ਐਲਫ਼ਰਡ ਲੂਈਸ ਕਰੋਬਰ
ਐਲਫ਼ਰਡ ਲੂਈਸ ਕਰੋਬਰ (11 ਜੂਨ 1876 – 5 ਅਕਤੂਬਰ 1960) ਇੱਕ ਅਮਰੀਕੀ ਸੱਭਿਆਚਾਰਕ ਮਾਨਵ-ਸ਼ਾਸਤਰੀ ਸੀ। ਉਸ ਨੇ 1901 ਵਿੱਚ ਕੋਲੰਬੀਆ ਯੂਨੀਵਰਸਿਟੀ 'ਚ ਫਰੈਜ਼ ਬੌਸ ਤੋਂ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਸਨੂੰ ਕੋਲੰਬੀਆ ਵਲੋ ਐੈਥਰੋਪੋਲਜੀ ਵਿੱਚ ਪਹਿਲਾ ਡਾਕਟਰੇਟ ਹੋਣ ਵਜੋਂ ਸਨਮਾਨਿਤ ਕੀਤਾ ਗਿਆ। ਉਹ ਕੈਲੀਫੋਰਨੀਆ ਦੀ ਯੂਨੀਵਰਸਿਟੀ, ਬਰਕਲੇ ਦੇ ਐਥਰੋਪੋਲੋਜੀ ਵਿਭਾਗ ਵਿੱਚ ਨਿਯੁਕਤ ਕੀਤੇ ਜਾਣ ਵਾਲਾ ਪਹਿਲਾ ਪ੍ਰੋਫੈਸਰ ਵੀ ਸੀ।[2] ਉਸਨੇ ‘ਮਿਊਜ਼ੀਅਮ ਆਫ ਐਥਰੋਪੋਲੋਜੀ' ਦੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਉਤਸ਼ੁਕਤਾ ਭਰਪੂਰ ਭੂਮਿਕਾ ਨਿਭਾਈ ਅਤੇ ਇੱਕ ਡਾਇਰੈਕਟਰ ਵਜੋ 1901 ਤੋ 1947 ਤੱਕ ਕੰਮ ਕੀਤਾ।[3] ਕਰੋਬਰ ਨੇ ਇਸ਼ੀ ਬਾਰੇ ਕਾਫੀ ਰੌਚਿਕ ਜਾਣਕਾਰੀ ਦਿੱਤੀ, ਜੋ ਯਾਹੀ ਲੋਕਾਂ ਦਾ ਆਖ਼ਰੀ ਬਚਿਆ ਮੈਂਬਰ ਸੀ, ਜਿਸ ਉਪਰ ਉਸ ਨੇ ਸਾਲਾਬੱਧੀ ਅਧਿਐਨ ਕੀਤਾ। ਉਹ ਮਹਾਨ ਨਾਵਲਕਾਰ, ਕਵੀ ਅਤੇ ਮਿੰਨੀ ਕਹਾਣੀਆਂ ਦੇ ਲੇਖਕ ਉਰਸੁਲਾ ਕਰੋਬਰ ਲ.