ਐਜ਼ਰਾ ਪਾਊਂਡ![]()
ਉਸਨੇ 1906 ਵਿੱਚ ਪੇਂਸਿਲਵਾਨੀਆ ਯੂਨੀਵਰਸਿਟੀ ਤੋਂ ਐਮਏ ਕੀਤੀ। 1907 ਵਿੱਚ ਸਪੇਨ ਅਤੇ ਇਟਲੀ ਦਾ ਸਫ਼ਰ ਕੀਤਾ ਅਤੇ ਆਖ਼ਰ ਇੰਗਲਿਸਤਾਨ ਵਿੱਚ ਰਹਿਣ ਲੱਗ ਪਿਆ। ਓਥੇ ਉਸਨੇ 1912 ਤੱਕ ਨਜ਼ਮਾਂ ਦੇ ਚਾਰ ਸੰਗ੍ਰਹਿ ਛਪਵਾਏ। ਉਸ ਦੀਆਂ ਚੰਗੇਰੀਆਂ ਨਜ਼ਮਾਂ ਉਹ ਹਨ ਜੋ ਉਸਨੇ ਚੀਨੀ, ਜਾਪਾਨੀ ਅਤੇ ਇਤਾਲਵੀ ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ। ਉਸ ਦੇ ਕੇਂਟੋ ਜੋ 1925 ਤੋਂ ਛਪ ਰਹੇ ਹਨ, ਉਸ ਦੇ ਖ਼ਿਆਲਾਂ ਤੇ ਜਜ਼ਬਿਆਂ ਦੇ ਅਸਲ ਨੁਮਾਇੰਦਾ ਰਹੇ। ਉਹਨਾਂ ਵਿੱਚ ਕਦੀਮ ਦਾਸਤਾਨਾਂ, ਲੋਕ ਗੀਤ, ਅਤੇ ਆਧੁਨਿਕ ਸਮਾਜੀ ਉਥਲ-ਪੁਥਲ ਨੂੰ ਬੜੇ ਸਲੀਕੇ ਨਾਲ ਇੱਕ ਸੁਰ ਕੀਤਾ ਗਿਆ ਹੈ। 1924 ਵਿੱਚ ਪਾਉਂਡ ਇਟਲੀ ਆ ਗਿਆ ਅਤੇ ਦੂਜੀ ਵੱਡੀ ਜੰਗ ਦੇ ਦੌਰਾਨ ਵਿੱਚ ਮੁਸੋਲੇਨੀ ਅਤੇ ਫ਼ਾਸ਼ਿਜ਼ਮ ਦੀ ਹਿਮਾਇਤ ਵਿੱਚ ਤਕਰੀਰਾਂ ਨਸ਼ਰ ਕੀਤੀਆਂ। |
Portal di Ensiklopedia Dunia