ਐਂਟੀਬਾਡੀ![]() ਐਂਟੀਬਾਡੀ (Ab), ਜਿਹਨੂੰ ਇਮਿਊਨੋਗਲੋਬੂਲਿਨ (Ig) ਵੀ ਆਖਿਆ ਜਾਂਦਾ ਹੈ, ਪਲਾਜ਼ਮਾ ਕੋਸ਼ਾਣੂਆਂ ਵੱਲੋਂ ਤਿਆਰ ਕੀਤਾ ਜਾਂਦਾ ਇੱਕ ਵਾਈ(Y) ਅਕਾਰ ਦਾ ਪ੍ਰੋਟੀਨ ਹੁੰਦਾ ਹੈ ਜੀਹਦੀ ਵਰਤੋਂ ਰੋਗ ਨਾਸਕ ਪ੍ਰਨਾਲੀ ਓਪਰੀਆਂ ਸ਼ੈਆਂ ਜਿਵੇਂ ਕਿ ਬੈਕਟੀਰੀਆ ਅਤੇ ਵਾਇਰਸ ਨੂੰ ਪਛਾਨਣ ਅਤੇ ਪ੍ਰਭਾਵਹੀਣ ਕਰਨ ਵਾਸਤੇ ਕਰਦਾ ਹੈ। ਐਂਟੀਬਾਡੀ ਓਪਰੇ ਨਿਸ਼ਾਨੇ ਦੇ ਇੱਕ ਵਿਲੱਖਣ ਹਿੱਸੇ, ਜਿਹਨੂੰ ਐਂਟੀਜਨ ਆਖਿਆ ਜਾਂਦਾ ਹੈ, ਨੂੰ ਪਛਾਣ ਲੈਂਦਾ ਹੈ।[1][2] ਐਂਟੀਬਾਡੀ ਦੇ "Y" ਦੀ ਹਰੇਕ ਨੋਕ ਵਿੱਚ ਇੱਕ ਪੈਰਾਟੋਪ (ਜਿੰਦਰੇ ਵਰਗਾ ਢਾਂਚਾ) ਹੁੰਦਾ ਹੈ ਜੋ ਕਿਸੇ ਇੱਕ ਐਪੀਟੋਪ (ਕੂੰਜੀ ਵਰਗਾ ਢਾਂਚਾ) ਨਾਲ਼ ਮੇਚ ਖਾਂਦਾ ਹੈ ਜਿਸ ਕਰ ਕੇ ਇਹ ਦੋ ਢਾਂਚੇ ਆਪਸ ਵਿੱਚ ਬੜੇ ਸਹੀਪੁਣੇ ਨਾਲ਼ ਬੰਨ੍ਹੇ ਜਾਂਦੇ ਹਨ। ਬੰਨ੍ਹੇ ਜਾਣ ਦੀ ਇਸ ਵਿਧੀ ਨੂੰ ਵਰਤ ਕੇ ਇੱਕ ਐਂਟੀਬਾਡੀ ਕਿਸੇ ਜੀਵਾਣੂ ਜਾਂ ਦੂਸ਼ਤ ਕੋਸ਼ਾਣੂ ਦੀ ਨਿਸ਼ਾਨਦੇਹੀ ਕਰ ਸਕਦਾ ਹੈ ਤਾਂ ਜੋ ਰੋਗ-ਨਾਸਕ ਪ੍ਰਨਾਲੀ ਦੇ ਹੋਰ ਹਿੱਸੇ ਇਹਦੇ ਉੱਤੇ ਹੱਲਾ ਬੋਲ ਦੇਣ ਜਾਂ ਫੇਰ ਇਹ ਆਪ ਹੀ ਆਪਣੇ ਨਿਸ਼ਾਨੇ ਨੂੰ ਕਿਰਿਆਹੀਣ ਬਣਾ ਸਕਦਾ ਹੈ (ਮਿਸਾਲ ਦੇ ਤੌਰ ਉੱਤੇ ਜੀਵਾਣੂ ਦੇ ਉਸ ਹਿੱਸੇ ਨੂੰ ਅਟਕਾ ਕੇ ਜੋ ਉਹਦੀ ਹੋਂਦ ਅਤੇ ਦਖ਼ਲ ਲਈ ਲਾਜ਼ਮੀ ਹੈ)। ਐਂਟੀਬਾਡੀਆਂ ਨੂੰ ਬਣਾਉਣਾ ਮਾਦਾਈ ਰੋਗ-ਨਾਸਕ ਪ੍ਰਨਾਲੀ ਦਾ ਪ੍ਰਮੁੱਖ ਕੰਮ ਹੈ।[3] ਹਵਾਲੇ
|
Portal di Ensiklopedia Dunia