ਗੁਈਨ ਦਾ ਪਿਤਾ ਸੀ। ਜੀਵਨਕਰੋਬਰ, ਹੋਬੋਕਨ, ਨਿਊ ਜਰਸੀ[4] ਵਿੱਚ ਇੱਕ ਮੱਧਵਰਗੀ ਪਰਿਵਾਰ ਵਿੱਚ ਜਨਮਿਆ। ਉਸਦਾ ਪਿਤਾ ਫਲੋਰੈਸ ਕਰੋਬਰ ਦਸ ਸਾਲ U.S. ਆਪਣੇ ਮਾਤਾ ਪਿਤਾ ਨਾਲ ਚਲਾ ਗਿਆ ਸੀ। ਉਸ ਦਾ ਪਰਿਵਾਰ ਪੁਰਾ ਜਰਮਨੀ ਸੀ। ਐਲਫ਼ਰਡ ਦੀ ਮਾਂ ਜੋਹੱਨਾ ਮੂਲ ਵੀ ਜਰਮਨੀ ਵੰਸ਼ ਨਾਲ ਸੰਬੰਧਿਤ ਸੀ। ਜਦੋਂ ਜੋਹੱਨਾ ਮੂਲਰ ਦਾ ਪਰਿਵਾਰ ਨਿਊਯਾਰਕ ਗਿਆ, ਉਦੋ ਐਲਫਰਡ ਬਹੁਤ ਛੋਟਾ ਸੀ ਅਤੇ ਇੱਕ ਪ੍ਰਾਈਵੇਟ ਸਕੁਲ ਵਿੱਚ ਪੜੵਦਾ ਅਤੇ ਟਿਊਸ਼ਨ ਲੈਦਾ ਸੀ। ਉਸ ਦੇ ਤਿੰਨ ਦੋਸਤ ਵੀ ਸਨ ਜਿਨੵਾਂ ਦੀ ਪੜੵਾਈ ਵਿੱਚ ਚੰਗੀ ਦਿਲਚਸਪੀ ਸੀ। ਐਲਫ਼ਰਡ ਦਾ ਪਰਿਵਾਰ ਬਹੁ-ਭਾਸ਼ੀ ਸੀ, ਘਰ ਵਿੱਚ ਜ਼ਿਆਦਾਤਰ ਜਰਮਨ ਬੋਲੀ ਜਾਂਦੀ ਸੀ ਅਤੇ ਕਰੋਬਰ ਨੇ ਵੀ ਸਕੂ਼ਲ ਵਿੱਚ ਲੈਟਿਨ (ਇਤਾਲਵੀ) ਅਤੇ ਗ੍ਰੀਕ ਭਾਸ਼ਾਵਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਸਨ। ਸ਼ੁਰੂਆਤ ਵਿੱਚ ਕਾਫ਼ੀ ਸਮਾਂ ਉਸ ਦੀ ਰੁਚੀ ਭਾਸ਼ਾਵਾਂ ਵਿੱਚ ਹੀ ਰਹੀ। ਉਸ ਨੇ 16 ਸਾਲ ਦੀ ਉਮਰ ਵਿੱਚ ਕੈਲੀਫੋਰਨੀਆਂ ਵਿੱਚ ਦਾਖ਼ਲਾ ਲਿਆ। 1896 ਵਿੱਚ ਇੰਗਲਿਸ਼ ਦੀ ਏ .ਬੀ ਕੀਤੀ 1897 ਵਿੱਚ ਰੋਮੈਟਿਕ ਡਰਾਮੇ ਦੀ ਐਮ.ਏ.ਕੀਤੀ। ਉਸ ਨੇ ਅਪਣਾ ਫ਼ੀਲਡ ਬਦਲ ਕੇ, ਐਥਰੋਪੋਲੋਜੀ ਵਿੱਚ ਪੀਐਚ.