ਕਮਲ ਵੋਰਾ
ਕਮਲ ਵੋਰਾ(ਗੁਜਰਾਤੀ: કમલ વોરા) ਮੁੰਬਈ, ਭਾਰਤ ਤੋਂ ਗੁਜਰਾਤੀ ਭਾਸ਼ਾ ਦਾ ਕਵੀ ਅਤੇ ਸੰਪਾਦਕ ਹੈ। ਉਹ ਇੱਕ ਤਿਮਾਹੀ ਗੁਜਰਾਤੀ ਸਾਹਿਤਕ ਮੈਗਜ਼ੀਨ ਏਟਾਦ, ਦਾ ਸੰਪਾਦਕ ਹੈ।[1] ਜ਼ਿੰਦਗੀਉਹ 1950 ਵਿੱਚ ਪੈਦਾ ਹੋਇਆ ਸੀ। ਕਮਲ ਵੋਰਾ ਇੱਕ ਇੰਜੀਨੀਅਰ ਅਤੇ ਪ੍ਰਬੰਧਨ ਗ੍ਰੈਜੂਏਟ ਹੈ ਅਤੇ ਪਰਿਵਾਰਕ ਫਾਰਮਾਸਿਟੀਕਲ ਕਾਰੋਬਾਰ ਵਿੱਚ ਸ਼ਾਮਲ ਹੈ। 2010 ਤੋਂ ਲੈ ਕੇ, ਉਹ ਨੌਸ਼ਿਲ ਮਹਿਤਾ ਦੇ ਨਾਲ ਗੁਜਰਾਤੀ ਤ੍ਰੈਮਾਸਿਕ ਪੱਤਰ ਏਤਾਦ ਦਾ ਸਹਿ-ਸੰਪਾਦਨ ਕਰ ਰਿਹਾ ਹੈ। ਇਸ ਮੈਗਜ਼ੀਨ ਦੀ ਸਥਾਪਨਾ ਸੁਰੇਸ਼ ਜੋਸ਼ੀ ਨੇ ਕੀਤੀ ਸੀ। ਕਮਲ ਵੋਰਾ ਸਾਹਿਤ ਅਕਾਦਮੀ ਦੇ ਗੁਜਰਾਤੀ ਸਲਾਹਕਾਰ ਬੋਰਡ ਦਾ ਵੀ ਮੈਂਬਰ ਹੈ।[2][3] ਸਾਹਿਤਕ ਕੰਮਉਸਦੀਆਂ ਕਵਿਤਾਵਾਂ 1971 ਤੋਂ ਰਸਾਲੀਆਂ ਵਿੱਚ ਛਪਣ ਲੱਗ ਪਈਆਂ ਸਨ। ਉਸ ਦੀ ਕਵਿਤਾ ਦਾ ਪਹਿਲਾ ਸੰਗ੍ਰਹਿ ਅਰਵ 1991 ਵਿੱਚ ਪ੍ਰਕਾਸ਼ਤ ਹੋਇਆ ਸੀ।[4] ਉਸ ਤੋਂ ਬਾਅਦ ਅਨੇਕ ਏਕ (2012) ਅਤੇ ਅਨੇਕਾਕਨੇਕ (2014)। ਉਸ ਦੀਆਂ ਕਵਿਤਾਵਾਂ ਦਾ ਹਿੰਦੀ, ਮਰਾਠੀ, ਬੰਗਾਲੀ, ਕੰਨੜ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ ਭਾਰਤੀ ਸਾਹਿਤ, ਸ਼ਿਕਾਗੋ ਰਿਵਿਊ, ਏਸ਼ੀਅਨ ਕਵੀਆਂ ਦੀ ਚੋਣਵੀਆਂ ਕਵਿਤਾਵਾਂ, ਅਜਾਇਬ ਭਾਰਤ ਆਦਿ ਵਿੱਚ ਛਪੀਆਂ ਹਨ।