ਐਲਫ਼ਰੈੱਡ ਹਿਚਕੌਕ
ਸਰ ਐਲਫ਼ਰੈੱਡ ਜੋਜ਼ਫ਼ ਹਿਚਕੌਕ (ਅੰਗਰੇਜ਼ੀ: Sir Alfred Joseph Hitchcock; 13 ਅਗਸਤ 1899 – 29 ਅਪਰੈਲ 1980[2]) ਇੱਕ ਅੰਗਰੇਜ਼ੀ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਸੀ। ਇਸਨੂੰ "ਸਸਪੈਂਸ ਦਾ ਉਸਤਾਦ"[3] ਵੀ ਕਿਹਾ ਜਾਂਦਾ ਹੈ। ਇਸਨੇ ਸਸਪੈਂਸ ਅਤੇ ਮਨੋਵਿਗਿਆਨਿਕ ਫ਼ਿਲਮਾਂ ਵਿੱਚ ਨਵੀਆਂ ਤਕਨੀਕਾਂ ਈਜਾਦ ਕੀਤੀਆਂ। ਬਰਤਾਨਵੀ ਸਿਨੇਮਾ ਵਿੱਚ ਇਸ ਦੀਆਂ ਫ਼ਿਲਮਾਂ ਤੋਂ ਬਾਅਦ ਇਸਨੂੰ ਇੰਗਲੈਂਡ ਦਾ ਸਭ ਤੋਂ ਮਹਾਨ ਫ਼ਿਲਮ ਨਿਰਦੇਸ਼ਕ ਕਿਹਾ ਗਿਆ। 1939 ਵਿੱਚ ਇਹ ਹਾਲੀਵੁੱਡ ਵਿੱਚ ਚਲਾ ਗਿਆ[4] ਅਤੇ 1955 ਵਿੱਚ ਅਮਰੀਕੀ ਨਾਗਰਿਕ ਬਣਿਆ। ਮੁੱਢਲਾ ਜੀਵਨਹਿਚਕੌਕ ਦਾ ਜਨਮ ਲੇਟਨਸਟੋਨ, ਲੰਦਨ ਵਿੱਚ ਹੋਇਆ ਜੋ ਉਸ ਸਮੇਂ ਈਸੈਕਸ ਦਾ ਹਿੱਸਾ ਸੀ। ਇਹ ਦੂਜਾ ਮੁੰਡਾ ਸੀ ਅਤੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ। ਇਸ ਦਾ ਨਾਂ ਇਸ ਦੇ ਪਿਤਾ ਦੇ ਭਾਈ ਦੇ ਨਾਂ ਉੱਤੇ ਰੱਖਿਆ ਗਿਆ ਅਤੇ ਇਸਨੂੰ ਰੋਮਨ ਕੈਥੋਲਿਕ ਈਸਾਈ ਵਜੋਂ ਵੱਡਾ ਕੀਤਾ ਗਿਆ। ਇਸਨੇ ਸੈਲੇਸ਼ੀਅਨ ਕਾਲਜ, ਲੰਡਨ[5] ਅਤੇ ਸੰਤ ਇਗਨੌਸ਼ੀਅਸ ਕਾਲਜ, ਐਨਫ਼ੀਲਡ ਸ਼ਹਿਰ[6][7] ਤੋਂ ਸਿੱਖਿਆ ਪ੍ਰਾਪਤ ਕੀਤੀ। ਇਸ ਦੇ ਮਾਪੇ ਅੱਧੇ ਅੰਗਰੇਜ਼ ਅਤੇ ਅੱਧੇ ਆਈਰਿਸ਼ ਖ਼ਾਨਦਾਨ ਦੇ ਸਨ।[8][9] ਇਹ ਛੋਟੇ ਹੁੰਦੇ ਜ਼ਿਆਦਾ ਘੁਲਮਦਾ ਮਿਲਦਾ ਨਹੀਂ ਸੀ ਅਤੇ ਇਸ ਪਿੱਛੇ ਇੱਕ ਕਾਰਨ ਇਸ ਦਾ ਮੋਟੇ ਹੋਣਾ ਸੀ।[10] ਹਵਾਲੇ
ਬਾਹਰੀ ਲਿੰਕ |
Portal di Ensiklopedia Dunia