ਕਰਬਲਾ
ਕਰਬਲਾ (Arabic: كربلاء; Karbalā) ਇਰਾਕ ਦਾ ਇੱਕ ਮਸ਼ਹੂਰ ਸ਼ਹਿਰ ਹੈ ਜੋ ਬਗ਼ਦਾਦ ਤੋਂ 100 ਕਿਲੋਮੀਟਰ ਦੱਖਣ ਪੱਛਮ ਵਿੱਚ ਸੂਬਾ ਅਲ-ਕਰਬਲਾ ਵਿੱਚ ਸਥਿਤ ਹੈ। ਇਸ ਦੀ ਆਬਾਦੀ 572,300 (2003) ਹੈ। ਇਹ ਕਰਬਲਾ ਦੀ ਲੜਾਈ (680) ਅਤੇ ਹੁਸੈਨ ਇਬਨ ਅਲੀ ਦੇ ਰੌਜ਼ਾ ਦੀ ਵਜ੍ਹਾ ਨਾਲ ਮਸ਼ਹੂਰ ਹੈ। ਇੱਥੇ ਇਮਾਮ ਹੁਸੈਨ ਨੇ ਆਪਣੇ ਨਾਨਾ ਹਜਰਤ ਮੁਹੰਮਦ ਦੇ ਸਿਧਾਂਤਾਂ ਦੀ ਰੱਖਿਆ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਸੀ। ਇਸ ਸਥਾਨ ਉੱਤੇ ਉਸਨੂੰ ਅਤੇ ਉਸ ਦੇ ਲਗਪਗ ਪੂਰੇ ਪਰਿਵਾਰ ਅਤੇ ਪੈਰੋਕਾਰਾਂ ਨੂੰ ਉਸ ਸਮੇਂ ਦੇ ਅਯਾੱਸ ਹਾਕਮ ਯਜਿਦ ਨਾਮਕ ਵਿਅਕਤੀ ਦੇ ਆਦੇਸ਼ ਤੇ 680 ਵਿੱਚ ਸ਼ਹੀਦ ਕੀਤਾ ਗਿਆ। ਕਰਬਲਾ ਇਰਾਕ ਵਿੱਚ ਦਰਿਆ ਫ਼ਰਾਤ ਦੇ ਪੱਛਮੀ ਕਿਨਾਰੇ ਉਹ ਥਾਂ ਹੈ ਜਿੱਥੇ 10 ਅਕਤੂਬਰ 680 ਈਸਵੀ ਨੂੰ ਯਜੀਦ ਦੀ ਫ਼ੌਜ ਨੇ ਹਜ਼ਰਤ ਅਲੀ ਦੇ ਪੁੱਤਰ ਅਤੇ ਚੌਥੇ ਖ਼ਲੀਫ਼ੇ ਤੇ ਉਹਨਾਂ ਦੇ 72 ਪੈਰੋਕਾਰਾਂ ਨੂੰ ਬੇਹੱਦ ਬੇਰਹਿਮੀ ਨਾਲ ਮਾਰਿਆ ਸੀ। ਅੱਜ ਵੀ ਸੁੰਨੀ ਬਾਗ਼ੀ ਇਸਲਾਮ ਦੇ ਨਾਂ ‘ਤੇ ਇਰਾਕ ਵਿੱਚ ਆਪਣੀ ਹਕੂਮਤ ਕਾਇਮ ਕਰਨ ਲਈ ਬੇਗੁਨਾਹਾਂ ਦਾ ਖ਼ੂਨ ਡੋਲ੍ਹ ਰਹੇ ਹਨ। ਇਸਲਾਮ ਇਸ ਦੀ ਇਜਾਜ਼ਤ ਹਰਗ਼ਿਜ਼ ਨਹੀਂ ਦਿੰਦਾ। ਹਕੂਮਤ ਇਲਾਕਿਆਂ ‘ਤੇ ਨਹੀਂ ਦਿਲਾਂ ‘ਤੇ ਹੁੰਦੀ ਹੈ।ਇਹ ਖੇਤਰ ਸੀਰੀਆਈ ਮਰੁਸਥਲ ਦੇ ਕੋਨੇ ਵਿੱਚ ਸਥਿਤ ਹੈ। ਕਰਬਲਾ ਸ਼ੀਆ ਮੁਸਲਮਾਨਾਂ ਵਿੱਚ ਮੱਕੇ ਦੇ ਬਾਅਦ ਦੂਜੀ ਸਭ ਤੋਂ ਪ੍ਰਮੁੱਖ ਜਗ੍ਹਾ ਹੈ। ਕਈ ਮੁਸਲਮਾਨ ਆਪਣੇ ਮੱਕਾ ਦੀ ਯਾਤਰਾ ਦੇ ਬਾਅਦ ਕਰਬਲਾ ਵੀ ਜਾਂਦੇ ਹਨ। ਇਸ ਸਥਾਨ ਤੇ ਇਮਾਮ ਹੁਸੈਨ ਦਾ ਮਕਬਰਾ ਹੈ ਜਿੱਥੇ ਸੁਨਹਿਰੇ ਰੰਗ ਦਾ ਗੁੰਬਦ ਬਹੁਤ ਆਕਰਸ਼ਕ ਹੈ।[2][3][4][5][6] ਹਵਾਲੇ
|
Portal di Ensiklopedia Dunia