ਕਚਾਵਾਲੱਕੜ ਦੀਆਂ ਛੁੱਟੀਆਂ ਦੇ ਇਕ ਬਣੇ ਹੋਏ ਢਾਂਚੇ ਨੂੰ, ਜਿਸ ਨੂੰ ਬੋਤੇ ਦੀ ਪਿੱਠ ’ਤੇ ਟਿਕਾ ਕੇ ਉਸ 'ਤੇ ਬਾਲਣ ਜਾਂ ਪੱਠੇ ਢੋਏ ਜਾਂਦੇ ਸਨ, ਕਚਾਵਾ ਕਹਿੰਦੇ ਸਨ। ਪਹਿਲਾਂ ਸਮਿਆਂ ਵਿਚ ਪੱਠੇ ਜਾਂ ਬਾਲਣ ਜਾਂ ਤਾਂ ਸਿਰ 'ਤੇ ਢੋਏ ਜਾਂਦੇ ਸਨ। ਜਾਂ ਕਚਾਵਿਆਂ ਵਿਚ ਢੋਏ ਜਾਂਦੇ ਸਨ। ਜਾਂ ਤਿੰਗੜ ਵਿਚ ਬੰਨ੍ਹ ਕੇ ਊਠਾਂ ਉਪਰ ਢੋਏ ਜਾਂਦੇ ਸਨ। ਜਦ ਗੱਡੇ ਦੀ ਕਾਢ ਨਿਕਲੀ, ਫੇਰ ਗੱਡਿਆਂ 'ਤੇ ਢੋਏ ਜਾਣ ਲੱਗੇ।[1] ਕਚਾਵਾ ਬਣਾਉਣ ਲਈ ਆਮ ਤੌਰ 'ਤੇ ਤਿੰਨ ਕੁ ਫੁੱਟ ਲੰਮੀਆਂ ਫੱਟੀਆਂ ਲਈਆਂ ਜਾਂਦੀਆਂ ਸਨ। ਇਨ੍ਹਾਂ ਫੱਟੀਆਂ ਦੇ ਦੋ ਫਰੇਮ ਤਿੰਨ ਫੁੱਟ ਦੀ ਲੰਬਾਈ ਚੌੜਾਈ ਵਾਲੇ ਬਣਾਏ ਜਾਂਦੇ ਸਨ। ਦੋ ਫਰੇਮ ਤਿੰਨ ਫੁੱਟ ਦੀ ਲੰਬਾਈ ਤੇ ਦੋ ਕੁ ਫੁੱਟ ਕੁ ਦੀ ਚੌੜਾਈ ਵਾਲੇ ਬਣਾਏ ਜਾਂਦੇ ਸਨ। ਇਨ੍ਹਾਂ ਫਰੇਮਾਂ ਦੇ ਵਿਚ 9/10 ਕੁ ਇੰਚ ਦੀ ਵਿਥ ਛੱਡ ਕੇ ਫੱਟੀਆਂ ਲਾਈਆਂ ਜਾਂਦੀਆਂ ਸਨ। ਫੇਰ ਤਿੰਨ ਫੁੱਟ ਦੀ ਲੰਬਾਈ ਚੌੜਾਈ ਵਾਲੇ ਦੋਵੇਂ ਫਰੇਮਾਂ ਨੂੰ ਤਿਰਛੇ ਲੋਟ ਜੋੜਿਆ ਜਾਂਦਾ ਸੀ। ਇਨ੍ਹਾਂ ਜੋੜੇ ਫਰੇਮਾਂ ਦੇ ਅੱਗੇ ਫੇਰ ਛੋਟੇ ਫਰੋਮਾਂ ਨੂੰ 30 ਕੁ ਡਿਗਰੀ 'ਤੇ ਜੋੜਿਆ ਜਾਂਦਾ ਸੀ। ਇਸ ਤਰ੍ਹਾਂ ਕਚਾਵਾ ਬਣਦਾ ਸੀ। ਹੁਣ ਪੰਜਾਬ ਵਿਚੋਂ ਸ਼ਾਇਦ ਹੀ ਤੁਹਾਨੂੰ ਕੋਈ ਕਚਾਵਾ ਲੱਭੇ।[2]
ਹਵਾਲੇ
|
Portal di Ensiklopedia Dunia