ਐਮਿਲ ਜ਼ੋਲਾ
ਐਮਿਲ ਐਡੂਆਰਦ ਚਾਰਲਸ ਐਨਟੋਨੀ ਜ਼ੋਲਾ[2] (ਫ਼ਰਾਂਸੀਸੀ: [e.mil zɔ.la]; 2 ਅਪਰੈਲ 1840 – 29 ਸਤੰਬਰ 1902)[3] ਫਰਾਂਸੀਸੀ ਲੇਖਕ, ਪ੍ਰਕਿਰਤੀਵਾਦ ਨਾਮ ਦੀ ਸਾਹਿਤਕ ਸ਼ੈਲੀ ਦਾ ਜਨਕ ਅਤੇ ਥੀਏਟਰੀਕਲ ਪ੍ਰਕਿਰਤੀਵਾਦ ਦੇ ਵਿਕਾਸ ਵਿੱਚ ਅਹਿਮ ਭਿਆਲ ਸੀ। ਜ਼ਿੰਦਗੀਜੋਲਾ ਦਾ ਜਨਮ 2 ਅਪਰੈਲ 1840 ਨੂੰ ਪੈਰਿਸ, ਫਰਾਂਸ ਵਿੱਚ ਹੋਇਆ। ਉਸ ਦੀ ਮਾਂ ਫਰਾਂਸੀਸੀ ਸੀ, ਪਰ ਪਿਤਾ ਮਿਸ਼ਰਤ ਇਤਾਲਵੀ ਅਤੇ ਗਰੀਕ ਨਸਲ ਦਾ ਸੀ। ਉਹ ਫੌਜੀ ਅਤੇ ਇੰਜਿਨੀਅਰ ਸੀ। 1847ਵਿੱਚ ਪਿਤਾ ਦੀ ਮੌਤ ਦੇ ਉਪਰਾਂਤ ਜੋਲਾ ਅਤੇ ਉਸ ਦੀ ਮਾਂ ਆਰਥਕ ਸੰਕਟ ਵਿੱਚ ਫੰਸ ਗਏ। ਸੰਬੰਧੀਆਂ ਦੀ ਸਹਾਇਤਾ ਨਾਲ ਜੋਲਾ ਦੀ ਸਿੱਖਿਆ ਸੰਭਵ ਹੋ ਸਕੀ। 1858 ਵਿੱਚ ਪਰਿਵਾਰ ਪੈਰਿਸ ਚਲਾ ਗਿਆ। ਜੋਲਾ ਨੇ ਬਾਲ-ਉਮਰ ਵਿੱਚ ਹੀ ਸਾਹਿਤ ਦੇ ਪ੍ਰਤੀ ਆਪਣੀ ਰੁਚੀ ਵਿਖਾਈ। ਜਦੋਂ ਉਹ ਸਕੂਲ ਵਿੱਚ ਵਿਦਿਆਰਥੀ ਸੀ, ਉਦੋਂ ਉਸ ਨੇ ਇੱਕ ਡਰਾਮਾ ਲਿਖਿਆ, ਜਿਸਦਾ ਸਿਰਲੇਖ ਸੀ ਚਪੜਾਸੀ ਨੂੰ ਮੂਰਖ ਬਣਾਉਣਾ। ਸਕੂਲ ਛੱਡਣ ਦੇ ਬਾਅਦ ਜੋਲਾ ਨੇ ਕਲਰਕ ਦਾ ਕੰਮ ਸ਼ੁਰੂ ਕੀਤਾ। ਬਾਅਦ ਵਿੱਚ ਉਸ ਨੇ ਇੱਕ ਪ੍ਰਕਾਸ਼ਨ ਸੰਸਥਾ ਵਿੱਚ ਨੌਕਰੀ ਕੀਤੀ। ਜੋਲਾ ਨੇ ਸਾਹਿਤਕ ਕਾਰਜ ਵੀ ਸ਼ੁਰੂ ਕਰ ਦਿੱਤਾ ਸੀ। ਉਹ ਇੱਕ ਪੱਤਰ ਲਈ ਲੇਖ ਲਿਖਦਾ ਸੀ, ਦੂਜੇ ਲਈ ਕਹਾਣੀਆਂ ਅਤੇ ਇੱਕ ਤੀਸਰੇ ਲਈ ਸਮੀਖਿਆ। ਜੋਲਾ ਵਿਸ਼ੇਸ਼ ਰੂਪ ਨਾਵਲ ਲਿਖਣ ਦੇ ਵੱਲ ਖਿਚਿਆ ਗਿਆ। ਪੁਸਤਕ ਸੂਚੀ
ਹਵਾਲੇ
|
Portal di Ensiklopedia Dunia