ਕਮਜ਼ੋਰ ਮੇਲ-ਜੋਲਕਣ ਭੌਤਿਕ ਵਿਗਿਆਨ ਵਿੱਚ ਮਾੜਾ ਮੇਲ-ਜੋਲ ਅਜਿਹੀ ਬਣਤਰ ਹੁੰਦੀ ਹੈ ਜਿਸ ਸਦਕਾ ਕੁਦਰਤ ਵਿਚਲੇ ਚਾਰ ਮੂਲ ਮੇਲ-ਜੋਲਾਂ ਵਿੱਚੋਂ ਇੱਕ ਮਾੜਾ ਨਿਊਕਲੀ ਬਲ (ਜਿਹਨੂੰ ਮਾੜਾ ਬਲ, ਨਿਊਕਲੀ ਮਾੜਾ ਜ਼ੋਰ ਜਾਂ ਕਮਜ਼ੋਰ ਬਲ ਵੀ ਆਖਿਆ ਜਾਂਦਾ ਹੈ) ਹੋਂਦ ਵਿੱਚ ਆਉਂਦਾ ਹੈ; ਬਾਕੀ ਤਿੰਨ ਬਿਜਲਚੁੰਬਕਤਾ, ਤਕੜਾ ਮੇਲ-ਜੋਲ ਅਤੇ ਗੁਰੂਤਾ ਖਿੱਚ ਹਨ। ਇਹ ਮੇਲ-ਜੋਲ ਉੱਪ-ਅਨਵੀ ਕਿਣਕਿਆਂ ਦੇ ਨਿਊਕਲੀ ਮੇਲ ਅਤੇ ਕਿਰਨਮਈ ਨਾਸ ਦੋਹਾਂ ਲਈ ਜ਼ੁੰਮੇਵਾਰ ਹੁੰਦਾ ਹੈ। ਇਤਿਹਾਸਵਿਸ਼ੇਸ਼ਤਾਵਾਂਕਮਜੋਰ ਆਇਸੋਸਪਿੱਨ ਅਤੇ ਕਮਜੋਰ ਹਾਈਪਰਚਾਰਜਪਰਸਪਰ ਕ੍ਰਿਆ ਕਿਸਮਾਂਚਾਰਜਡ-ਕਰੰਟ ਪਰਸਪਰ ਕ੍ਰਿਆਨਿਊਟ੍ਰਲ-ਕਰੰਟ ਪਰਸਪਰ ਕ੍ਰਿਆਇਲੈਕਟ੍ਰੋਵੀਕ ਥਿਊਰੀਸਮਿੱਟਰੀ ਦੀ ਉਲੰਘਣਾਕੁਆਰਕ ਫਲੇਵਰ ਪਰਿਵਰਤਨ![]() ਇੱਕ ਫਲੇਵਰ ਦਾ ਇੱਕ ਕੁਆਰਕ ਦੂਜੇ ਫਲੇਵਰ ਦੇ ਕੁਆਰਕ ਵਿੱਚ ਸਿਰਫ ਕਮਜੋਰ ਪਰਸਪਰ ਕ੍ਰਿਆ ਰਾਹੀਂ ਹੀ ਬਦਲ ਸਕਦਾ ਹੈ, ਜੋ ਕਣ ਭੌਤਿਕ ਵਿਗਿਆਨ ਦੀਆਂ ਚਾਰ ਮੁਢਲੀਆਂ ਪਰਸਪਰ ਕ੍ਰਿਆਵਾਂ ਵਿੱਚੋਂ ਇੱਕ ਹੈ। ਇੱਕ W ਬੋਸੌਨ ਨੂੰ ਸੋਖ ਕੇ ਜਾਂ ਬਾਹਰ ਸੁੱਟ ਕੇ , ਕੋਈ ਵੀ ਅੱਪ ਕਿਸਮ ਦਾ ਕੁਆਰਕ (ਅੱਪ, ਚਾਰਮ ਅਤੇ ਟੌਪ ਕੁਆਰਕ), ਕਿਸੇ ਵੀ ਡਾਊਨ ਕਿਸਮ ਦੇ ਕੁਆਰਕ (ਡਾਊਨ, ਸਟ੍ਰੇਂਜ, ਅਤੇ ਬੌਟਮ ਕੁਆਰਕ) ਵਿੱਚ ਬਦਲ ਸਕਦਾ ਹੈ, ਅਤੇ ਇਸੇ ਤਰਾਂ ਉਲਟ ਵੀ ਹੋ ਸਕਦਾ ਹੈ। ਇਹ ਫਲੇਵਰ ਪਰਿਵਰਤਨ ਯੰਤਰਾਵਲੀ (ਟਰਾਂਸਫੋਰਮੇਸ਼ਨ ਮਕੈਨਿਜ਼ਮ) β-ਡਿਕੇਅ ਦੀ ਰੇਡੀਓਐਕਟਿਵ ਕ੍ਰਿਆ ਲਈ ਜਿਮੇਵਾਰ ਹੈ, ਜਿਸ ਵਿੱਚ ਇੱਕ ਨਿਊਟ੍ਰੌਨ (n) ਇੱਕ ਪ੍ਰੋਟੌਨ (p), ਇੱਕ ਇਲੈਕਟ੍ਰੌਨ (e-), ਅਤੇ ਇੱਕ ਇਲੈਕਟ੍ਰੋਨ ਐਂਟੀਨਿਊਟ੍ਰੀਨੋ (ν ̅e) ਵਿੱਚ ਟੁੱਟ ਜਾਂਦਾ ਹੈ। ਅਜਿਹਾ ਉਦੋਂ ਵਾਪਰਦਾ ਹੈ ਜਦੋਂ ਨਿਊਟੌਨ (udd) ਵਿਚਲੇ ਦੋ ਵਿੱਚੋਂ ਇੱਕ ਡਾਊਨ ਕੁਆਰਕ, ਇੱਕ ਵਰਚੁਅਲ W- ਬੋਸੌਨ ਬਾਹਰ ਕੱਢ ਕੇ, ਇੱਕ ਅੱਪ ਕੁਆਰਕ ਵਿੱਚ ਬਦਲ ਜਾਂਦਾ ਹੈ, ਜਿਸ ਨਾਲ ਓਹ ਨਿਊਟ੍ਰੌਨ ਇੱਕ ਪ੍ਰੋਟੌਨ (uud) ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਫੇਰ W- ਬੋਸੌਨ ਇੱਕ ਇਲੈਕਟ੍ਰੌਨ ਅਤੇ ਇੱਕ ਇਲੈਕਟ੍ਰੌਨ ਐਂਟੀਨਿਊਟ੍ਰੀਨੋ ਵਿੱਚ ਟੁੱਟ (ਰਿਸ) ਜਾਂਦਾ ਹੈ। n → p + e− + ν-e (β ਡੀਕੇਅ, ਹੈਡ੍ਰੌਨ ਧਾਰਨਾ) udd → uud + e− + ν-e (β ਡੀਕੇਅ, ਕੁਆਰਕ ਧਾਰਨਾ)
![]() ਜਦੋਂਕਿ ਸਾਰੇ ਕੁਅਰਕਾਂ ਲਈ ਫਲੇਵਰ ਪਰਿਵਰਤਨ ਦੀ ਪ੍ਰਕ੍ਰਿਆ ਉਹੀ ਹੁੰਦੀ ਹੈ, ਤਾਂ ਹਰੇਕ ਕੁਆਰਕ ਅਪਣੀ ਖੁਦ ਦੀ ਪੀੜੀ ਦੇ ਕੁਆਰਕ ਵਿੱਚ ਬਦਲ ਜਾਣ ਲਈ ਇੱਕ ਤਰਜੀਹ ਰੱਖਦਾ ਹੈ। ਸਾਰੀਆਂ ਫਲੇਵਰ ਵਟਾਂਦਰਾ ਤਬਦੀਲੀਆਂ ਨੂੰ ਇੱਕ ਗਣਿਤਿਕ (ਟੇਬਲ) ਸਾਰਣੀ ਰਾਹੀਂ ਦਰਸਾਇਆ ਜਾਂਦਾ ਹੈ, ਜਿਸਨੂੰ ਕਾਬਿੱਬੋ-ਕੋਬਾਯਾਸ਼ੀ-ਮਾਸਕਾਵਾ ਮੈਟ੍ਰਿਕਸ (CKM ਮੈਟ੍ਰਿਕਸ) ਕਹਿੰਦੇ ਹਨ । ਯੂਨਾਇਟਰਟੀ ਲਈ ਮਜਬੂਰ ਕਰਦੇ ਹੋਏ, CKM ਮੈਟ੍ਰਿਕਸ ਦੀਆਂ ਐਂਟਰੀਆਂ (ਇੰਦਰਾਜਾਂ) ਦੇ ਲੱਗਭੱਗ ਸੰਖੇਪ ਮੁੱਲ ਇਸਤਰਾਂ ਹਨ: ਜਿੱਥੇ Vij ਕਿਸੇ ਕੁਆਰਕ ਦੇ i ਫਲੇਵਰ ਨੂੰ j ਫਲੇਵਰ (ਜਾਂ ਉਲਟ) ਵਾਲੇ ਕੁਆਰਕ ਵਿੱਚ ਬਦਲ ਜਾਣ ਦੀ ਤਰਜੀਹ ਪ੍ਰਸਤੁਤ ਕਰਦਾ ਹੈ | ਲੈਪਟੌਨਾਂ (ਉੱਪਰ ਵਾਲੇ β-ਡਿਕੇਅ ਚਿੱਤਰ ਉੱਤੇ W ਬੋਸੌਨ ਦੇ ਸੱਜੇ ਪਾਸੇ) ਲਈ ਇੱਕ ਬਰਾਬਰ ਦੀ ਕਮਜੋਰ ਪਰਸਪਰ ਕ੍ਰਿਆ ਹੋਂਦ ਰੱਖਦੀ ਹੈ, ਜਿਸਨੂੰ ਪੌਂਟੇਕੋਰਵੋ-ਮਾਕੀ-ਨਾਕਾਗਾਵਾ-ਸਾਕਾਤਾ (PMNS ਮੈਟ੍ਰਿਕਸ) ਕਹਿੰਦੇ ਹਨ । ਦੋਵੇਂ CKM ਅਤੇ PMNS ਮੈਟ੍ਰਿਕਸ ਸਾਰੇ ਫਲੇਵਰ ਪਰਿਵਰਤਨ ਦਰਸਾ ਦਿੰਦੇ ਹਨ, ਪਰ ਦੋਹਾਂ ਦਰਮਿਆਨ ਸਬੰਧ ਅਜੇ ਸਪਸ਼ਟ ਨਹੀਂ ਹਨ ।
|
Portal di Ensiklopedia Dunia