ਐਡਵਰਡ ਬਰਨੈੱਟ ਟਾਇਲਰਐਡਵਰਡ ਬਰਟਨ ਟਾਇਲਰ ਇੱਕ ਅੰਗਰੇਜ਼ ਮਾਨਵ ਵਿਗਿਆਨੀ ਸੀ। ਟਾਇਲਰ ਸੱਭਿਆਚਾਰ ਵਿਕਾਸਵਾਦ ਦਾ ਪ੍ਰਤੀਨਧੀ ਹੈ ਟਾਇਲਰ ਨੇ ਪ੍ਰਾਚੀਨ ਸੱਭਿਆਚਾਰ ਅਤੇ ਮਾਨਵਵਿਗਿਆਨ ਵਿੱਚ 'ਚਾਰਲਸ ਲਿਅਲ' ਦੇ "ਵਿਕਾਸਵਾਦ ਦੇ ਸਿਧਾਂਤ" 'ਤੇ ਆਧਾਰਿਤ ਮਾਨਵ ਵਿਗਿਆਨ ਦੇ ਵਿਗਿਆਨਕ ਅਧਿਐਨ ਦੇ ਸੰਦਰਭ ਦਾ ਵਰਣਨ ਕੀਤਾ। ਏ ਬੀ ਟਾਇਲਰ ਨੂੰ ਕ ਵਿਦਵਾਨ ਸਮਾਜਿਕ ਮਾਨਵ ਵਿਗਿਆਨ ਦਾ ਸੰਸਥਾਪਕ ਮੰਨਦੇ ਹਨ।[1] ਜੀਵਨਏ ਬੀ ਟਾਇਲਰ ਦਾ ਜਨਮ 2 ਅਕਤੂਬਰ 1832 ਵਿੱਚ ਲੰਡਨ ਦੇ ਕੇਬਰਵੈਲ ਵਿਖੇ ਹੋਇਆ ਸੀ ਉਸ ਦੇ ਪਿਤਾ ਦਾ ਨਾਂ ਜੋਸਫ ਟਾਇਲਰ ਅਤੇ ਮਾਤਾ ਦਾ ਨਾਂ ਹੈਰੀਏਟ ਟਾਇਲਰ ਸੀ। ਆਰਥਿਕ ਪਖੋਂ ਉਹ ਬਹੁਤ ਧਨੀ ਸਨ ਅਤੇ ਲੰਡਨ ਵਿੱਚ ਉਹ 'ਬਰਾਸ' ਫੈਕਟਰੀ ਦੇ ਮਾਲਕ ਸਨ। ਸਿੱਖਿਆਟਾਇਲਰ ਨੇ ਟੋਟਨਹੈਸ ਦੇ ਗਰੋਵ ਹਾਉਸ ਸਕੂਲ ਵਿਖੇ ਮੁੱਢਲੀ ਸਿੱਖਿਆ ਹਾਸਲ ਕੀਤੀ ਪਰ ਮਾਤਾ ਪਿਤਾ ਮੌਤ ਕਾਰਨ ਉ ਸਿੱਖਿਆ ਜਾਰੀ ਨਹੀਂ ਰੱਖ ਪਾਇਆ।[2] 1885 ਵਿੱਚ ਉਹ ਇੰਗਲੈਂਡ ਛਡ ਕੇ ਅਮਰੀਕਾ ਚਲਾ ਗਿਆ ਅਤੇ ਉਥੋਂ ਦੇ ਸੱਭਿਆਚਾਰ ਦਾ ਅਧਿਐਨ ਕਰਨ ਲਗੇ ਉਹ ਆਪਣੀ ਯਾਤਰਾ ਦੌਰਾਨ 'ਟਾਇਰ ਹੈਨਰੀ ਕ੍ਰਿਸਟੀ' ਨੂੰ ਮਿਲੇ ਜੋ ਇੱਕ ਮਾਨਵ ਵਿਗਿਆਨੀ ਸਨ ਉਹਨਾ ਨੂੰ ਮਿਲਣ ਤੋਂ ਬਾਅਦ ਉਹਨਾ ਵਿੱਚ ਮਾਨਵ ਸਾਸ਼ਤਰ ਪ੍ਰਤੀ ਰੁਚੀ ਪ੍ਰਬਲ ਹੋ ਗ।[3] ਸੱਭਿਆਚਾਰ ਬਾਰੇ ਪਰਿਭਾਸ਼ਾਟਾਇਲਰ ਨੇ ਸੱਭਿਆਚਾਰ ਦੀ ਸਬ ਤੋਂ ਪਹਿਲੀ ਪਰਿਭਾਸ਼ਾ ਦਿਤੀ। ਉਹਨਾਂ ਅਨੂਸਾਰ, ਸੱਭਿਆਚਾਰ ਉਹ ਜਟਿਲ ਸਮੂਹ ਹੈ ਜਿਸ ਵਿੱਚ ਗਿਆਨ,ਕਲਾ ਨੈਤਿਕਤਾ, ਵਿਸ਼ਵਾਸ, ਕਾਨੂੰਨ, ਰੀਤੀ ਰਿਵਾਜ਼ ਅਤੇ ਹੋਰ ਸਭ ਸਮਰਥਾਵਾਂ ਅਤੇ ਆਦਤਾਂ ਆ ਜਾਦੀਆ ਹਨ, ਜਿਹੜੀਆਂ ਮਨੁੱਖ ਸਮਾਜ ਦੇ ਇੱਕ ਮੈਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ।[4] ਵਿਚਾਰਧਾਰਾਆਪਣੀਆ ਕ ਪ੍ਰਵਿਰਤੀਆਂ ਅਤੇ ਸਮਕਾਲੀਆਂ ਦੇ ਵਿਪਰੀਤ ਟਾਇਲਰ ਨੇ ਕਿਹਾ ਕਿ ਮਨੁੱਖ ਦਾ ਮਨ ਅਤੇ ਉਸਦੀਆਂ ਸਮਰੱਥਾਵਾਂ ਵਿਸ਼ਵ ਪੱਧਰ ਦੇ ਵਿਪ੍ਰੀਤ ਇੱਕ ਹੀ ਹਨ।[4] ਇਸਦਾ ਵਾਸਤਵਿਕ ਰੂਪ ਵਿੱਚ ਮਤਲਬ ਹੈ ਕਿ ਇੱਕ ਸ਼ਿਕਾਰੀ ਸਮਾਜ ਵਿੱਚ ਵੀ ਗਿਆਨ ਉਨਾ ਹੀ ਹੋਵੇਗਾ ਜਿਨਾ ਕਿ ਇੱਕ ਉਦਯੋਗਿਕ ਸਮਾਜ ਵਿਚ, ਇਸ ਵਿੱਚ ਟਾਇਲਰ ਨੇ ਇਹ ਅੰਤਰ ਪਾਇਆ ਹੈ ਕਿ ਸਿੱਖਿਆ ਦਾ ਹੀ ਫਰਕ ਹੁੰਦਾ ਹੈ[5] ਪੁਰਸਕਾਰ ਤੇ ਪ੍ਰਾਪਤੀਆਂ
ਪੁਸਤਕਾਂ
ਹਵਾਲੇ
|
Portal di Ensiklopedia Dunia