ਐਮ. ਕਰੁਣਾਨਿਧੀ
ਮੁਥੁਵੇਲ ਕਰੁਣਾਨਿਧੀ (3 ਜੂਨ 1924 - 7 ਅਗਸਤ 2018) ਭਾਰਤ ਦੇ ਰਾਜ ਤਮਿਲਨਾਡੂ ਇੱਕ ਸਿਆਸਤਦਾਨ ਹੈ। ਉਹ ਪੰਜ ਵਾਰ ਅਲੱਗ ਅਲੱਗ ਸਮਿਆਂ ਤੇ ਤਮਿਲਨਾਡੂ ਦਾ ਮੁੱਖ ਮੰਤਰੀ ਰਿਹਾ। ਉਹ ਤਮਿਲਨਾਡੂ ਦੀ ਰਾਜਨੀਤਿਕ ਪਾਰਟੀ ਦ੍ਰਾਵਿੜ ਮੁਨੇਤਰ ਕੜਗਮ[1] ਦਾ ਮੁੱਖੀ ਵੀ ਹੈ। ਉਹ ਇਸ ਪਾਰਟੀ ਦੇ ਸੰਸਥਾਪਕ ਸੀ.ਐਨ ਅਨਾਦੁਰਾਈ[2] ਤੋਂ ਲੈ ਕੇ ਹੁਣ ਤੱਕ ਇਸ ਪਾਰਟੀ ਦਾ ਮੁੱਖੀ ਸੀ। ਉਸ ਨੂੰ ਦ੍ਰਾਵਿੜ ਸਿਆਸਤ ਦੇ ਪਿਤਾਮਾ ਵੀ ਕਿਹਾ ਜਾਂਦਾ ਸੀ।[3] ਰਾਜਨੀਤਿਕ ਸਫ਼ਰਐਰੁਣਾਨਿਧੀ ਛੇ ਦਹਾਕਿਆਂ ਤਕ ਵਿਧਾਨ ਸਭਾ ਦੇ ਮੈਂਬਰ ਰਹੇ ਅਤੇ ਪੰਜ ਵਾਰ ਮੁੱਖ ਮੰਤਰੀ ਵੀ ਬਣੇ। ਇਸ ਤੋਂ ਇਲਾਵਾ ਉਹਨਾਂ ਨੇ ਤਾਮਿਲ ਸਾਹਿਤ ਤੇ ਸਿਨਮਾ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਪਾਇਆ। ਤਾਮਿਲ ਨਾਡੂ ਦੀ ਸਮੁੱਚੀ ਸਿਆਸਤ ਦ੍ਰਾਵਿੜ ਲਹਿਰ ਤੇ ਦ੍ਰਾਵਿੜ ਗੌਰਵ ਦੁਆਲੇ ਘੁੰਮਦੀ ਹੈ। ਕਰੁਣਾਨਿਧੀ ਇਸ ਲਹਿਰ ਦੇ ਸਿਰਜਣਹਾਰਾਂ ਵਿੱਚੋਂ ਇੱਕ ਸਨ। ਤਾਮਿਲਾਂ ਨੂੰ ਰਾਜਸੀ, ਸਮਾਜਿਕ ਤੇ ਆਰਥਿਕ ਪੱਧਰ ’ਤੇ ਬ੍ਰਾਹਮਣਵਾਦ ਹੱਥੋਂ ਸਦੀਆਂ ਤਕ ਬਹੁਤ ਨਮੋਸ਼ੀ ਝੱਲਣੀ ਪਈ। ਜ਼ਿੰਦਗੀ ਦੇ ਹਰ ਖੇਤਰ ਵਿੱਚ ਉਹਨਾਂ ਨੂੰ ਹੀਣਤਾ ਦਾ ਅਹਿਸਾਸ ਕਰਵਾਇਆ ਜਾਂਦਾ ਸੀ। ਇਸ ਦੇ ਖ਼ਿਲਾਫ਼ ਸਭ ਤੋਂ ਪਹਿਲਾਂ ਆਵਾਜ਼ ਈ.