ਕਵਿੰਦਰ ਚਾਂਦ

ਕਵਿੰਦਰ ਚਾਂਦ
ਕਵਿੰਦਰ ਚਾਂਦ
ਕਵਿੰਦਰ ਚਾਂਦ
ਜਨਮ (1959-12-20) 20 ਦਸੰਬਰ 1959 (ਉਮਰ 65)
ਲੋਹੀਆਂ, ਜ਼ਿਲ੍ਹਾ ਜਲੰਧਰ, ਪੰਜਾਬ, ਭਾਰਤ, ਭਾਰਤ
ਕਿੱਤਾਕਵੀ
ਅਲਮਾ ਮਾਤਰਥਾਪਰ ਇੰਜੀਨੀਅਰਿੰਗ ਕਾਲਜ, ਪਟਿਆਲਾ
(ਹੁਣ ਥਾਪਰ ਯੂਨੀਵਰਸਿਟੀ, ਪਟਿਆਲਾ)
ਸ਼ੈਲੀਗ਼ਜ਼ਲ
ਤਸਵੀਰ:Kavinder Chaand,Punjabi language poet,Punjab,India.jpg
ਕਵਿੰਦਰ ਚਾਂਦ ਪੰਜ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਨਜ਼ਮ ਪੜ੍ਹਦੇ ਹੋਏ

ਕਵਿੰਦਰ ਚਾਂਦ (ਜਨਮ 20 ਦਸੰਬਰ 1959) ਗ਼ਜ਼ਲ ਦੀ ਚੰਗੀ ਮੁਹਾਰਤ ਰੱਖਣ ਵਾਲੇ ਪੰਜਾਬੀ ਕਵੀਆਂ ਵਿਚੋਂ ਇੱਕ ਹੈ। ਡਾ. ਸੁਰਜੀਤ ਪਾਤਰ ਦੇ ਸ਼ਬਦਾਂ ਵਿੱਚ: ‘‘ਉਸ ਕੋਲ ਗ਼ਜ਼ਲ ਕਹਿਣ ਦਾ ਹੁਨਰ ਵੀ ਹੈ ਅਤੇ ਮਾਨਸਿਕ ਸਮਰੱਥਾ ਅਤੇ ਸੰਵੇਦਨਾ ਵੀ ਜੋ ਮਾਨਵ, ਸਮਾਜ ਅਤੇ ਸ੍ਰਿਸ਼ਟੀ ਨਾਲ ਆਪਣੀ ਸਾਂਝ ਤੇ ਟੱਕਰ ਵਿੱਚੋਂ ਪੈਦਾ ਹੁੰਦੀਆਂ ਤਰੰਗਾਂ ਨੂੰ ਮਹਿਸੂਸ ਕਰ ਸਕਣ ਦੇ ਕਾਬਲ ਬਣਾਉਂਦੀ ਹੈ।’’[1]

ਰਚਨਾਵਾਂ

  • ਅਸ਼ਰਫੀਆਂ
  • ਬੰਸਰੀ ਕਿਧਰ ਗਈ

ਕਾਵਿ ਨਮੂਨਾ

 ਗ਼ਜ਼ਲ
ਸੁਪਨੇ ʼਚੋਂ ਇੱਕ ਚਿਹਰਾ ਆਪਾਂ ਚੁਰਾ ਲਿਆ ਹੈ।
ਅਪਣਾ ਗਰੀਬ ਖ਼ਾਨਾ ਕਿੰਨਾ ਸਜਾ ਲਿਆ ਹੈ।

ਮੈਂ ਦੂਰ ਤਾਂ ਬਹੁਤ ਹਾਂ ਪਰ ਛੂਹ ਰਿਹਾ ਹਾਂ ਤੈਨੂੰ,
ਸੋਚਾਂ ਦਾ ਫ਼ਾਸਲਾ ਹੁਣ ਏਨਾ ਘਟਾ ਲਿਆ ਹੈ।

ਵਿਹੜੇ ʼਚ ਚੰਨ ਤਾਰੇ, ਸੂਰਜ, ਆਕਾਸ਼ ਸਿਰਜੇ,
ਮੈਂ ਆਪਣੇ ਗਰਾਂ ਦਾ ਨਕਸ਼ਾ ਬਣਾ ਲਿਆ ਹੈ।

ਇੱਕ ਮੌਤ ਜ਼ਿੰਦਗੀ ਹੈ, ਇੱਕ ਜ਼ਿੰਦਗੀ ਹੈ ਮੁਰਦਾ,
ਜੀਵਨ ਦੇ ਆਸ਼ਕਾਂ ਨੇ ਇਹ ਭੇਦ ਪਾ ਲਿਆ ਹੈ।

ਪੱਥਰ ʼਤੇ ਜਿਹੜੇ ਵਿਲਕਣ ਫੁੱਲਾਂ ਦੀ ਪੀੜ ਜਾਣੋ,
ਜਿਉਂਦੇ ਤਰੋੜ ਲੋਕਾਂ ਮੁਰਦਾ ਸਜਾ ਲਿਆ ਹੈ।[2]

ਇਹ ਵੀ ਵੇਖੋ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya