ਕਰਾਟੇ
(空手) |
 |
ਹੋਰ ਨਾਮ | ਕਾਰਾਤੀ ਦੋ 空手道 |
---|
ਟੀਚਾ | ਵਾਰ |
---|
ਸਖ਼ਤੀ | ਮੁਕੰਮਲ ਛੋਹ, ਅੱਧੀ ਛੋਹ, ਹਲਕੀ ਛੋਹ |
---|
ਮੂਲ ਦੇਸ਼ | ਰਿਊਕਿਊ ਬਾਦਸ਼ਾਹੀ |
---|
ਸਿਰਜਣਹਾਰ | ਸਾਕੂਕਾਵਾ ਕਾਂਗਾ; ਮਾਤਸੂਮਾਰਾ ਸੋਕੋਨ; ਇਤੋਸੂ ਆਨਕੋ; ਆਰਾਕਾਕੀ ਸੇਈਸ਼ੋ; ਹੀਗਾਓਨਾ ਕਾਨਰੀਓ |
---|
ਮਾਤਪੁਣਾ | ਰਿਊਕਿਊ ਟਾਪੂਆਂ ਦੀ ਦੇਸੀ ਜੰਗੀ ਕਲਾ, ਚੀਨੀ ਜੰਗੀ ਕਲਾ[1][2] |
---|
ਓਲੰਪਿਕ ਖੇਡ | ਨਹੀਂ |
---|
ਕਰਾਟੇ (空手?) (; ਜਪਾਨੀ ਉਚਾਰਨ: [kaɽate] (
ਸੁਣੋ)) ਜਪਾਨ ਦੇ ਰਿਊਕਿਊ ਟਾਪੂਆਂ ਉੱਤੇ ਓਕੀਨਾਵਾ ਵਿਖੇ ਪ੍ਰਫੁੱਲਤ ਹੋਈ ਇੱਕ ਜੰਗੀ ਕਲਾ ਹੈ। ਇਹ ਚੀਨੀ ਜੰਗੀ ਕਲਾ, ਖ਼ਾਸ ਕਰ ਕੇ ਫ਼ੂਜੀਆਈ ਚਿੱਟੇ ਸਾਰਸ ਦੇ ਪ੍ਰਭਾਵ ਹੇਠ ਰਿਊਕਿਊ ਟਾਪੂਆਂ ਦੀਆਂ ਦੇਸੀ ਲੜਾਕੂ ਕਲਾਵਾਂ (ਜਿਹਨਾਂ ਨੂੰ 'ਉੱਤੇ (手?), ਭਾਵ "ਹੱਥ"; ਓਕੀਨਾਵੀ ਵਿੱਚਤੀਈ ਆਖਿਆ ਜਾਂਦਾ ਹੈ) ਤੋਂ ਵਧੀ-ਫੁੱਲੀ ਸੀ।[1][2] ਕਰਾਟੇ ਹੁਣ ਮੁੱਖ ਤੌਰ ਉੱਤੇ ਇੱਕ ਮਾਰੂ/ਵਾਰ ਕਰਨ ਵਾਲ਼ੀ ਕਲਾ ਹੈ ਜਿਸ ਵਿੱਚ ਘਸੁੰਨਾਂ, ਠੁੱਡਿਆਂ, ਗੋਡਿਆਂ ਅਤੇ ਕੂਹਣੀਆਂ ਨਾਲ਼ ਮਾਰਿਆ ਜਾਂਦਾ ਹੈ ਅਤੇ ਚਾਕੂਨੁਮਾ ਹੱਥ, ਬਰਛਾਨੁਮਾ ਹੱਥ ਅਤੇ ਤਲੀ-ਅੱਡੀ ਵਰਗੀਆਂ ਖੁੱਲ੍ਹੇ ਹੱਠ ਵਾਲ਼ੀਆਂ ਤਕਨੀਕਾਂ ਨਾਲ਼ ਵਾਰ ਕੀਤਾ ਜਾਂਦਾ ਹੈ। ਅਤੀਤ ਵਿੱਚ ਅਤੇ ਕੁਝ ਅਜੋਕੇ ਤਰੀਕਿਆਂ ਵਿੱਚ ਹੱਥੋ-ਪਾਈ, ਸੁੱਟਣਾ, ਕੈਂਚੀਆਂ, ਬੰਧੇਜ ਅਤੇ ਜੋੜਾਂ ਉੱਤੇ ਸੱਟ ਮਾਰਨੀ ਵੀ ਸਿਖਾਈ ਜਾਂਦੀ ਹੈ।[3] ਕਰਾਟੇ ਦੇ ਅਭਿਆਸੀ ਨੂੰ ਕਰਾਟੀਕਾ (空手家?) ਆਖਿਆ ਜਾਂਦਾ ਹੈ।
1960 ਅਤੇ 1970 ਦੇ ਦਹਾਕਿਆਂ ਦੀਆਂ ਜੰਗੀ ਕਲਾਵਾਂ ਵਾਲ਼ੀਆਂ ਫ਼ਿਲਮਾਂ ਨੇ ਦੁਨੀਆ ਭਰ ਵਿੱਚ ਜੰਗੀ ਕਲਾਵਾਂ ਦੀ ਮਸ਼ਹੂਰੀ ਕਰ ਦਿੱਤੀ ਅਤੇ ਅੰਗਰੇਜ਼ੀ ਵਰਗੀਆਂ ਕਈ ਪੱਛਮੀ ਬੋਲੀਆਂ ਵਿੱਚ ਕਰਾਟੇ ਸ਼ਬਦ ਸਾਰੀਆਂ ਵਾਰ ਕਰਨ ਵਾਲ਼ੀਆਂ ਪੂਰਬੀ ਜੰਗੀ ਕਲਾਵਾਂ ਵਾਸਤੇ ਵਰਤਿਆ ਜਾਣ ਲੱਗਾ।[4] ਕਰਾਟੇ ਸਿਖਾਉਣ ਲਈ ਸਾਰੀ ਦੁਨੀਆ ਵਿੱਚ ਸਕੂਲ ਖੁੱਲ੍ਹਣ ਲੱਗ ਪਏ ਜੋ ਲੋਕਾਂ ਦੀ ਸਬੱਬੀ ਦਿਲਚਸਪੀ ਅਤੇ ਕਲਾ ਦੀ ਡੂੰਘੀ ਘੋਖ ਦੋਹਾਂ ਦੀਆਂ ਲੋੜਾਂ ਪੂਰੀਆਂ ਕਰਦੇ ਸਨ।
ਹਵਾਲੇ
ਵਿਕੀਮੀਡੀਆ ਕਾਮਨਜ਼ ਉੱਤੇ
ਕਰਾਟੇ ਨਾਲ ਸਬੰਧਤ ਮੀਡੀਆ ਹੈ।