ਕਨਿਕਾ ਤਿਵਾਰੀ
ਕਨਿਕਾ ਤਿਵਾਰੀ (ਜਨਮ 9 ਮਾਰਚ, 1996[1]) ਇੱਕ ਭਾਰਤੀ ਅਦਾਕਾਰ ਹੈ। ਇਸਨੇ 2012 ਵਿੱਚ, ਬਾਲੀਵੁੱਡ ਫ਼ਿਲਮ ਅਗਨੀਪੰਥ ਵਿੱਚ ਕੰਮ ਕੀਤਾ ਜੋ ਇਸਦੀ ਪਹਿਲੀ ਫ਼ਿਲਮ ਸੀ।[2] ਕਨਿਕਾ ਨੇ 2014 ਵਿੱਚ ਤੇਲਗੂ ਫ਼ਿਲਮ "ਬੋਏ ਮਿਟਜ਼ ਗਰਲ", ਕੰਨੜ ਫ਼ਿਲਮ "ਰੰਗਨ ਸਟਾਇਲ" (2014 ) ਅਤੇ ਤਾਮਿਲ ਫ਼ਿਲਮ ਆਵੀ ਕੁਮਾਰ (2015) ਵਿੱਚ ਮੁੱਖ ਅਦਾਕਾਰਾ ਵਜੋਂ ਭੂਮਿਕਾ ਨਿਭਾਈ।).[3][4][5] ਜੀਵਨਕਨਿਕਾ ਦਾ ਜਨਮ 9 ਮਾਰਚ, 1996 ਵਿੱਚ ਭੋਪਾਲ, ਮੱਧ ਪ੍ਰਦੇਸ਼, ਭਾਰਤ ਵਿੱਚ ਹੋਇਆ। ਤਿਵਾਰੀ ਨੇ ਭੋਪਾਲ ਦੇ "ਸ਼ਾਰਦਾ ਵਿੱਦਿਆ ਮੰਦਿਰ" ਤੋਂ ਪੜ੍ਹਾਈ ਕੀਤੀ। ਇਹ ਅਦਾਕਾਰਾ ਦੀਵਿਆਂਕਾ ਤ੍ਰਿਪਾਠੀ ਦੀ ਭੈਣ (ਕਜ਼ਨ) ਹੈ। ਕੈਰੀਅਰਕਨਿਕਾ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਬਾਲੀਵੁੱਡ ਫ਼ਿਲਮ ਅਗਨੀਪੰਥ (2012) ਤੋਂ ਕੀਤੀ ਜਿਸ ਵਿੱਚ ਇਸਨੇ ਰਿਤਿਕ ਰੋਸ਼ਨ ਦੀ ਭੈਣ ਸਿਕਸ਼ਾ ਦੀ ਭੂਮਿਕਾ ਅਦਾ ਕੀਤੀ।[6] ਇਸਨੇ 2014 ਵਿੱਚ, "ਵਸੰਤ ਦਯਾਕਰ" ਦੁਆਰਾ ਨਿਰਦੇਸ਼ਿਤ ਤੇਲਗੂ ਫ਼ਿਲਮ "ਬੋਏ ਮਿਟਜ਼ ਗਰਲ" ਵਿੱਚ ਮੁੱਖ ਭੂਮਿਕਾ ਅਦਾ ਕੀਤੀ। 2014 ਵਿੱਚ, ਕੰਨੜ ਫ਼ਿਲਮ "ਰੰਗਨ ਸਟਾਇਲ" ਵਿੱਚ ਵੀ ਮੁੱਖ ਭੂਮਿਕਾ ਅਦਾ ਕੀਤੀ ਅਤੇ ਇਸ ਤੋਂ ਬਿਨਾ 2015 ਵਿੱਚ ਤਾਮਿਲ ਫ਼ਿਲਮ ਆਵੀ ਕੁਮਾਰ ਵਿੱਚ ਵੀ ਮੁੱਖ ਭੂਮਿਕਾ ਨਿਭਾਈ। ਫ਼ਿਲਮੋਗ੍ਰਾਫੀ
ਹਵਾਲੇ
ਇਹ ਵੀ ਦੇਖੋ |
Portal di Ensiklopedia Dunia