[2] ਫਿਰ 2015 ਵਿਚ, ਉਸਦਾ ਤੀਜਾ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋਇਆ, ਜਿਸਦਾ ਸਿਰਲੇਖ 'વૃદ્ધશતક' (ਬਿਰਧ ਸਤਕ)। ਇਸ ਵਿੱਚ ਬਜੁਰਗਾਂ ਬਾਰੇ ਕਵਿਤਾਵਾਂ ਦੀ ਖ਼ੂਬ ਪ੍ਰਸੰਸਾ ਹੋਈ ਹੈ। ਇਸ ਵਿੱਚ ਇੱਕ ਕਵਿਤਾ ਵਿੱਚ ਤਿਤਲੀਆਂ ਪਿੱਛੇ ਦੌੜਦਾ ਦੌੜਦਾ ਇੱਕ ਮੁੰਡਾ ਉੱਡਣ ਲੱਗਾ। ਹਵਾ ਉਸ ਨੂੰ ਉੜਾ ਕੇ ਲੈ ਜਾਂਦੀ ਹੈ। 'ਜੇ ਇਹ ਕੁਝ ਕਿਸੇ ਪਰੀ ਕਹਾਣੀ ਵਿੱਚ ਹੋ ਸਕਦਾ ਹੈ, ਤਾਂ ਇਸ ਨੂੰ ਕਵਿਤਾ ਵਿੱਚ ਕਿਉਂ ਨਾ ਸਿਰਜਿਆ ਜਾਵੇ? ਫਿਰ, ਵੱਖ-ਵੱਖ ਥਾਵਾਂ ਨਾਲ ਸੰਪਰਕ ਵਿੱਚ ਆਉਂਦਾ ਹੈ। ਇਸ ਵਿੱਚ ਰੇਗਿਸਤਾਨ ਅਤੇ ਸਮੁੰਦਰ ਵੀ ਹਨ। ਸਾਰਾ ਸੰਸਾਰ ਉਸ ਦੀ ਪਹੁੰਚ ਵਿੱਚ ਹੈ। ਬੱਚਾ ਬੱਦਲਾਂ ਵਿੱਚ ਘਿਰ ਜਾਂਦਾ ਹੈ। ਬਰਸਾਤ ਵਿੱਚ ਭਿੱਜਦਾ ਹੈ। ਸਤਰੰਗੀ ਪੀਂਘ ਝੂਟਦਾ ਹੈ। ਚੰਦਰਮਾ ਆਪਣੀ ਮੁੱਠੀ ਵਿੱਚ ਫੜ ਲੈਂਦਾ ਹੈ। ਮੁੱਠੀ ਖੁੱਲ੍ਹ ਜਾਂਦੀ ਹੈ ਤੇ ਖਿੰਡ ਜਾਂਦੀਆਂ ਹਨ ਗੋਲੀਆਂ। ਸਿਰਜਣਹਾਰ ਦੀ ਕਲਪਨਾ ਦਾ ਸਿਖਰ ਹੈ। ਅਵਾਰਡਉਸਨੂੰ ਆਪਣੀ ਕਿਤਾਬ ਅਨੇਕਾਨੇਕ (2014) ਲਈ ਗੁਜਰਾਤੀ ਲਈ ਸਾਹਿਤ ਅਕਾਦਮੀ ਅਵਾਰਡ (2016) ਮਿਲਿਆ ਸੀ।[5] ਉਸ ਦੀ ਕਿਤਾਬ ਅਰਵ ਨੂੰ ਉਮਾਸ਼ੰਕਰ ਜੋਸ਼ੀ ਪੁਰਸਕਾਰ ਪ੍ਰਾਪਤ ਹੋਇਆ ਸੀ। ਉਸਨੇ ਕੁਝ ਛੋਟੀਆਂ ਕਹਾਣੀਆਂ ਵੀ ਲਿਖੀਆਂ ਹਨ।[2] ਕਾਵਿ ਨਮੂਨਾਮੂਲ ਗੁਜਰਾਤੀભીંત/કાગળ ਗੁਰਮੁਖੀਭੀਂਤ/ਕਾਗਲ਼ ਇਹ ਵੀ ਵੇਖੋ
ਹਵਾਲੇ
|
Portal di Ensiklopedia Dunia