ਐਥਨੋਲੌਗ
ਐਥਨੋਲੌਗ: ਲੈਂਗਵਿਜਸ ਆਫ਼ ਦ ਵਰਲਡ (ਅੰਗ੍ਰੇਜ਼ੀ: Ethnologue: Languages of the World; ਪੰਜਾਬੀ ਅਨੁਵਾਦ: ਐਥਨੋਲੌਗ: ਦੁਨੀਆ ਦੀਆਂ ਭਾਸ਼ਾਵਾਂ) ਇੱਕ ਵੈੱਬ-ਅਧਾਰਤ ਪ੍ਰਕਾਸ਼ਨ ਹੈ ਜਿਸਦੇ 2015 ਵਿੱਚ ਜਾਰੀ ਹੋਏ 18ਵੇਂ ਐਡੀਸ਼ਨ ਵਿੱਚ 7,472 ਬੋਲੀਆਂ ਅਤੇ ਉਪਬੋਲੀਆਂ ਦੇ ਅੰਕੜੇ ਸ਼ਾਮਲ ਹਨ।[2] 2009 ਤੱਕ, ਆਪਣੇ 16ਵੇਂ ਐਡੀਸ਼ਨ ਤੱਕ, ਇਹ ਛਾਪ ਕੇ ਪ੍ਰਕਾਸ਼ਿਤ ਹੁੰਦਾ ਸੀ। ਐਥਨੋਲੌਗ ਬੁਲਾਰਿਆਂ ਦੀ ਗਿਣਤੀ, ਥਾਂ, ਉੱਪਬੋਲੀਆਂ, ਭਾਸ਼ਾਵਿਗਿਆਨਕ ਮੇਲ-ਜੋੜ, ਉਸ ਭਾਸ਼ਾ ਵਿੱਚ ਬਾਈਬਲ ਦੀ ਉਪਲਬਧਗੀ, ਅਤੇ Expanded Graded Intergenerational Disruption Scale (EGIDS) ਦੀ ਵਰਤੋਂ ਕਰਦੇ ਹੋਏ ਉਸ ਭਾਸ਼ਾ ਦੀ ਜਿਉਣ-ਯੋਗਤਾ ਬਾਰੇ ਜਾਣਕਾਰੀ ਦਿੰਦਾ ਹੈ।[3][4] ਲੈਂਗਵਿਜ: ਜਰਨਲ ਆਫ਼ ਦ ਲਿੰਗਵਿਸਟਿਕ ਸੁਸਾਇਟੀ ਆਫ਼ ਅਮੈਰਿਕਾ ਦਾ ਉਦੋਂ ਦਾ ਐਡੀਟਰ ਵਿਲੀਅਮ ਬ੍ਰਾਈਟ, "ਐਥਨੋਲੌਗ" ਬਾਰੇ ਲਿਖਦਾ ਹੈ ਕਿ "ਇਹ ਸੰਸਾਰ ਦੀਆਂ ਬੋਲੀਆਂ ਸੰਬੰਧੀ ਕਿਸੇ ਵੀ ਹਵਾਲਾ ਸ਼ੈਲਫ਼ ਤੇ ਜ਼ਰੂਰ ਹੋਣਾ ਚਾਹੀਦਾ ਹੈ"[5] ਐਥਨੋਲੌਗ ਵਿੱਚ ਦੁਨੀਆ ਦੀਆਂ ਭਾਸ਼ਾਵਾਂ ਦੀ ਇੱਕ ਸੂਚੀ ਹੈ ਜਿਸਦਾ ਇਸਤੇਮਾਲ ਭਾਸ਼ਾ ਵਿਗਿਆਨ ਵਿੱਚ ਅਕਸਰ ਕੀਤਾ ਜਾਂਦਾ ਹੈ। ਇਸ ਵਿੱਚ ਹਰੇਕ ਭਾਸ਼ਾ ਅਤੇ ਉਪਭਾਸ਼ਾ ਨੂੰ ਅੰਗਰੇਜ਼ੀ ਦੇ ਤਿੰਨ ਅੱਖਰਾਂ ਦੇ ਨਾਲ ਲਿਖਿਆ ਗਿਆ ਹੈ। ਇਸ ਨਾਮਕਰਨ ਨੂੰ ਸਿਲ ਕੋਡ (SIL code) ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ ਪੰਜਾਬੀ ਦਾ ਸਿਲ ਕੋਡ 'pu', ਹਿੰਦੀ ਦਾ 'hin', ਬ੍ਰਿਜ ਭਾਸ਼ਾ ਦਾ 'bra' ਅਤੇ ਕਸ਼ਮੀਰੀ ਦਾ 'kas' ਹੈ। ਹਰੇਕ ਭਾਸ਼ਾ ਅਤੇ ਉਪਭਾਸ਼ਾ ਦਾ ਭਾਸ਼ਾ ਪਰਿਵਾਰ ਦੇ ਹਿਸਾਬ ਨਾਲ ਵਰਗੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਸਦੇ ਬੋਲਣ ਵਾਲਿਆਂ ਦੇ ਰਹਿਣ ਵਾਲੇ ਖੇਤਕ ਅਤੇ ਸੰਖਿਆ ਦਾ ਅੰਦਾਜ਼ਾ ਦਿੱਤਾ ਗਿਆ ਹੈ। ਇਸ ਸੂਚੀ ਦਾ 16ਵਾਂ ਐਡੀਸ਼ਨ ਸੰਨ 2009 ਵਿੱਚ ਛਪਿਆ ਸੀ ਅਤੇ ਉਸ ਵਿੱਚ 7358 ਭਾਸ਼ਾਵਾਂ ਦਰਜ ਸਨ। ਹਵਾਲੇ
|
Portal di Ensiklopedia Dunia