ਐਲਿਸ ਮੁਨਰੋ
ਐਲਿਸ ਐਨ ਮੁਨਰੋ (ਜਨਮ ਸਮੇਂ ਲੈਡਲਾ; ਜਨਮ 10 ਜੁਲਾਈ 1931) ਅੰਗਰੇਜ਼ੀ ਵਿੱਚ ਲਿੱਖ ਰਹੀ ਕਨੇਡਾ ਦੀ ਲੇਖਿਕਾ ਹੈ। ਮੁਨਰੋ 2013 ਦਾ ਸਾਹਿਤ ਦਾ ਨੋਬਲ ਪੁਰਸਕਾਰ ਜਿੱਤਣ ਵਾਲੀ 13 ਵੀਂ ਔਰਤ ਹੈ ਅਤੇ 2009 ਵਿੱਚ ਉਸਨੂੰ ਅੰਤਰਰਾਸ਼ਟਰੀ ਬੁਕਰ ਪਰਸਕਾਰ ਮਿਲਿਆ ਸੀ। ਉਸਨੇ ਤਿੰਨ ਵਾਰ ਗਲਪ ਲਈ ਕਨੇਡਾ ਦਾ ਗਵਰਨਰ ਜਨਰਲ ਇਨਾਮ ਵੀ ਜਿੱਤਿਆ ਹੈ।[2][3][4] ਸਿੰਥਿਆ ਓਜਿਕ ਉਸ ਨੂੰ ਸਾਡੀ ਐਂਤਨ ਚੈਖਵ ਕਹਿੰਦੀ ਹੈ। ਮੁੱਢਲਾ ਜੀਵਨਮੁਨਰੋ ਦਾ ਜਨਮ ਕਨੇਡਾ ਦੇ ਵਿੰਘਮ ਵਿੱਚ 10 ਜੁਲਾਈ 1931 ਵਿੱਚ ਹੋਇਆ ਸੀ। ਉਸ ਦੇ ਪਿਤਾ, ਰਾਬਰਟ ਐਰਿਕ ਲੈਡਲਾ, ਲੂੰਬੜੀ ਅਤੇ ਮਿੰਕਸ ਫਾਰਮ ਦੇ ਮਾਲਕ ਸਨ,[5] ਅਤੇ ਉਹਨਾਂ ਦੀ ਮਾਂ ਐਨੀ ਕਲਾਰਕ ਲੈਡਲਾ (ਜਨਮ ਵਾਲਾ ਨਾਮ: ਚੈਮਨੀ), ਇੱਕ ਸਕੂਲ ਮਾਸਟਰਨੀ ਸੀ। ਮੁਨਰੋ ਨੇ ਚੜ੍ਹਦੀ ਉਮਰੇ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੇ 1950 ਵਿੱਚ ਆਪਣਾ ਪਹਿਲਾ ਕਹਾਣੀ ਸੰਗ੍ਰਹਿ ਦ ਡਾਇਮੈਂਸ਼ਨਜ ਆਫ ਏ ਸ਼ੈਡੋ ਪ੍ਰਕਾਸ਼ਿਤ ਕੀਤਾ। ਇਸ ਤੋਂ ਬਾਅਦ ਮੁਨਰੋ ਨੂੰ ਯੂਨੀਵਰਸਿਟੀ ਆਫ ਵੈਸਟਰਨ ਓਂਟਾਰੀਓ ਵਿਚ ਅੰਗਰੇਜ਼ੀ ਅਤੇ ਪੱਤਰਕਾਰੀ ਦੀ ਪੜ੍ਹਾਈ ਲਈ ਦੋ ਸਾਲਾਂ ਲਈ ਸਕਾਲਰਸ਼ਿਪ ਮਿਲੀ। ਵਿਅਕਤੀਗਤ ਜੀਵਨਮੁਨਰੋ ਨੇ 1951 ਵਿੱਚ ਜੇਮਸ ਮੁਨਰੋ ਨਾਲ ਵਿਆਹ ਕੀਤਾ। ਉਹਨਾਂ ਦੀਆਂ ਪੁੱਤਰੀਆਂ ਸ਼ੀਲਾ, ਕੈਥਰੀਨ ਅਤੇ ਜੇਨੀ ਦਾ ਜਨਮ ਕਰਮਵਾਰ 1953, 1955 ਅਤੇ 1957 ਵਿੱਚ ਹੋਇਆ; ਕੈਥਰੀਨ ਦੇ ਜਨਮ ਤੋਂ 15 ਘੰਟੇ ਬਾਅਦ ਮੌਤ ਹੋ ਗਈ ਸੀ। 