ਕਮਾਂਡਰ-ਇਨ-ਚੀਫ਼ਇੱਕ ਕਮਾਂਡਰ-ਇਨ-ਚੀਫ਼ ਜਾਂ ਸਰਵਉੱਚ ਕਮਾਂਡਰ ਉਹ ਵਿਅਕਤੀ ਹੁੰਦਾ ਹੈ ਜੋ ਇੱਕ ਹਥਿਆਰਬੰਦ ਬਲ ਜਾਂ ਫੌਜੀ ਸ਼ਾਖਾ ਉੱਤੇ ਸੁਪਰੀਮ ਕਮਾਂਡ ਅਤੇ ਨਿਯੰਤਰਣ ਦਾ ਅਭਿਆਸ ਕਰਦਾ ਹੈ। ਉਦਹਾਰਣ ਵਜੋ ਸਰਦਾਰ ਹਰੀ ਸਿੰਘ ਨਲੂਆ(ਖਾਲਸਾ ਫੌਜ ਦੇ ਕੰਮਾਡਰ-ਇਨ-ਚੀਫ)[1], ਨੈਪੋਲੀਅਨ(ਫਰੈਂਚ ਸੇਨਾ ਦੇ ਕੰਮਾਡਰ-ਇਨ-ਚੀਫ)[2] ਇੱਕ ਤਕਨੀਕੀ ਸ਼ਬਦ ਵਜੋਂ, ਇਹ ਫੌਜੀ ਯੋਗਤਾਵਾਂ ਨੂੰ ਦਰਸਾਉਂਦਾ ਹੈ ਜੋ ਇੱਕ ਦੇਸ਼ ਦੀ ਕਾਰਜਕਾਰੀ ਲੀਡਰਸ਼ਿਪ, ਰਾਜ ਦੇ ਮੁਖੀ, ਸਰਕਾਰ ਦੇ ਮੁਖੀ, ਜਾਂ ਹੋਰ ਮਨੋਨੀਤ ਸਰਕਾਰੀ ਅਧਿਕਾਰੀ ਵਿੱਚ ਰਹਿੰਦੀਆਂ ਹਨ। ਪਰਿਭਾਸ਼ਾਕੰਮਾਡਰ-ਇਨ-ਚੀਫ ਦਾ ਅਰਥ ਹੁੰਦਾ ਹੈ ਸਰਵਉੱਚ ਕਮਾਂਡਰ ਜਿਹੜਾ ਕੀ ਕਿਸੇ ਦੇਸ਼ ਦੀ ਫੌਜ ਦਾ ਹੁੰਦਾ ਹੈ, ਜਿਵੇ ਸਿੱਖ ਰਾਜ ਵੇਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ ਸਿੱਖ ਫੌਜਾਂ ਦੇ ਕੰਮਾਡਰ-ਇਨ-ਚੀਫ ਸੀ ਮਰਾਠਾ ਸਾਮਰਾਜ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ। ਏਵੇ ਹੀ ਅੱਜ ਦੇ ਦੇਸ਼ਾਂ ਵਿੱਚ ਹੁੰਦੇ ਹਨ, ਜੋ ਫੌਜ ਨੂੰ ਨਿਰਦੇਸ਼ ਦਿੰਦੇ ਹਨ ਅਤੇ ਜੰਗ ਦੀ ਰਣਨੀਤੀ ਬਣਾਉਂਦੇ ਹਨ। ਰਾਜ ਦਾ ਮੁਖੀ ਕੰਮਾਡਰ-ਇਨ-ਚੀਫ ਵਜੋਭਾਰਤ, ਬੰਗਲਾਦੇਸ਼, ਸੰਯੁਕਤ ਰਾਜ, ਤੁਰਕੀ, ਪੁਰਤਗਾਲ, ਪੋਲੈਂਡ ਵਰਗੇ ਲੋਕਤੰਤਰਿਕ ਪ੍ਰਣਾਲੀ ਦੇਸ਼ਾਂ ਵਿੱਚ ਦੇਸ਼ ਦੇ ਰਾਸ਼ਟਰਪਤੀ ਫੌਜ ਦੇ ਕੰਮਾਡਰ-ਇਨ-ਚੀਫ ਹੁੰਦੇ ਹਨ। ਨਿਊਜ਼ੀਲੈਂਡ ਦੇਸ਼ ਵਿੱਚ ਗਵਰਨਰ ਜਨਰਲ ਕੰਮਾਡਰ-ਇਨ-ਚੀਫ ਹੁੰਦੇ ਹਨ। ਨਾਰਵੇ, ਸਪੇਨ, ਯੂਨਾਈਟਡ ਕਿੰਗਡਮ ਵਰਗੇ ਰਾਜਤੰਤਰ ਪ੍ਰਣਾਲੀ ਵਾਲੇ ਦੇਸ਼ਾਂ ਵਿੱਚ ਇਹਨਾਂ ਦੇ ਮਹਾਰਾਜਾ-ਮਹਾਰਾਣੀ ਫੌਜ ਦੇ ਕੰਮਾਡਰ-ਇਨ-ਚੀਫ ਹੁੰਦੇ ਹਨ। ਕੰਮਾਡਰ-ਇਨ-ਚੀਫ ਜਾਂ ਹੋਰ ਸਥਿਤੀਆਂ ਵਜੋ ਅਹੁਦੇਦਾਰਆਰਮੀਨੀਆ, ਇਥੋਪੀਆ ਦੇਸ਼ਾਂ ਵਿੱਚ ਪ੍ਰਧਾਨ ਮੰਤਰੀ ਫੌਜ ਦਾ ਕੰਮਾਡਰ-ਇਨ-ਚੀਫ ਹੁੰਦਾ ਹੈ ਹਵਾਲੇ
|
Portal di Ensiklopedia Dunia