ਕਰਨ ਔਜਲਾ
ਕਰਨ ਔਜਲਾ, ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ, ਜੋ ਪੰਜਾਬੀ ਸੰਗੀਤ ਵਿੱਚ ਆਪਣੇ ਕੰਮ ਲਈ ਮਸ਼ਹੂਰ ਹੈ। ਮੁੱਢਲਾ ਜੀਵਨ ਅਤੇ ਸੰਗੀਤ ਕੈਰੀਅਰਕਰਨ ਔਜਲਾ ਦਾ ਜਨਮ 18 ਜਨਵਰੀ[2] ਨੂੰ ਹੋਇਆ ਸੀ ਅਤੇ ਉਹ ਘੁਰਾਲਾ, ਪੰਜਾਬ, ਭਾਰਤ ਤੋਂ ਹੈ।[2] ਜਦੋਂ ਉਹ ਜਵਾਨ ਸੀ ਤਾਂ ਉਸਦੇ ਮਾਪਿਆਂ ਦੀ ਮੌਤ ਹੋ ਗਈ ਸੀ। ਉਹ ਸ਼ੌਂਕ ਵਜੋਂ ਗੀਤ ਲਿਖਦਾ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੂਰੁਆਤ ਦੀਪ ਜੰਡੂ ਨਾਲ ਰਲ ਕੇ ਕੀਤੀ ਜੋ ਇੱਕ ਪੰਜਾਬੀ ਗੀਤਕਾਰ ਹੈ। ਜੱਸੀ ਗਿੱਲ ਨੇ ਇੱਕ ਵਿਆਹ ਦੇ ਗਾਣੇ ਗਾਉਣ ਦੌਰਾਨ ਉਹਨਾਂ ਦੀ ਖੋਜ ਕੀਤੀ ਸੀ ਅਤੇ ਜਿਥੋਂ ਉਸ ਦੇ ਕੈਰੀਅਰ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਕਰਨ ਨੇ ਦੀਪ ਜੰਡੂ,ਐਲੀ ਮਾਂਗਟ, ਜੱਸੀ ਗਿੱਲ, ਜੈਜ਼ੀ ਬੀ,ਗਗਨ ਕੋਕਰੀ ਅਤੇ ਬੋਹੇਮੀਆ ਵਰਗੇ ਹੋਰ ਗਾਇਕਾਂ ਨਾਲ ਕੰਮ ਕੀਤਾ।ਉਸ ਨੇ ਆਪਣੇ ਕੈਨੇਡੀਅਨ ਸਥਾਈ ਨਿਵਾਸ ਸਥਾਨ (ਪੀ.ਆਰ.ਕ) ਨੂੰ ਪ੍ਰਾਪਤ ਕੀਤਾ ਅਤੇ ਉਥੇ ਰਹਿਣ ਲੱਗਾ।[3] ਇੱਕ ਇੰਟਰਵਿਊ ਵਿੱਚ, ਔਜਲਾ ਨੇ ਅਮਰੀਕੀ ਰੈਪਰ 50 ਸੇਂਟ ਅਤੇ ਕੈਨੇਡੀਅਨ ਰੈਪਰ ਡਰੇਕ ਨਾਲ ਸਹਿਯੋਗ ਕਰਨ ਲਈ ਆਪਣੇ ਉਤਸ਼ਾਹ ਨੂੰ ਸਾਂਝਾ ਕੀਤਾ।[4] ਨਿੱਜੀ ਜ਼ਿੰਦਗੀ2019 ਵਿੱਚ, ਉਸਨੇ ਆਪਣੀ ਪ੍ਰੇਮਿਕਾ ਪਲਕ ਔਜਲਾ ਨਾਲ ਵਿਆਹ ਕੀਤਾ ਸੀ। ਉਸ ਸਾਲ, ਉਸ ਨੇ ਆਪਣੀ ਸੱਜੀ ਬਾਂਹ 'ਤੇ ਆਪਣੀ ਮਾਂ ਦੇ ਚਿਹਰੇ ਦਾ ਟੈਟੂ ਵੀ ਬਣਵਾਇਆ। ਉਸ ਦੇ ਪਿਤਾ ਦਾ ਟੈਟੂ ਵੀ ਉਸੇ ਬਾਂਹ 'ਤੇ ਹੈ। ਡਿਸਕੋਗ੍ਰਾਫੀ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia