ਏਸ਼ੀਆ ਦਾ ਚਾਨਣਏਸ਼ੀਆ ਦਾ ਚਾਨਣ (ਅੰਗਰੇਜ਼ੀ:ਲਾਈਟ ਆਫ਼ ਏਸ਼ੀਆ'), ਉਪ-ਸਿਰਲੇਖ ਦ ਗ੍ਰੇਟ ਰੇਨੰਨਸੀਏਸ਼ਨ, ਸਰ ਐਡਵਿਨ ਆਰਨੋਲਡ ਦੀ ਇੱਕ ਕਿਤਾਬ ਹੈ। ਕਿਤਾਬ ਦਾ ਪਹਿਲਾ ਐਡੀਸ਼ਨ ਜੁਲਾਈ 1879 ਵਿੱਚ ਲੰਡਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਕਿਤਾਬ ਕਵਿਤਾ ਦੇ ਰੂਪ ਵਿੱਚ ਪ੍ਰਿੰਸ ਗੌਤਮ ਸਿਧਾਰਥ, ਜੋ ਗਿਆਨ ਹਾਸਲ ਕਰਨ ਬਾਅਦ ਬੁੱਧ ਬਣ ਗਿਆ, ਦੇ ਜੀਵਨ ਅਤੇ ਸਮੇਂ ਦਾ ਵਰਣਨ ਕਰਨ ਦਾ ਉਪਰਾਲਾ ਹੈ। ਕਿਤਾਬ ਉਸ ਦੀ ਜ਼ਿੰਦਗੀ, ਚਰਿਤਰ, ਅਤੇ ਦਰਸ਼ਨ ਕਾਵਿ-ਲੜੀ ਦੇ ਰੂਪ ਵਿੱਚ ਪੇਸ਼ ਕਰਦੀ ਹੈ। ਇਹ ਲਲਿਤ ਵਿਸਤਾਰ ਦਾ ਇੱਕ ਖੁੱਲਾ ਰੂਪਾਂਤਰਨ ਹੈ। ਕਿਤਾਬ ਦੇ ਪ੍ਰਕਾਸ਼ਨ ਤੋਂ ਕੁਝ ਦਹਾਕੇ ਪਹਿਲਾਂ ਤੱਕ, ਬਹੁਤ ਘੱਟ ਲੋਕ ਬੁੱਧ ਅਤੇ ਬੁੱਧ ਧਰਮ, ਜਿਸਦੀ ਉਸਨੇ ਸਥਾਪਨਾ ਕੀਤੀ ਅਤੇ ਜੋ ਪੰਝੀ ਸਦੀਆਂ ਤੋਂ ਮੌਜੂਦ ਸੀ, ਉਸ ਬਾਰੇ ਏਸ਼ੀਆ ਦੇ ਬਾਹਰ ਬਹੁਤ ਘੱਟ ਜਾਣਿਆ ਜਾਂਦਾ ਸੀ। ਆਰਨੋਲਡ ਦੀ ਕਿਤਾਬ ਪੱਛਮੀ ਪਾਠਕਾਂ ਵਿੱਚ ਬੁੱਧ ਧਰਮ ਨੂੰ ਹਰਮਨ ਪਿਆਰਾ ਬਣਾਉਣ ਲਈ ਪਹਿਲੀਆਂ ਸਫਲ ਕੋਸ਼ਿਸ਼ਾਂ ਵਿੱਚੋਂ ਇੱਕ ਸੀ।[1][2] ਇਸ ਕਿਤਾਬ ਦੇ ਪਹਿਲੀ ਵਾਰ ਪ੍ਰਕਾਸ਼ਿਤ ਹੋਣ ਤੋਂ ਅੱਜ ਤੱਕ ਇਸ ਬਹੁਤ ਹੀ ਸ਼ਲਾਘਾ ਕੀਤੀ ਗਈ ਹੈ, ਅਤੇ ਇਹ ਕਿਤਾਬ ਕਈ ਸਮੀਖਿਆਵਾਂ ਦਾ ਵਿਸ਼ਾ ਰਹੀ ਹੈ। ਇਹ ਹਿੰਦੀ ਅਚਾਰੀਆ ਰਾਮ ਚੰਦਰ ਸ਼ੁਕਲਾ ਸਮੇਤ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤੀ ਜਾ ਚੁੱਕੀ ਹੈ। I1945 ਵਿੱਚ Oscar Wilde ਦੀ The Picture of Dorian Gray 1891, ਦੇ ਮੂਵੀ ਵਰਜ਼ਨ ਵਿੱਚ ਮੁੱਖ ਪਾਤਰ, ਬਦਚਲਣੀ ਦੇ ਜੀਵਨ ਵਿੱਚ ਗਰਕ ਜਾਂਦਾ ਹੈ ਤਾਂ ਇੱਕ ਦੋਸਤ ਉਸ ਨੂੰ ਏਸ਼ੀਆ ਦੇ ਚਾਨਣ ਦੀ ਇੱਕ ਕਾਪੀ ਉਧਾਰ ਦੇ ਕੇ ਚੰਗੇ ਜੀਵਨ ਵੱਲ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਰੂਪਾਂਤਰਨ1928 ਵਿੱਚ ਫਰਾਂਜ਼ ਓਸਟਨ ਅਤੇ ਹਿਮਾਂਸੂ ਰਾਏ ਦੇ ਨਿਰਦੇਸ਼ਨ ਹੇਠ ਇਸ ਕਵਿਤਾ ਦਾ ਇੱਕ ਫਿਲਮ ਰੂਪਾਂਤਰਨ ਪ੍ਰੇਮ ਸੰਨਿਆਸ ਸਿਰਲੇਖ ਹੇਠ ਕੀਤਾ ਗਿਆ ਸੀ। [3] Dudley Buck ਨੇ ਆਪਣੇ ਇੱਕ oratorio, ਦ ਲਾਈਟ ਆਫ਼ ਏਸ਼ੀਆ ਲਈ ਆਧਾਰ ਦੇ ਤੌਰ ਤੇ ਇਸ ਕਿਤਾਬ ਨੂੰ ਵਰਤਿਆ ਸੀ ਜਿਸ ਦੀ ਪਹਿਲੀ ਪੇਸ਼ਕਾਰੀ 1887 ਵਿੱਚ ਕੀਤੀ ਗਈ ਸੀ।[4] ਹਵਾਲੇਬਾਹਰੀ ਲਿੰਕ
|
Portal di Ensiklopedia Dunia