ਵੀ. ਰਾਮਾਸਾਮੀ ਉਰਫ਼ ਪੇਰੀਆਰ ਨੇ ਉਠਾਈ। ਉਹਨਾਂ ਦੇ ਮੁੱਖ ਮੁਰੀਦ ਅੰਨਾਦੁਰੱਈ ਅਤੇ ਅੱਗੋਂ ਅੰਨਾ ਦੇ ਮੁੱਖ ਸਹਿਯੋਗੀ ਐੱਮ. ਕਰੁਣਾਨਿਧੀ ਨੇ ਇਸ ਆਵਾਜ਼ ਨੂੰ ਲਹਿਰ ਦੇ ਰੂਪ ਵਿੱਚ ਜਥੇਬੰਦ ਕੀਤਾ। ਦ੍ਰਾਵਿੜ ਲਹਿਰ ਜਾਤੀਵਾਦ ਦੇ ਖ਼ਿਲਾਫ਼ ਜ਼ੋਰਦਾਰ ਅੰਦੋਲਨ ਦੇ ਰੂਪ ਵਿੱਚ ਸੀ। ਇਸ ਨੇ ਤਮਿਲ ਪਛਾਣ ਨੂੰ ਉਭਾਰਿਆ ਅਤੇ ਮਾਣ-ਸਨਮਾਨ ਦਾ ਹੱਕਦਾਰ ਬਣਾਇਆ। ਹਾਲਾਂਕਿ ਇਸ ਨੂੰ ਬ੍ਰਾਹਮਣ-ਵਿਰੋਧੀ ਤੇ ਮੂਰਤੀ ਪੂਜਕਾਂ ਖ਼ਿਲਾਫ਼ ਅੰਦੋਲਨ ਦੇ ਰੂਪ ਵਿੱਚ ਵੇਖਿਆ ਗਿਆ, ਪਰ ਮੂਲ ਰੂਪ ਵਿੱਚ ਇਸ ਦਾ ਮਨਰੋਥ ਦ੍ਰਾਵਿੜਾਂ ਨੂੰ ਭਾਰਤੀ ਸਮਾਜ, ਸੱਭਿਆਚਾਰ ਤੇ ਇਤਿਹਾਸ ਵਿੱਚ ਸਨਮਾਨਿਤ ਮੁਕਾਮ ਦਿਵਾਉਣਾ ਸੀ। ਇਸ ਨੇ ਸੰਘਵਾਦ ਦਾ ਪਰਚਮ ਵੀ ਬੁਲੰਦ ਕੀਤਾ ਅਤੇ ਭਾਰਤੀ ਰਾਜਨੀਤੀ ਵਿੱਚ ਖੇਤਰੀ ਉਮਾਹਾਂ ਨੂੰ ਸਹੀ ਪ੍ਰਤੀਨਿਧਤਾ ਦਿੱਤੇ ਜਾਣ ਦੀ ਮੰਗ ਨੂੰ ਜਥੇਬੰਦਕ ਰੂਪ ਵਿੱਚ ਉਭਾਰਿਆ। ਦਰਅਸਲ, ਭਾਰਤੀ ਸਿਆਸਤ ਵਿੱਚ ਖੇਤਰੀਵਾਦ ਦਾ ਉਭਾਰ ਹੀ ਅੰਨਾਦੁਰੱਈ ਤੇ ਕਰੁਣਾਨਿਧੀ ਵੱਲੋਂ ਸਥਾਪਿਤ ਡੀਐੱਮਕੇ ਪਾਰਟੀ ਰਾਹੀਂ ਸੰਭਵ ਹੋਇਆ। ਇਹ ਸਿਆਸੀ ਪਾਰਟੀ ਉਹਨਾਂ ਨੇ ਪੇਰੀਆਰ ਦੀ ਦ੍ਰਾਵਿੜ ਕੜਗਮ (ਡੀਕੇ) ਤੋਂ ਅਲਹਿਦਾ ਹੋਣ ਮਗਰੋਂ ਸਥਾਪਿਤ ਕੀਤੀ।[4] ਹਵਾਲੇ
|
Portal di Ensiklopedia Dunia