ਕ਼ੁਰਆਨ![]()
ਕ਼ੁਰਆਨ (ਅਰਬੀ: القرآن أو القرآن الكريم; ਅਲ-ਕ਼ੁਰਆਨ ਜਾਂ ਅਲ-ਕ਼ੁਰਆਨ ਅਲਕਰੀਮ) ਇਸਲਾਮ ਦੀ ਸਭ ਤੋਂ ਪਵਿੱਤਰ ਕਿਤਾਬ ਹੈ ਅਤੇ ਇਸਲਾਮ ਦੀ ਨੀਂਹ ਹੈ। ਇਸਨੂੰ ਅਰਬੀ ਭਾਸ਼ਾ ਵਿੱਚ ਲਿਖੀ ਸਭ ਤੋਂ ਉੱਤਮ ਸਾਹਿਤਕ ਰਚਨਾ ਕਿਹਾ ਜਾਂਦਾ ਹੈ।[1][2] ਤੋਮੁਸਲਮਾਨਾਂ ਦਾ ਮੰਨਣਾ ਹੈ ਕਿ ਇਸ ਅਜ਼ੀਮਤਰੀਨ ਕਿਤਾਬ ਵਿੱਚ ਅੱਲਾਹ ਦਾ ਕਲਾਮ ਹੈ[3] ਅਤੇ ਇਸਨੂੰ ਅੱਲਾਹ ਨੇ ਜਿਬਰਾਈਲ ਫਰਿਸ਼ਤੇ ਦੁਆਰਾ ਹਜਰਤ ਮੁਹੰਮਦ ਨੂੰ ਸੁਣਾਇਆ ਸੀ; ਕਿ ਕ਼ੁਰਆਨ ਅਰਬੀ ਜ਼ਬਾਨ ਵਿੱਚ 610 ਤੋਂ 632 ਤੱਕ, ਤਕਰੀਬਨ 23 ਬਰਸ ਦੇ ਅਰਸੇ ਵਿੱਚ ਆਖ਼ਰੀ ਨਬੀ ਹਜ਼ਰਤ ਮੁਹੰਮਦ ਸੱਲੀ ਅੱਲਾਹ ਅਲੀਆ ਵ ਆਲਾਹ ਵਸੱਲਮ ਪਰ ਨਾਜ਼ਲ ਹੋਈ। ਇਸ ਨੂੰ ਦੁਨੀਆਂ ਭਰ ਵਿੱਚ ਅਰਬੀ ਜ਼ਬਾਨਵਿੱਚ ਮਿਲਦੇ ਅਰਬੀ ਸਾਹਿਤ ਦਾ ਸਰਬੋਤਮ ਨਮੂਨਾ ਮੰਨਿਆ ਜਾਂਦਾ ਹੈ।[4][5][6][7][8] ਹਾਲਾਂਕਿ ਸ਼ੁਰੂ ਵਿੱਚ ਇਸ ਦਾ ਪਸਾਰ ਜ਼ਬਾਨੀ ਹੋਇਆ ਪਰ 632 ਵਿੱਚ ਪੈਗੰਬਰ ਮੁਹੰਮਦ ਦੀ ਮੌਤ ਦੇ ਬਾਅਦ 633 ਵਿੱਚ ਇਸਨੂੰ ਪਹਿਲੀ ਵਾਰ ਲਿਖਿਆ ਗਿਆ ਸੀ ਅਤੇ 635 ਵਿੱਚ ਇਸਨੂੰ ਮਿਆਰੀ ਰੂਪ ਦੇ ਕੇ ਇਸ ਦੀਆਂ ਕਾਪੀਆਂ ਇਸਲਾਮੀ ਸਾਮਰਾਜ ਵਿੱਚ ਵੰਡਵਾ ਦਿੱਤੀਆਂ ਗਈਆਂ ਸਨ। ਨਿਰੁਕਤੀ ਅਤੇ ਅਰਥਕ਼ੁਰਆਨ ਵਿੱਚ "ਕ਼ੁਰਆਨ" ਸ਼ਬਦ ਲਗਭਗ 70 ਵਾਰ ਆਇਆ ਹੈ ਅਤੇ ਕਈ ਵੱਖ-ਵੱਖ ਅਰਥਾਂ ਵਿੱਚ ਆਇਆ ਹੈ। ਇਹ ਸ਼ਬਦ ਅਰਬੀ ਕਿਰਿਆ "ਕਰਾ"(قرأ) ਤੋਂ ਬਣਿਆ ਹੈ, ਜਿਸਦਾ ਅਰਥ ਹੈ "ਉਹ ਪੜ੍ਹਿਆ" ਜਾਂ "ਉਹ ਬੋਲਿਆ"। ਸੀਰੀਆਈ ਭਾਸ਼ਾ ਵਿੱਚ ਇਸਦੇ ਬਰਾਬਰ ਦਾ ਲਫ਼ਜ਼ '"ਕੇਰਾਨਾ"' ਹੈ, ਜਿਸਦਾ ਅਰਥ ਹੈ '"ਗ੍ਰੰਥ ਪੜ੍ਹਨਾ"' ਜਾਂ '"ਪਾਠ"'।