1963 ਵਿੱਚ, ਮੁਨਰੋ-ਪਰਿਵਾਰ ਵਿਕਟੋਰੀਆ ਵਿੱਚ ਚਲਿਆ ਗਿਆ ਜਿੱਥੇ ਉਹਨਾਂ ਨੇ ਮੁਨਰੋਜ ਬੁਕਸ ਨਾਮਕ ਇੱਕ ਪ੍ਰਸਿੱਧ ਕਿਤਾਬਾਂ ਦੀ ਦੁਕਾਨ ਖੋਲ੍ਹ ਲਈ ਜੋ ਅੱਜ ਵੀ ਚਲਦੀ ਹੈ। 1966 ਵਿੱਚ ਉਹਨਾਂ ਦੀ ਪੁੱਤਰੀ ਐਂਡਰਿਆ ਦਾ ਜਨਮ ਹੋਇਆ। ਐਲਿਸ ਅਤੇ ਜੇਮਸ ਨੇ 1972 ਵਿੱਚ ਤਲਾਕ ਲੈ ਲਿਆ। 1976 ਵਿੱਚ ਉਸ ਨੇ ਇੱਕ ਭੂਗੋਲਵੇੱਤਾ ਗੇਰਾਲਡ ਫਰੈਮਲਿਨ ਨਾਲ ਵਿਆਹ ਕਰ ਲਿਆ। ਦੰਪਤੀ ਕਲਿੰਟਨ, ਓਂਟਾਰੀਓ ਤੋਂ ਬਾਹਰ ਇੱਕ ਫਾਰਮ ਵਿੱਚ ਚਲੇ ਗਈ ਅਤੇ ਉਸ ਦੇ ਬਾਅਦ ਉਹ ਕਲਿੰਟਨ ਵਿੱਚ ਇੱਕ ਘਰ ਵਿੱਚ ਰਹਿਣ ਲੱਗੇ ਜਿੱਥੇ ਅਪਰੈਲ 2013 ਵਿੱਚ ਫਰੈਮਲਿਨ ਦੀ ਮੌਤ ਹੋ ਗਈ ਕਿਸ਼ੋਰ ਸਮੇਂ ਤੋਂ ਲਿਖਣਾ ਸ਼ੁਰੂ ਕਰਨ ਵਾਲੀ ਮੁਨਰੋ ਦੀ ਪਹਿਲੀ ਕਹਾਣੀ 'ਦ ਡਾਈਮੇਸ਼ੰਸ ਆਫ ਏ ਸ਼ੇਡੋ' 1951 ਵਿਚ ਪ੍ਰਕਾਸ਼ਿਤ ਹੋਈ। ਉਸ ਸਮੇਂ ਇਹ ਯੂਨੀਵਰਸਿਟੀ ਆਫ ੳਨਟਾਰੀੳ ਵਿਚ ਅੰਗਰੇਜ਼ੀ ਦੀ ਵਿਦਿਆਰਥਣ ਸੀ। 1968 ਵਿਚ ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਿਹ 'ਡਾਂਸ ਆਫ ਦ ਹੈਪੀ ਸ਼ੇਡਜ਼' ਪ੍ਰਕਾਸ਼ਿਤ ਕੀਤਾ। ਇਸ ਲਈ ਇਨ੍ਹਾਂ ਨੂੰ ਕਨੇਡਾ ਦਾ ਸਰਵ-ਉੱਚ ਸਨਮਾਨ 'ਗਵਰਨਰ ਜਨਰਲ ਅਵਾਰਡ' ਪ੍ਰਾਪਤ ਕੀਤਾ। ਪੁਸਤਕਾਂਮੂਲ ਨਿੱਕੀ ਕਹਾਣੀ ਸੰਗ੍ਰਹਿ
ਨਿਕੀ ਕਹਾਣੀ ਸੰਕਲਨ
ਇਨਾਮ ਅਤੇ ਸਨਮਾਨਇਨਾਮ
ਸਨਮਾਨ
ਹਵਾਲੇ
|
Portal di Ensiklopedia Dunia