ਕਰਨਾਟਕ ਯੂਨੀਵਰਸਿਟੀ
![]() ਕਰਨਾਟਕ ਯੂਨੀਵਰਸਿਟੀ ਭਾਰਤ ਵਿੱਚ ਕਰਨਾਟਕ ਰਾਜ ਵਿੱਚ ਧਾਰਵਾੜ ਸ਼ਹਿਰ ਵਿੱਚ ਇੱਕ ਰਾਜ ਪੱਧਰੀ ਯੂਨੀਵਰਸਿਟੀ ਹੈ। ਇਸ ਨੂੰ ਅਕਤੂਬਰ 1949 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਆਧਿਕਾਰਿਕ ਤੌਰ 'ਤੇ ਮਾਰਚ 1950 ਵਿੱਚ ਉਦਘਾਟਨ ਕੀਤਾ ਗਿਆ ਸੀ। ਇਹ ਕੈਂਪਸ 750 ਏਕੜ (3 ਕਿਮੀ²) ਵਿੱਚ ਫੈਲਿਆ ਹੋਇਆ ਹੈ। ਡੀ. ਸੀ। ਪਵਾਤ 1954 ਤੋਂ 1967 ਤਕ ਪਹਿਲਾ ਅਧਿਕਾਰਿਤ ਵਾਈਸ ਚਾਂਸਲਰ ਸੀ। ਇਸ ਸੰਸਥਾ ਦੇ ਤੇਜ਼ੀ ਨਾਲ ਵਿਕਾਸ ਦਾ ਸਿਹਰਾ ਉਸ ਨੂੰ ਦਿੱਤਾ ਜਾਂਦਾ ਹੈ। ਯੂਨੀਵਰਸਿਟੀ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ "ਉੱਤਮਤਾ ਲਈ ਸੰਭਾਵੀ" ਦੇ ਨਾਲ ਮਾਨਤਾ ਦਿੱਤੀ ਗਈ ਸੀ। ਇਹ ਮੈਸੂਰ ਯੂਨੀਵਰਸਿਟੀ ਤੋਂ ਬਾਅਦ ਕਰਨਾਟਕ ਰਾਜ ਵਿੱਚ ਦੂਜੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਮਨੀਪਾਲ ਇੰਸਟੀਚਿਊਟ ਆਫ਼ ਟੈਕਨਾਲੋਜੀ ਅਤੇ ਕਸਤੂਰਬਾ ਮੈਡੀਕਲ ਕਾਲਜ ਮਨੀਪਾਲ ਧਾਰਵਾਡ ਵਿਖੇ ਕਰਨਾਟਕ ਯੂਨੀਵਰਸਿਟੀ ਨਾਲ ਸੰਬੰਧਿਤ ਸਨ। ਅਤੇ 1953 ਤੋਂ 1965 ਤੱਕ ਸਾਰੀਆਂ ਡਿਗਰੀਆਂ ਕਰਨਾਟਕ ਯੂਨੀਵਰਸਿਟੀ ਦੁਆਰਾ ਦਿੱਤੀਆਂ ਗਈਆਂ ਸਨ। ਜ਼ਿਲ੍ਹਿਆਂ ਦੀ ਕੱਟ ਵੱਢ, ਵੰਡ ਅਤੇ ਇਸ ਖੇਤਰ ਵਿੱਚ ਨਵੀਂਆਂ ਯੂਨੀਵਰਸਿਟੀਆਂ ਦੀ ਸਥਾਪਨਾ ਨੇ ਕਰਨਾਟਕ ਯੂਨੀਵਰਸਿਟੀ ਦੀ ਅਫਿੱਲੀਏਸ਼ਨ ਖੇਤਰ ਨੂੰ ਮੌਜੂਦਾ ਧਾਰਵਾੜ, ਉੱਤਰੀ ਕੰਨੜ, ਹਵੇਰੀ ਅਤੇ ਗਾਦਗ ਜ਼ਿਲ੍ਹਿਆਂ ਤੱਕ ਘਟਾ ਦਿੱਤਾ ਹੈ। ਪ੍ਰਬੰਧਨ ਪੜ੍ਹਾਈ ਦੀ ਕੌਸਾਲੀ ਇੰਸਟੀਚਿਊਟਕੌਸਾਲੀ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼ (ਕੇ.ਆਈ.ਐਮ.ਐਸ) ਦੀ ਸਥਾਪਨਾ 1976 ਵਿੱਚ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਰੂਪ ਵਿੱਚ ਕੀਤੀ ਗਈ ਸੀ।[1] ਕੇਆਈਐਮਐਸ, ਵਿੱਤ, ਮਾਰਕੀਟਿੰਗ ਅਤੇ ਮਨੁੱਖੀ ਸੰਸਾਧਨਾਂ ਵਿੱਚ ਮੁਹਾਰਤ ਦੇ ਨਾਲ, ਦੋ ਸਾਲਾਂ ਦੇ ਫੁੱਲ-ਟਾਈਮ ਕੋਰਸ ਦਾ ਮਾਸਟਰ ਆਫ਼ ਬਿਜਨਸ ਐਡਮਿਨਿਸਟ੍ਰੇਸ਼ਨ ਆਫ਼ਰ ਕਰਦਾ ਹੈ। ਐਮ ਬੀ ਏ ਦੇ ਕੋਰਸ ਲਈ 60 ਵਿਦਿਆਰਥੀ ਲਏ ਜਾਂਦੇ ਹਨ। ਕੇਆਈਐਮਐਸ ਵੀ ਪੀਐਚ.ਡੀ. ਦੀ ਪੇਸ਼ਕਸ਼ ਵੀ ਕਰਦਾ ਹੈ। ਇਸ ਪ੍ਰੋਗਰਾਮ ਲਈ 16 ਵਿਦਿਆਰਥੀ ਲਏ ਜਾਂਦੇ ਹਨ। ਪੋਸਟਗ੍ਰੈਜੂਏਟ ਵਿਭਾਗਯੂਨੀਵਰਸਿਟੀ ਵਿੱਚ ਹੇਠ ਲਿਖੀਆਂ ਫੈਕਲਟੀਆਂ ਹਨ: ਸਾਇੰਸ, ਮੈਨੇਜਮੈਂਟ ਸਟੱਡੀਜ਼ ਅਤੇ ਸੋਸ਼ਲ ਸਾਇੰਸਜ਼। ਮੈਡੀਕਲ ਸਾਇੰਸ ਅਤੇ ਇੰਜਨੀਅਰਿੰਗ ਫੈਕਲਟੀਆਂ ਵੀ ਮੌਜੂਦ ਸਨ ਹਾਲਾਂਕਿ, ਕਰਨਾਟਕ ਸਰਕਾਰ ਨੇ ਮੈਡੀਕਲ ਸਾਇੰਸ ਲਈ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅਤੇ ਇੰਜਨੀਅਰਿੰਗ ਲਈ ਵਿਸਵੇਸਵਰੀਆ ਟੈਕਨੋਲੋਜੀਕਲ ਯੂਨੀਵਰਸਿਟੀ ਸਥਾਪਤ ਕੀਤੀ। ਸਾਇੰਸ ਵਿਭਾਗ
ਸਮਾਜਿਕ ਵਿਗਿਆਨ ਵਿਭਾਗ![]()
ਪ੍ਰਬੰਧਨ ਸਟੱਡੀਜ਼ ਵਿਭਾਗ
ਐਫੀਲੀਏਟਿਡ ਕਾਲਜਧਾਰਵਾੜ ਦੇ ਜ਼ਿਲ੍ਹਿਆਂ ਵਿੱਚ ਪੇਸ਼ੇਵਰ ਕੋਰਸਾਂ ਦੀ ਪੇਸ਼ਕਸ਼ ਕਰਨ ਵਾਲੇ ਕਾਲਜਾਂ ਨੂੰ ਛੱਡ ਕੇ ਧਾਰਵਾੜ ਸ਼ਹਿਰ ਦੇ ਕਾਲਜ, ਗਦਾਗ, ਹਵੇਰੀ ਅਤੇ ਉੱਤਰੀ ਕੰਨੜ ਆਦਿ ਦੇ ਸਾਰੇ ਕਾਲਜ ਕਰਨਾਟਕ ਯੂਨੀਵਰਸਿਟੀ, ਧਰਵੜ ਨਾਲ ਸੰਬੰਧਿਤ ਹਨ। ਧਾਰਵਾੜ ਖੇਤਰ ਵਿੱਚ ਕਰਨਟਕ ਯੂਨੀਵਰਸਿਟੀ ਦੇ ਪੰਜ ਕਾਲਜਾਂ ਨੂੰ ਸੰਘਟਕ ਕਾਲਜ ਕਹਿੰਦੇ ਹਨ। ਪ੍ਰਸ਼ਾਸਨ ਕਰਨਾਟਕ ਯੂਨੀਵਰਸਿਟੀ ਦੇ ਹੱਥ ਹੈ ਹਾਲਾਂਕਿ, ਮਾਨਤਾ ਪ੍ਰਾਪਤ ਕਾਲਜਾਂ ਦਾ ਪ੍ਰਬੰਧਨ ਟਰਸਟ ਕਰਦੇ ਹਨ। ਪ੍ਰੀਖਿਆਵਾਂ, ਪਾਠ ਪੁਸਤਕਾਂ ਅਤੇ ਨਤੀਜੇ ਯੂਨੀਵਰਸਿਟੀ ਦੁਆਰਾ ਕਰਵਾਏ ਜਾਂਦੇ ਹਨ। ਹਵਾਲੇ
|
Portal di Ensiklopedia Dunia