ਐਂਡ੍ਰਿਊ ਜੌਨਸਨ
ਐਂਡ੍ਰਿਊ ਜੌਨਸਨ (ਅੰਗ੍ਰੇਜ਼ੀ: Andrew Johnson; 29 ਦਸੰਬਰ 1808 — 31 ਜੁਲਾਈ, 1875) ਅਮਰੀਕਾ ਦਾ 17ਵਾਂ ਰਾਸ਼ਟ੍ਰਪਤੀ ਸੀ। ਆਪ ਦਾ ਜਨਮ 29 ਦਸੰਬਰ 1808 ਨੂੰ ਰੈਲੇ, ਉੱਤਰੀ ਕੈਰੋਲੀਨਾ ਵਿਖੇ ਹੋਇਆ। ਆਪ ਨੂੰ ਘਰ ਦੇ ਗੁਜ਼ਰ-ਬਸਰ ਵਿੱਚ ਯੋਗਦਾਨ ਪਾਉਣ ਯੋਗ ਕਰਨ ਲਈ ਉਸ ਨੂੰ ਦਰਜੀ ਕੋਲ਼ ਕੰਮ ਸਿੱਖਿਆ।[1] ਅਹੁਦੇਆਪ ਨੇ 1862 ਵਿੱਚ ਟੈਨੇਸੀ ਦਾ ਫ਼ੌਜੀ ਗਵਰਨਰ, 1864 ਵਿੱਚ ਉਪ ਰਾਸ਼ਟ੍ਰਪਤੀ ਲਈ ਨਾਮਜ਼ਦਗੀ ਹੋਈ। ਆਪ ਨੇ ਰਾਸ਼ਟ੍ਰਪਤੀ ਦੇ ਅਹੁਦੇ 'ਤੇ ਪ੍ਰਾਚੀਨ ਨਮੂਨੇ ਦੇ ਡੈਮੋਕ੍ਰੇਟਿਕ ਪੱਖੀ ਰਾਜਾਂ ਦੇ ਅਧਿਕਾਰਾਂ ਦੀ ਹਮਾਇਤ ਕੀਤੀ। ਆਪ ਨੇ ਰਾਸ਼ਟ੍ਰਪਤੀ ਅਬਰਾਹਮ ਲਿੰਕਨ ਦੀ ਮੌਤ ਦੇ ਬਾਅਦ ਪੂਰਵ ਪਰਸੰਘੀ ਰਾਜ ਦੇ ਪੁਨਰ ਨਿਰਮਾਣ ਦਾ ਕੰਮ ਕੀਤਾ ਅਤੇ ਵਫ਼ਾਦਾਰੀ ਦੀ ਸਹੁੰ ਚੁੱਕਣ ਵਾਲ਼ੇ ਸਾਰੇ ਲੋਕਾਂ ਨੂੰ ਮੁਆਫ਼ ਕਰ ਦਿੱਤਾ। ਰੈਡੀਕਲਾਂ ਨੇ ਪੂਰਵ ਗ਼ੁਲਾਮਾਂ ਨਾਲ਼ ਨਜਿੱਠਣ ਲਈ ਕਈ ਵਿਵਸਥਾਵਾਂ ਮਨਜ਼ੂਰ ਕੀਤੀਆਂ। ਜੌਨਸਨ ਨੇ ਇਸ ਨੂੰ ਵੀਟੋ ਕਰ ਦਿੱਤਾ। ਉਸ ਦੀ ਵੀਟੋ ਦੇ ਉਪਰ ਦੀ ਇਨ੍ਹਾਂ ਕ਼ਨੂੰਨਾਂ ਨੂੰ ਪਾਸ ਕਰਵਾਉਣ ਲਈ ਰੈਡੀਕਲਾਂ ਨੇ ਕਾਫ਼ੀ ਮੈਂਬਰਾਂ ਦੀ ਹਮਾਇਤ ਹਾਸਲ ਕਰ ਲਈ। ਇਹ ਪਹਿਲੀ ਵਾਰੀ ਸੀ ਜਦੋਂ ਕਿਸੇ ਮਹੱਤ੍ਵਰਪੂਰਨ ਬਿੱਲ ਬਾਰੇ ਕਾਂਗਰਸ ਨੇ ਰਾਸ਼ਟ੍ਰਪਤੀ ਦੇ ਉਪਰ ਦੀ ਹੋ ਕੇ ਕੰਮ ਕੀਤਾ ਸੀ। ਆਪ ਨੇ ਸਿਵਲ ਰਾਈਟਸ ਐਕਟ 1866 ਪਾਸ ਕੀਤਾ ਜਿਸ ਨੇ ਹਬਸ਼ੀਆਂ ਨੂੰ ਅਮਰੀਕਾ ਦੇ ਨਾਗਰਿਕ ਮੰਨ ਲਿਆ ਅਤੇ ਉਹਨਾਂ ਵਿਰੁੱਧ ਭੇਦ-ਭਾਵ ਵਰਤਣ ਦੀ ਮਨਾਹੀ ਕਰ ਦਿੱਤੀ। ਮਾਰਚ 1867 ਵਿੱਚ ਦੱਖਣੀ ਰਾਜਾਂ ਨੂੰ ਦੁਬਾਰਾ ਫ਼ੌਜੀ ਰਾਜ ਅਧੀਨ ਰੱਖਦੇ ਹੋਏ ਰੈਡੀਕਲਾਂ ਨੇ ਪੁਨਰ ਨਿਰਮਾਣ ਦੀ ਆਪਣੀ ਯੋਜਨਾ ਲਾਗੂ ਕਰ ਦਿੱਤੀ। ਆਪ ਵਿਰੁੱਧ 11 ਆਰਟੀਕਲਾਂ ਦਾ ਮਹਾਂਦੋਸ਼ ਵੋਟਾਂ ਰਾਹੀਂ ਪਾਸ ਕਰ ਦਿੱਤਾ। 1868 ਦੀ ਬਹਾਰ ਰੁੱਤੇ ਸੈਨੇਟ ਨੇ ਉਸ ਉੱਤੇ ਮੁਕ਼ੱਦਮਾ ਚਲਾਇਆ ਅਤੇ ਇੱਕ ਵੋਟ ਦੇ ਫ਼ਰਕ਼ ਨਾਲ਼ ਬਰੀ ਕਰ ਦਿੱਤਾ। ਟੈਨਿਸੀ ਨੇ 1875 ਵਿੱਚ ਜੌਨਸਨ ਨੂੰ ਸੈਨੇਟ ਲਈ ਚੁਣ ਲਿਆ ਅਤੇ ਕੁੱਝ ਮਹੀਨੇ ਬਾਅਦ 31 ਜੁਲਾਈ 1875 ਨੂੰ ਉਸ ਦੀ ਮੌਤ ਹੋ ਗਈ। ਹਵਾਲੇ
|
Portal di Ensiklopedia Dunia