[9] ਭਾਵੇਂ ਕਿ ਕੁਝ ਪੱਛਮੀ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਸ਼ਬਦ ਸੀਰੀਆਈ ਮੂਲ ਤੋਂ ਆਇਆ ਹੈ, ਜ਼ਿਆਦਾ ਗਿਣਤੀ ਵਿੱਚ ਇਲਸਾਮੀ ਵਿਦਵਾਨਾਂ ਦਾ ਯਕੀਨ ਹੈ ਕਿ ਇਹ ਲਫ਼ਜ਼ ਅਰਬੀ ਮੂਲ ਤੋਂ ਹੀ ਹੈ।[3] ਇਸ ਸ਼ਬਦ ਦਾ ਇੱਕ ਪ੍ਰਮੁੱਖ ਅਰਥ '"ਪਾਠ ਕਰਨਾ"' ਹੈ ਜੋ ਕ਼ੁਰਆਨ ਦੀ ਇਸ ਤੁਕ ਤੋਂ ਵੀ ਸਪਸ਼ਟ ਹੁੰਦਾ ਹੈ:'"ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਇਸਨੂੰ ਲੈਕੇ ਆਈਏ ਅਤੇ ਪਾਠ ਕਰੀਏ।"'[10] ਇਤਿਹਾਸਇਸਲਾਮੀ ਪਰੰਪਰਾ ਮੁਤਾਬਕ ਹਜ਼ਰਤ ਮੁਹੰਮਦ ਨੂੰ ਪਹਿਲਾ ਇਲਹਾਮ ਹਿਰਾ ਦੀ ਗੁਫ਼ਾ ਵਿੱਚ ਆਈ ਅਤੇ ਇਹ ਇਲਹਾਮ ਅਗਲੇ 23 ਸਾਲ ਆਉਂਦੇ ਰਹੇ। ਹਦੀਸ ਅਤੇ ਮੁਸਲਮਾਨ ਇਤਿਹਾਸ ਦੇ ਮੁਤਾਬਕ ਜਦੋਂ ਮੁਹੰਮਦ ਨੇ ਮਦੀਨੇ ਜਾ ਕੇ ਇੱਕ ਸੁਤੰਤਰ ਮੁਸਲਮਾਨ ਭਾਈਚਾਰੇ ਦੀ ਸਥਾਪਨਾ ਕਰ ਲਈ ਤਾਂ ਉਸਨੇ ਆਪਣੇ ਕੁਝ ਸਾਥੀਆਂ ਨੂੰ ਹਰ ਰੋਜ਼ ਦੇ ਇਲਹਾਮ ਦਾ ਪਾਠ ਕਰਨ, ਕਾਇਦਾ-ਕਾਨੂੰਨ ਸਿੱਖਣ ਅਤੇ ਸਿਖਾਉਣ ਲਈ ਕਿਹਾ। ਸ਼ੁਰੂ-ਸ਼ੁਰੂ ਵਿੱਚ ਕੁਰਾਨ ਦਾ ਸੰਚਾਰ ਮੌਖਿਕ ਹੀ ਹੁੰਦਾ ਸੀ ਪਰ ਹੌਲੀ-ਹੌਲੀ ਕ਼ੁਰਆਨ ਦੀਆਂ ਆਇਤਾਂ ਨੂੰ ਹੱਡੀਆਂ, ਪੱਤਿਆਂ ਅਤੇ ਪੱਥਰਾਂ ਨੂੰ ਲਿਖਣਾ ਸ਼ੁਰੂ ਹੋਇਆ। ਸੁੰਨੀ ਅਤੇ ਸ਼ੀਆ ਸਰੋਤਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਮੁੱਢਲੇ ਮੁਸਲਮਾਨਾਂ ਵਿੱਚ ਕ਼ੁਰਆਨ ਦੇ ਕਈ ਸੂਰਤਾਂ(ਭਾਗ) ਦੀ ਵਰਤੋਂ ਸ਼ੁਰੂ ਹੋ ਗਈ ਸੀ। ਪਰ 632 ਵਿੱਚ ਮੁਹੰਮਦ ਦੀ ਮੌਤ ਤੱਕ ਕ਼ੁਰਆਨ ਇੱਕ ਪੁਸਤਕ ਦੇ ਰੂਪ ਵਿੱਚ ਮੌਜੂਦ ਨਹੀਂ ਸੀ।[11][12][13] ਸਾਰੇ ਹੀ ਵਿਦਵਾਨ ਇਸ ਗੱਲ ਉੱਤੇ ਸਹਿਮਤ ਹਨ ਕਿ ਹਜ਼ਰਤ ਮੁਹੰਮਦ ਆਪਣੇ ਇਲਹਾਮ ਨੂੰ ਖੁਦ ਨਹੀਂ ਲਿਖਦਾ ਸੀ।[14] ਇਸਲਾਮ ਵਿੱਚ ਸਥਾਨਮੁਸਲਮਾਨਾਂ ਦਾ ਮੰਨਣਾ ਹੈ ਕਿ ਕ਼ੁਰਆਨ ