਤ, ਮੱਧ ਏਸ਼ੀਆ ਅਤੇ ਮੱਧ ਪੂਰਬ ਤੋਂ ਲੈ ਕੇ ਯੂਰਪ ਅਤੇ ਅਫਰੀਕਾ ਨਾਲ ਜੁੜੇ ਵੱਖ-ਵੱਖ ਖੇਤਰਾਂ ਨੂੰ ਜੋੜਿਆ।

ਏਸ਼ੀਆ ਦੇ ਇਤਿਹਾਸ ਨੂੰ ਪੂਰਬੀ ਏਸ਼ੀਆ, ਦੱਖਣੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਮੱਧ ਪੂਰਬ ਵਰਗੇ ਵੱਖਰੇ ਬਾਹਰੀ ਹੱਦ ਵਾਲੇ ਸਮੁੰਦਰੀ ਖੇਤਰਾਂ ਦੇ ਸਮੂਹਿਕ ਇਤਿਹਾਸ ਵਜੋਂ ਵੇਖਿਆ ਜਾ ਸਕਦਾ ਹੈ ਜੋ ਯੂਰੇਸ਼ੀਅਨ ਸਟੈਪੀ ਦੇ ਅੰਦਰੂਨੀ ਖੇਤਰਾਂ ਨਾਲ ਜੁੜੇ ਹੋਏ ਹਨ।

ਇਸ ਸਮੁੰਦਰੀ ਹੱਦ ਵਾਲਾ ਘੇਰਾ ਦੁਨੀਆ ਦੀਆਂ ਮੁੱਢਲੀਆਂ ਜਾਣੀਆਂ ਜਾਂਦੀਆਂ ਸੱਭਿਅਤਾਵਾਂ ਅਤੇ ਧਰਮਾਂ ਦਾ ਘਰ ਸੀ, ਜਿਸਦੇ ਤਿੰਨੇ ਖੇਤਰਾਂ ਵਿੱਚ ਸਾਰੀਆਂ ਉਪਜਾਊ ਦਰਿਆਈ ਵਾਦੀਆਂ ਦੇ ਆਸ ਪਾਸ ਸ਼ੁਰੂਆਤੀ ਸੱਭਿਅਤਾ ਨੇ ਵਿਕਾਸ ਕੀਤਾ ਸੀ। ਇਹ ਵਾਦੀਆਂ ਉਪਜਾਊ ਸਨ ਕਿਉਂਕਿ ਉਥੇ ਮਿੱਟੀ ਬਹੁਤ ਵਧੀਆ ਸੀ ਅਤੇ ਬਹੁਤ ਸਾਰੀਆਂ ਫ਼ਸਲਾਂ ਨੂੰ ਪੈਦਾ ਕਰਨ ਦੀ ਤਾਕਤ ਰੱਖਦੀ ਸੀ। ਮੈਸੋਪੋਟੇਮੀਆ, ਭਾਰਤ ਅਤੇ ਚੀਨ ਸੱਭਿਅਤਾਵਾਂ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਸਨ ਅਤੇ ਸੰਭਾਵਿਤ ਤੌਰ ਤੇ ਗਣਿਤ ਅਤੇ ਚੱਕਰ ਵਰਗੇ ਵਿਚਾਰਾਂ ਅਤੇ ਤਕਨਾਲੋਜੀਆਂ ਦਾ ਆਦਾਨ ਪ੍ਰਦਾਨ ਕੀਤਾ। ਹੋਰ ਸਿਧਾਂਤ ਜਿਵੇਂ ਕਿ ਲਿਖਣਾ ਆਦਿ ਹਰੇਕ ਖੇਤਰ ਵਿੱਚ ਵਿਅਕਤੀਗਤ ਤੌਰ ਤੇ ਵਿਕਸਤ ਹੁੰਦੇ ਹਨ। ਸ਼ਹਿਰ, ਰਾਜ ਅਤੇ ਫਿਰ ਸਾਮਰਾਜ ਇਨ੍ਹਾਂ ਨੀਵੇਂ ਇਲਾਕਿਆਂ ਵਿੱਚ ਵਿਕਸਤ ਹੋਏ।

ਸਟੈਪੀ ਖੇਤਰ ਵਿੱਚ ਲੰਮੇ ਸਮੇਂ ਤੱਕ ਖਾਨਾਬਦੋਸ਼ ਰਹੇ ਅਤੇ ਕੇਂਦਰੀ ਸਟੈਪੀ ਤੋਂ ਉਹ ਏਸ਼ੀਆਈ ਮਹਾਂਦੀਪ ਦੇ ਸਾਰੇ ਖੇਤਰਾਂ ਵਿੱਚ ਪਹੁੰਚ ਸਕਦੇ ਸਨ। ਸੰਘਣੇ ਜੰਗਲਾਂ ਅਤੇ ਟੁੰਡਰਾ ਦੇ ਕਾਰਨ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ, ਜਿਸ ਵਿੱਚ ਸਾਇਬੇਰੀਆ ਦਾ ਬਹੁਤ ਸਾਰਾ ਹਿੱਸਾ ਸ਼ਾਮਿਲ ਸੀ, ਸਟੈਪੀ ਖਾਨਾਬਦੋਸ਼ਾਂ ਦਾ ਪਹੁੰਚਣਾ ਔਖਾ ਸੀ। ਸਾਇਬੇਰੀਆ ਦੇ ਇਨ੍ਹਾਂ ਇਲਾਕਿਆਂ ਵਿੱਚ ਆਬਾਦੀ ਬਹੁਤ ਘੱਟ ਸੀ।

ਪ੍ਰਾਚੀਨ

ਕਾਂਸੀ ਯੁੱਗ

ਕਾਂਸੀ ਯੁੱਗ ਦੇ ਖਤਮ ਹੋਣ ਵੇਲੇ ਨਕਸ਼ਾ, 1200 ਈ.ਪੂ.