ਡੀ. ਦੀ ਡਿਗਰੀ ਫਰੈਜ਼ ਬੋਸ ਤੋਂ ਕੋਲੰਬੀਆ ਯੂਨੀਵਰਸਿਟੀ ਵਿੱਚ 1901 ਵਿੱਚ ਕੀਤੀ। ਕਰੋਬਰ ਨੇ ਅਪਣਾ ਜ਼ਿਆਦਾਤਰ ਕਿੱਤਾ ਕੈਲੀਫੋਰਨੀਆਂ ਵਿੱਚ, ‘ਯੂਨੀਵਰਸਿਟੀ ਆਫ ਕੈਲੀਫੋਰਨੀਆ’ ਵਿੱਚ ਬਤੀਤ ਕੀਤਾ। ਉਹ ਯੂਨੀਵਰਸਿਟੀ ਵਿੱਚ ਬਤੌਰ ਮਾਨਵ ਵਿਗਿਆਨ ਦਾ ਪ੍ਰੋਫੈਸਰ ਅਤੇ ‘ਮਿਊਜ਼ੀਅਮ ਆਫ ਐਥਰੋਪੋਲੋਜੀ’ ਦਾ ਡਾਇਰੈਕਟਰ ਰਿਹਾ ਸੀ। ਮਾਨਵ ਵਿਗਿਆਨ ਦੇ ਵਿਭਾਗ ਦੀ ਮੁੱਖ ਬਿਲਡਿੰਗ ਦਾ ਨਾਮ ਕਰੋਬਰ ਹਾਲ ਰੱਖ ਕੇ ਉਸ ਨੰ ਮਾਣ ਬਖਸ਼ਿਆ। ਉਹ 1946 ਤੱਕ ਆਪਣੀ ਰਿਟਾਰਿਡਮੈਟ ਦੌਰਾਨ ਬਰਕਲੇ ਨਾਲ ਜੁੜਿਆ ਰਿਹਾ। ਵਿਆਹ ਅਤੇ ਪਰਿਵਾਰਕਰੋਬਰ ਦਾ ਵਿਆਹ ਹੈਨਰੀਟਾ ਰੌਥਸਚਾਈਲਡ ਨਾਲ 1906 ਵਿੱਚ ਹੋਇਆ, ਪਰ 1913 ਵਿੱਚ ਟੀ.ਬੀ. ਨਾਲ ਉਸ ਦੀ ਪਤਨੀ ਦੀ ਮੌਤ ਹੋ ਗਈ। 1926 ਵਿੱਚ ਉਸ ਨੇ ਥਿਉਡੋਰਾ ਕਰੈਕੋ ਬਰਾਊਨ, ਜੋ ਕਿ ਇੱਕ ਵਿਧਵਾ ਔਰਤ ਸੀ ਨਾਲ ਦੁਬਾਰਾ ਵਿਆਹ ਕਰਵਾਇਆ। ਉਸਦੇ ਦੋ ਬੱਚੇ ਸਨ ਕਾਰਲ ਕਰੋਬਰ ਅਤੇ ਉਰਸੁਲਾ ਕੇ.ਲ. ਗੁਈਨ ਅਤੇ ਉਸਦੇ ਪਹਿਲੇ ਵਿਆਹ ਦੇ ਦੋ ਬੱਚਿਆ ਟੈੱਡ ਅਤੇ ਕਲੀਫ਼ਟਨ ਬਰਾਊਨ ਨੂੰ ਐਲਫਰਡ ਨੇ ਗੋਦ ਲਿਆ ਅਤੇ ਅਪਣਾ ਨਾਮ ਦਿਤਾ। 2003 ਵਿੱਚ ਕਲੀਫ਼ਟਨ ਬਰਾਊਨ ਅਤੇ ਕਾਰਲ ਕਰੋਬਰ ਨੇ ਇਸ਼ੀ ਦੀਆਂ ਕਹਾਣੀਆ ਉਪਰ ਇੱਕ ਕਿਤਾਬ ਪ੍ਰਕਾਸ਼ਿਤ ਕਰਵਾਈ, ਜਿਸ ਨੂੰ ‘‘ਇਸ਼ੀ ਇਨ ਥ੍ਰੀ ਸੈਂਚਰੀਜ’’[5] ਕਿਹਾ ਗਿਆ। ਇਹ ਅਮਰੀਕੀ ਲੇਖਕਾਂ ਅਤੇ ਅਕਾਦਮੀ ਦੀ ਅਤੇ ਇਸ਼ੀ ਉਪਰ ਲਿਖੇ ਜਾਣ ਵਾਲੇ ਲੇਖਾਂ ਦੀ ਪਹਿਲੀ ਕਿਤਾਬ ਸੀ। ਐਲਫ਼ਰਡ ਕਰੋਬਰ ਦੀ ਮੌਤ 5 ਅਕਤੂਬਰ 1960 ਨੰ ਪੈਰਿਸ ਵਿੱਚ ਹੋਈ। ਪ੍ਰਭਾਵਭਾਵੇਂ ਉਹ ਮੁੱਖ ਤੌਰ 'ਤੇ ਇੱਕ ਸੱਭਿਆਚਾਰਕ ਮਾਨਵ ਸ਼ਾਸਤਰੀ ਦੇ ਰੂਪ ਵਿੱਚ ਜਾਣਿਆ ਗਿਆ,ਪਰ ਉਸਨੇ ਪੁਰਾਤੱਤਵ ਅਤੇ ਮਾਨਵ ਭਾਸ਼ਾ ਵਿਗਿਆਨ ਵਿੱਚ ਮਹੱਤਵਪੂਰਨ ਕੰਮ ਕੀਤਾ ਅਤੇ ਉਸਨੇ ਪੁਰਾਤੱਤਵ ਅਤੇ ਸੱਭਿਆਚਾਰ ਦੇ ਵਿਚਕਾਰ ਸੰਬੰਧ ਬਣਾ ਕੇ ਰਾਜਨੈਤਿਕ ਕਰਨ ਲਈ ਯੋਗਦਾਨ ਪਾਇਆ। ਉਸਨੇ ਨਿਊ ਮੈਕਸੀਕੋ, ਮੈਕਸੀਕੋ ਅਤੇ ਪੇਰੂ ਵਿੱਚ ਖੁਦਵਾਈ ਕਰਵਾਈ। ਪੇਰੂ ਵਿੱਚ ਉਸਨੇ ਐਂਡੀਅਨ ਸਟੱਡੀਜ ਇੰਸਟੀਚਿਊਟ ਦੀ ਪੇਰੂਵੀਅਨ ਮਾਨਵ ਸ਼ਾਸਤਰੀ, ਜੂਲੀਓਕ ਟੇਲੋ ਅਤੇ ਹੋਰ ਮੱਖ ਵਿਦਵਾਨਾਂ ਨਾਲ ਮਿਲ ਕੇ ਮਦਦ ਕੀਤੀ। ਕਰੋਬਰ ਅਤੇ ਉਸ ਦੇ ਵਿਦਿਆਰਥੀਆ ਨੇ ਅਮਰੀਕੀ ਲੋਕਾਂ ਦੇ ਪੱਛਮੀ ਗੋਤ 'ਤੇ ਸੱਭਿਆਚਾਰਕ ਸਮੱਗਰੀ ਇਕੱਠੀ ਕਰਨ ਲਈ ਮਹੱਤਵਪੂਰਨ ਕੰਮ ਕੀਤਾ। ਕੈਲੀਫੋਰਨੀਆ ਦੇ ਗੋਤ ਬਾਰੇ ਜਾਣਕਾਰੀ ਰੱਖਣ ਵਿੱਚ ਕੀਤੇ ਗਏ ਕੰਮ ਨੂੰ “ਹੈਂਡਬੁੱਕ ਆਫ ਦ ਇੰਡੀਅਨਜ ਆਫ ਕੈਲੀਫੋਰਨੀਆ’’ (1925) ਵਿੱਚ ਪ੍ਰਗਟ ਕੀਤਾ ਗਿਆ। ਕਰੋਬਰ ਨੂੰ ਸੱਭਿਆਚਾਰ ਖੇਤਰ ਦੇ ਸੰਕਲਪ, ਸੱਭਿਆਚਾਰਕ ਸੰਰਚਨਾ ਅਤੇ ਸੱਭਿਆਚਾਰਕ ਥਕਾਵਟ ਦੀ ਧਾਰਨਾ ਦੇ ਵਿਕਾਸ ਦਾ ਕਰੈਡਿਟ ਦਿੱਤਾ ਗਿਆ। ਪੁਰਸਕਾਰ ਅਤੇ ਸਨਮਾਨ
ਹਵਾਲੇ
|
Portal di Ensiklopedia Dunia