ਐਰਿਕ ਫਰੌਮ
ਐਰਿਕ ਸੇਲਿਗਮਨ ਫਰੌਮ (ਜਰਮਨ: [fʀɔm]; 23 ਮਾਰਚ, 1900 – 18 ਮਾਰਚ, 1980) ਇੱਕ ਜਰਮਨ-ਜਨਮਿਆ ਅਮਰੀਕੀ ਸਮਾਜਕ ਮਨੋਵਿਗਿਆਨੀ, ਮਨੋਵਿਸ਼ਲੇਸ਼ਕ, ਸਮਾਜ-ਵਿਗਿਆਨੀ, ਮਨੁੱਖਤਾਵਾਦੀ ਦਾਰਸ਼ਨਿਕ, ਅਤੇ ਜਮਹੂਰੀ ਸਮਾਜਵਾਦੀ ਸੀ। ਉਹ ਨਿਊਯਾਰਕ ਸਿਟੀ ਵਿੱਚ ਮਨੋਰੋਗ, ਮਨੋਵਿਸ਼ਲੇਸ਼ਣ ਅਤੇ ਮਨੋਵਿਗਿਆਨ ਦੀ ਵਿਲੀਅਮ ਐਲੀਸਨ ਵ੍ਹਾਈਟ ਇੰਸਟੀਚਿਊਟ ਦੇ ਸੰਸਥਾਪਕਾਂ ਵਿਚੋਂ ਇੱਕ ਸੀ ਅਤੇ ਆਲੋਚਤਨਾਤਮਿਕ ਸਿਧਾਂਤ ਦੇ ਫਰੈਂਕਫਰਟ ਸਕੂਲ ਨਾਲ ਜੁੜਿਆ ਹੋਇਆ ਸੀ। [1] ਜ਼ਿੰਦਗੀਐਰਿਕ ਫਰੌਮ ਦਾ ਜਨਮ 23 ਮਾਰਚ 1900 ਨੂੰ ਫ਼ਰਾਂਫ਼ੁਰਟ ਆਮ ਮਾਈਨ ਵਿੱਚ ਹੋਇਆ ਸੀ। ਉਹ ਆਪਣੇ ਆਰਥੋਡਾਕਸ ਜਹੂਦੀ ਮਾਪਿਆਂ ਦਾ ਇਕਲੌਤਾ ਬੱਚਾ ਸੀ। ਉਸ ਨੇ 1918 ਵਿੱਚ ਫ੍ਰੈਂਕਫਰਟ ਐਮ ਮੈਨ ਯੂਨੀਵਰਸਿਟੀ ਵਿੱਚ ਆਪਣੇ ਵਿੱਦਿਅਕ ਅਧਿਐਨ ਸ਼ੁਰੂ ਕੀਤਾ ਸੀ ਅਤੇ ਉਸ ਨੇ ਕਾਨੂੰਨ ਦੀ ਵਿਦਿਆ ਦੋ ਸਮੈਸਟਰ ਕੀਤੇ ਸੀ। 1919 ਦੇ ਗਰਮੀ ਦੇ ਸਮੈਸਟਰ ਦੌਰਾਨ,ਫਰੌਮ ਨੇ ਹੀਡਲਬਰਗ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ, ਜਿੱਥੇ ਉਸਨੇ ਅਲਫਰੈਡ ਵੈਬਰ (ਇੱਕ ਮਸ਼ਹੂਰ ਸਮਾਜ ਸ਼ਾਸਤਰੀ ਮੈਕਸ ਵੈਬਰ ਦੇ ਭਰਾ), ਮਨੋ-ਚਿਕਿਤਸਕ-ਦਾਰਸ਼ਨਿਕ ਕਾਰਲ ਯਾਸਪਰਸ, ਅਤੇ ਹੇਨਰਿਕ ਰਿਕਰਟ ਦੇ ਅਧੀਨ ਸਮਾਜ ਸ਼ਾਸਤਰ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਫਰੌਮ ਨੇ 1922 ਦੇ ਹੀਡਲਬਰਗ ਤੋਂ ਸਮਾਜ ਸ਼ਾਸਤਰ ਵਿੱਚ ਐੱਚ ਐੱਚ ਡੀ ਪ੍ਰਾਪਤ ਕੀਤੀ। 1920 ਦੇ ਦਹਾਕੇ ਦੇ ਮੱਧ ਵਿੱਚ, ਉਹ ਹੀਡਲਬਰਗ ਵਿੱਚ ਫਰੀਡਾ ਰੇਚਮਨ ਦੇ ਮਨੋਵਿਸ਼ਲੇਸ਼ਕ ਸੇਨੇਟਰੀਅਮ ਰਾਹੀਂ ਇੱਕ ਮਨੋਵਿਸ਼ਲੇਸ਼ਕ ਬਣਨ ਦੀ ਸਿਖਲਾਈ ਲਈ। ਉਹਨਾਂ ਨੇ 1926 ਵਿੱਚ ਵਿਆਹ ਕਰ ਲਿਆ ਸੀ, ਪਰੰਤੂ ਥੋੜ੍ਹੇ ਹੀ ਸਮੇਂ ਵਿੱਚ ਅਲੱਗ ਹੋ ਗਏ ਅਤੇ 1942 ਵਿੱਚ ਤਲਾਕ ਕਰ ਲਿਆ। 1927 ਵਿੱਚ ਉਸ ਨੇ ਆਪਣੀ ਕਲਿਨਿਕੀ ਪ੍ਰੈਕਟਿਸ ਸ਼ੁਰੂ ਕੀਤੀ। 1930 ਵਿੱਚ ਉਹ ਫ੍ਰੈਂਕਫਰਟ ਇੰਸਟੀਚਿਊਟ ਫਾਰ ਸੋਸ਼ਲ ਰਿਸਰਚ ਵਿੱਚ ਸ਼ਾਮਲ ਹੋ ਗਿਆ ਅਤੇ ਆਪਣੀ ਮਨੋਵਿਸ਼ਲੇਸ਼ਕ ਸਿਖਲਾਈ ਪੂਰੀ ਕੀਤੀ। ਜਰਮਨੀ ਵਿੱਚ ਸੱਤਾ ਦੀ ਨਾਜ਼ੀ ਨਿਯੰਤ੍ਰਣ ਤੋਂ ਬਾਅਦ, ਫਰੌਮ ਪਹਿਲਾਂ ਜਨੇਵਾ ਅਤੇ ਫਿਰ 1934 ਵਿੱਚ ਨਿਊਯਾਰਕ ਵਿੱਚ ਕੋਲੰਬੀਆ ਯੂਨੀਵਰਸਿਟੀ ਵਿੱਚ ਚਲਾ ਗਿਆ। ਕੈਰਨ ਹੋਰਨੀ ਅਤੇ ਹੈਰੀ ਸਟੈਕ ਸੁਲੀਵਾਨ ਨਾਲ ਮਿਲ ਕੇ, ਫਰੌਮ ਮਨੋਵਿਸ਼ਲੇਸ਼ਕ ਸੋਚ ਦੇ ਨਵ-ਫਰਾਇਡੀਅਨ ਸਕੂਲ ਨਾਲ ਸਬੰਧਤ ਹੈ। ਹੋਰਨੀ ਅਤੇ ਫਰੌਮ ਇੱਕ ਦੂਜੇ ਦੇ ਵਿਚਾਰਾਂ ਤੋਂ ਤਕੜਾ ਪ੍ਰਭਾਵ ਕਬੂਲਦੇ ਸੀ, ਜਿਸ ਨਾਲ ਹੋਰਨੀ ਨੇ ਫਰੌਮ ਨੂੰ ਮਨੋਵਿਸ਼ਲੇਸ਼ਣ ਦੇ ਕੁਝ ਪਹਿਲੂ ਚੰਗੀ ਤਰ੍ਹਾਂ ਸਮਝਾਏ ਅਤੇ ਫਰੌਮ ਨੇ ਹੋਰਨੀ ਨੂੰ ਸਮਾਜਸ਼ਾਸਤਰ ਸਮਝਾਇਆ। ਉਹਨਾਂ ਦੇ ਰਿਸ਼ਤੇ ਦਾ1930 ਦੇ ਅਖੀਰ ਵਿੱਚ ਅੰਤ ਹੋ ਗਿਆ।[2] ਕੋਲੰਬੀਆ ਛੱਡਣ ਤੋਂ ਬਾਅਦ, ਫਰੌਮ ਨੇ 1943 ਵਿੱਚ ਸਾਈਕੈਟਰੀ ਦੇ ਵਾਸ਼ਿੰਗਟਨ ਸਕੂਲ ਦੀ ਨਿਊਯਾਰਕ ਸ਼ਾਖਾ ਨੂੰ ਰੂਪ ਦੇਣ ਵਿੱਚ ਮਦਦ ਕੀਤੀ, ਅਤੇ 1946 ਵਿੱਚ ਸਾਈਕੈਟਰੀ, ਸਾਈਕੋਇਨਾਲਿਸਿਸ, ਅਤੇ ਸਾਈਕਾਲੋਜੀ ਦੀ ਵਿਲੀਅਮ ਐਲਨਸਨ ਵ੍ਹਾਈਟ ਇੰਸਟੀਚਿਊਟ ਦੀ ਸਥਾਪਨਾ ਕੀਤੀ। ਉਹ 1941 ਤੋਂ 1949 ਤੱਕ ਬੇਨਿੰਗਟੋਨ ਕਾਲਜ ਦੇ ਫੈਕਲਟੀ ਵਿੱਚ ਸਨ, ਅਤੇ 1941 ਤੋਂ 1959 ਤੱਕ ਨਿਊਯਾਰਕ ਵਿੱਚ ਸੋਸ਼ਲ ਰਿਸਰਚ ਦੇ ਨਿਊ ਸਕੂਲ ਦੇ ਵਿੱਚ ਕੋਰਸ ਪੜ੍ਹਾਏ। ਜਦੋਂ ਫਰੌਮ 1949 ਵਿੱਚ ਮੈਕਸੀਕੋ ਸਿਟੀ ਚਲਾ ਗਿਆ, ਉਹ ਮੈਕਸੀਕੋ ਦੀ ਰਾਸ਼ਟਰੀ ਆਟੋਨੋਮਸ ਯੂਨੀਵਰਸਿਟੀ (ਯੂਐਨਏਐਮ) ਵਿੱਚ ਪ੍ਰੋਫੈਸਰ ਬਣਿਆ ਅਤੇ ਉੱਥੇ ਮੈਡੀਕਲ ਸਕੂਲ ਵਿੱਚ ਇੱਕ ਮਨੋਵਿਸ਼ਲੇਸ਼ਕ ਵਿਭਾਗ ਦੀ ਸਥਾਪਨਾ ਕੀਤੀ। ਇਸੇ ਦੌਰਾਨ, ਉਸ ਨੇ 1957 ਤੋਂ ਲੈ ਕੇ 1961 ਤਕ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫ਼ੈਸਰ ਦੇ ਤੌਰ 'ਤੇ ਅਤੇ 1962 ਤੋਂ ਬਾਅਦ ਨਿਊਯਾਰਕ ਯੂਨੀਵਰਸਿਟੀ ਵਿੱਚ ਆਰਟਸ ਅਤੇ ਸਾਇੰਸ ਦੇ ਗ੍ਰੈਜੂਏਟ ਡਿਵੀਜ਼ਨ ਵਿੱਚ ਮਨੋਵਿਗਿਆਨ ਦੇ ਪ੍ਰੋਫ਼ੈਸਰ ਦੇ ਤੌਰ 'ਤੇ ਪੜ੍ਹਾਇਆ। ਉਸ ਨੇ 1965 ਵਿੱਚ ਸੇਵਾ ਮੁਕਤੀ ਤਕ ਯੂਐਨਏਐਮ ਵਿੱਚ, ਅਤੇ 1974 ਤੱਕ ਮੈਕਸਿਕੋ ਸੁਸਾਇਟੀ ਆਫ ਸਾਈਕੋਇਨਾਲਿਸਿਸ (ਐੱਸ ਐੱਮ ਪੀ) ਵਿੱਚ ਪੜ੍ਹਾਇਆ। 1974 ਵਿੱਚ ਉਹ ਮੈਕਸੀਕੋ ਸਿਟੀ ਤੋਂ ਮੁਰਾਲਟੋ, ਸਵਿਟਜ਼ਰਲੈਂਡ ਆ ਗਿਆ ਅਤੇ ਆਪਣੇ ਅੱਸੀਵੇਂ ਜਨਮ ਦਿਨ ਦੇ ਪੰਜ ਦਿਨ ਪਹਿਲਾਂ 1980 ਵਿੱਚ ਆਪਣੇ ਘਰ ਵਿੱਚ ਉਸ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਫਰੌਮ ਇੱਕ ਨਾਸਤਿਕ ਸੀ, [3] ਲੇਕਿਨ ਉਸ ਦੇ ਆਪਣੇ ਬਿਆਨ ਅਨੁਸਾਰ ਉਸ ਦੀ ਪੁਜੀਸ਼ਨ "ਨਾਖੁਦਾਈ ਰਹੱਸਵਾਦ" ਦੀ ਸੀ।[4] ਹਵਾਲੇ
|
Portal di Ensiklopedia Dunia