ਕਲੰਕ (ਨਾਵਲ)
ਕਲੰਕ[1] (ਅੰਗਰੇਜ਼ੀ: The Scarlet Letter) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਨੈਥੇਨੀਏਲ ਹਾਥਾਰਨ ਦਾ ਲਿਖਿਆ ਇੱਕ ਅੰਗਰੇਜ਼ੀ ਨਾਵਲ ਹੈ। ਇਹ ਉਸ ਦਾ ਸ਼ਾਹਕਾਰ ਕਿਹਾ ਜਾਂਦਾ ਹੈ।[2]ਕਲੰਕ ਇਸ ਅੰਗਰੇਜ਼ੀ ਨਾਵਲ ਦਾ ਪੰਜਾਬੀ ਅਨੁਵਾਦ ਹੈ।[3] ਕਥਾ ਸਾਰ![]() ਬਹੁਤ ਆਲੋਚਕ ਇਸ ਨਾਵਲ ਵਿੱਚ ਬਾਇਬਲ, ਪਿਲਗਰਿਮਸ ਪ੍ਰੋਗਰੈਸ, ਪਰੀ ਕਥਾ ਵੇਖਦੇ ਹਨ। ਇਸ ਪਾਤਰਾਂ ਦੇ ਨਾਮ ਵੱਡੀ ਸਮਝਦਾਰੀ ਨਾਲ ਰੱਖੇ ਗਏ ਹਨ। ਨਾਇਕਾ ਦਾ ਨਾਮ ਪ੍ਰਿਨ ਦੀ, ਸਿਨ (ਪਾਪ) ਨਾਲ ਧੁਨੀ ਮਿਲਦੀ ਹੈ। ਜੂਨ 1642 ਵਿੱਚ, ਬੋਸਟਨ ਦੇ ਪੁਰੀਤਾਨ ਸ਼ਹਿਰ ਵਿੱਚ, ਇੱਕ ਭੀੜ ਜੁੜੀ ਹੈ। ਇੱਕ ਜੁਆਨ ਕੁੜੀ ਹੈਸਟਰ ਪ੍ਰਿਨ ਨੂੰ, ਵਿਭਚਾਰ (ਵਿਆਹ-ਬਾਹਰੀ ਸੰਬੰਧਾਂ ਤੋਂ ਮਾਂ ਬਣਨ) ਦਾ ਦੋਸ਼ੀ ਪਾਇਆ ਗਿਆ ਹੈ ਅਤੇ ਸ਼ਰਮ ਦੀ ਨਿਸ਼ਾਨੀ ਦੇ ਤੌਰ 'ਤੇ ਉਸਨੂੰ ਆਪਣੇ ਪਹਿਰਾਵੇ ਤੇ ਇੱਕ ਲਾਲ ਅੱਖਰ, "A" ("A" ਵਿਭਚਾਰ (adultery) ਅਤੇ ਅਫੇਅਰ ਦਾ ਪ੍ਰਤੀਕ ਹੈ) ਲਾ ਕੇ ਰੱਖਣਾ ਪੈਣਾ ਹੈ। ਉਸ ਦੇ ਪਾਪ ਲਈ ਸਮਾਜ ਦੁਆਰਾ ਉਸਨੂੰ ਇਹੀ ਸਜ਼ਾ ਦਿੱਤੀ ਗਈ ਹੈ। ਇਸ ਦੇ ਇਲਾਵਾ, ਉਸ ਨੇ ਜਨਤਕ ਅਪਮਾਨ ਦਾ ਸਾਹਮਣਾ ਕਰਨ ਲਈ ਤਿੰਨ ਘੰਟੇ, ਧੜੇ ਤੇ ਖੜ੍ਹੇ ਰਹਿਣਾ ਹੈ। ਜਦੋਂ ਉਹ ਧੜੇ ਤੇ ਚੜ੍ਹਦੀ ਹੈ, ਭੀੜ ਵਿੱਚ ਬਹੁਤ ਸਾਰੀਆਂ ਔਰਤਾਂ ਉਸ ਦੀ ਸੁੰਦਰਤਾ ਅਤੇ ਸ਼ਾਂਤ ਗੌਰਵ ਤੇ ਈਰਖਾ ਕਰ ਰਹੀਆਂ ਹਨ। ਉਸ ਤੋਂ ਬੱਚੀ ਪਰਲ ਦੇ ਪਿਤਾ ਦਾ ਨਾਮ ਦੱਸਣ ਦੀ ਮੰਗ ਕੀਤੀ ਜਾਂਦੀ ਹੈ ਪਰ ਉਹ ਇਨਕਾਰ ਕਰ ਦਿੰਦੀ ਹੈ। ਹਵਾਲੇ
|
Portal di Ensiklopedia Dunia