ਤਾਂਬਾ ਯੁੱਗ ਲਗਭਗ 4500 ਈ.ਪੂ. ਵਿੱਚ ਆਰੰਭ ਹੋਇਆ, ਫਿਰ ਕਾਂਸੀ ਯੁੱਗ ਲਗਭਗ 3500 ਈ.ਪੂ. ਵਿੱਚ ਸ਼ੁਰੂ ਹੋਇਆ, ਜਿਸ ਕਾਰਨ ਇਸਨੇ ਉੱਤਰ-ਪੱਥਰ ਕਾਲ ਦੇ ਸੱਭਿਆਚਾਰਾਂ ਦੀ ਜਗ੍ਹਾ ਲੈ ਲਈ।

ਸਿੰਧ ਘਾਟੀ ਸੱਭਿਅਤਾ ਇੱਕ ਕਾਂਸੀ ਯੁੱਗ ਸੱਭਿਅਤਾ ਸੀ (3300–1300 ਈ.ਪੂ.; ਗਭਰੇਟ ਮਿਆਦ 2600-1900 ਈ.ਪੂ.) ਜੋ ਜ਼ਿਆਦਾਤਰ ਭਾਰਤੀ ਉਪ-ਮਹਾਂਦੀਪ ਦੇ ਪੱਛਮੀ ਹਿੱਸੇ ਵਿੱਚ ਕੇਂਦਰਿਤ ਸੀ; ਇਹ ਮੰਨਿਆ ਜਾਂਦਾ ਹੈ ਕਿ ਹਿੰਦੂ ਧਰਮ ਦਾ ਮੁੱਢਲਾ ਰੂਪ ਇਸ ਸੱਭਿਅਤਾ ਦੇ ਦੌਰਾਨ ਵਿਕਸਿਤ ਹੋਇਆ ਸੀ। ਇਸ ਸੱਭਿਅਤਾ ਦੇ ਕੁਝ ਮਹਾਨ ਸ਼ਹਿਰਾਂ ਵਿੱਚ ਹੜੱਪਾ ਅਤੇ ਮੋਹਿਨਜੋਦੜੋ, ਜਿਨ੍ਹਾਂ ਵਿੱਚ ਉੱਚ ਪੱਧਰੀ ਕਸਬੇ ਦੀ ਯੋਜਨਾਬੰਦੀ ਅਤੇ ਕਲਾਵਾਂ ਸਨ। ਲਗਭਗ 1700 ਈ.ਪੂ. ਦੇ ਆਸ ਪਾਸ ਇਨ੍ਹਾਂ ਇਲਾਕਿਆਂ ਦਾ ਵਿਨਾਸ਼ ਬਾਰੇ ਬਹੁਤ ਸਾਰੇ ਵਿਵਾਦ ਹਨ, ਹਾਲਾਂਕਿ ਸਬੂਤ ਦੱਸਦੇ ਹਨ ਕਿ ਇਹ ਕੁਦਰਤੀ ਆਫ਼ਤਾਂ (ਖ਼ਾਸਕਰ ਹੜ੍ਹ) ਕਾਰਨ ਹੋਇਆ ਸੀ।[1] ਇਹ ਯੁੱਗ ਭਾਰਤ ਵਿੱਚ ਵੈਦਿਕ ਕਾਲ ਦੀ ਨਿਸ਼ਾਨਦੇਹੀ ਕਰਦਾ ਹੈ, ਜੋ ਤਕਰੀਬਨ 1500 ਤੋਂ 500 ਈ.ਪੂ. ਤੱਕ ਚੱਲੀ ਸੀ। ਇਸ ਸਮੇਂ ਦੌਰਾਨ ਸੰਸਕ੍ਰਿਤ ਭਾਸ਼ਾ ਦਾ ਵਿਕਾਸ ਹੋਇਆ, ਵੇਦ ਅਤੇ ਮਹਾਂਕਾਵਿ ਲਿਖੇ ਗਏ। ਇਹ ਵੈਦਿਕ ਧਰਮ ਦਾ ਅਧਾਰ ਸੀ, ਜਿਹੜਾ ਅਖੀਰ ਹਿੰਦੂ ਧਰਮ ਵਿੱਚ ਵਿਕਸਤ ਹੋ ਗਿਆ ਸੀ।[2]

ਹਵਾਲੇ

  1. "The Indus Valley Civilisation". ThinkQuest. Archived from the original on 9 May 2013. Retrieved 9 February 2013.
  2. Stearns 2011.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya