ਕਲਪਨਾ ਲਾਜਮੀ![]() ਕਲਪਨਾ ਲਾਜਮੀ (1954 – 2018) ਇੱਕ ਭਾਰਤੀ ਫਿਲਮ ਡਾਇਰੈਕਟਰ,[1] ਨਿਰਮਾਤਾ ਅਤੇ ਪਟਕਥਾ ਲੇਖਕ ਸੀ। ਇਹ ਇੱਕ ਸੁਤੰਤਰ ਫ਼ਿਲਮ ਨਿਰਮਾਤਾ ਜੋ ਵਧੇਰੇ ਯਥਾਰਥਵਾਦੀ ਅਤੇ ਘੱਟ-ਬਜਟ ਫ਼ਿਲਮਾਂ ਬਣਾਉਂਦੀ ਸੀ, ਜਿਸਨੂੰ ਭਾਰਤ ਵਿੱਚ ਪੈਰਲਲ ਸਿਨੇਮਾ ਕਿਹਾ ਜਾਂਦਾ ਹੈ। ਉਸਦੀਆਂ ਫ਼ਿਲਮਾਂ ਅਕਸਰ ਅਕਸਰ ਔਰਤ ਦੇ ਜੀਵਨ ਨਾਲ ਸੰਬੰਧਿਤ ਹੁੰਦੀਆਂ ਸਨ। ਇਹ ਲੰਬੇ ਸਮੇਂ ਲਈ ਮਸ਼ਹੂਰ ਆਸਾਮੀ/ਹਿੰਦੀ/ਬੰਗਾਲੀ/ਪੰਜਾਬੀ ਗਾਇਕ/ਗੀਤਕਾਰ/ਲੇਖਕ/ਫਿਲਮਸਾਜ਼ ਡਾ. ਭੂਪੇਨ ਹਜ਼ਾਰਿਕਾ ਦੀ ਮੈਨੇਜਰ ਸੀ। ਇਸਦੀ ਮੌਤ 23 ਸਤੰਬਰ 2018 ਨੂੰ 64 ਸਾਲ ਦੀ ਉਮਰ ਵਿੱਚ ਹੋਈ।[2] 2017 ਵਿੱਚ ਕੀਤੀ ਤਸ਼ਖ਼ੀਸ ਤੋਂ ਪਤਾ ਲੱਗਿਆ ਕਿ ਇਸਨੂੰ ਗੁਰਦੇ ਦਾ ਕੈਂਸਰ ਸੀ। ਜੀਵਨਕਲਪਨਾਲਾਜਮੀ ਚਿੱਤਰਕਾਰ ਲਲਿਤਾ ਲਾਜਮੀ ਦੀ ਧੀ ਸੀ ਅਤੇ ਫਿਲਮਸਾਜ਼ ਗੁਰੂ ਦੱਤ ਦੀ ਭਾਣਜੀ ਸੀ। ਉਸਨੇ ਫ਼ਿਲਮ ਦੇ ਖੇਤਰ ਵਿੱਚ ਅਨੁਭਵੀ ਫ਼ਿਲਮ ਡਾਇਰੈਕਟਰ ਸ਼ਿਆਮ ਬੇਨੇਗਲ ਦੇ ਨਾਲ ਬਤੌਰ ਸਹਇਕ ਨਿਰਦੇਸ਼ਕ ਕੰਮ ਸ਼ੁਰੂ ਕੀਤਾ, ਉਹ ਵੀ ਪਾਦੁਕੋਣ ਪਰਿਵਾਰ ਵਿੱਚੋਂ ਇਸਦਾ ਰਿਸ਼ਤੇਦਾਰ ਲੱਗਦਾ ਸੀ। ਬਾਅਦ ਵਿੱਚ ਇਸਨੇ ਸਹਾਇਕ ਪਹਿਰਾਵਾ ਡਿਜ਼ਾਇਨਰ ਦੇ ਤੌਰ ਉੱਤੇ ਸ਼ਿਆਮ ਬੇਨੇਗਲ ਦੀ ਫ਼ਿਲਮ ਭੂਮਿਕਾ ਵਿੱਚ ਕੰਮ ਕੀਤਾ। ਇਸਨੇ ਨਿਰਦੇਸ਼ਕ ਦੇ ਤੌਰ ਉੱਤੇ ਆਪਣੀ ਫ਼ਿਲਮੀ ਸ਼ੁਰੂਆਤ 1978 ਵਿੱਚ ਦਸਤਾਵੇਜ਼ੀ ਫਿਲਮ ਡੀ. ਜੀ. ਮੂਵੀ ਪਾਇਨੀਅਰ ਦੇ ਨਾਲ ਕੀਤੀ ਅਤੇ ਬਾਅਦ ਵਿੱਚ ਕਈ ਹੋਰ ਦਸਤਾਵੇਜ਼ੀ ਫ਼ਿਲਮਾਂ ਵੀ ਬਣਾਈਆਂ। ਫ਼ਿਲਮਾਂ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia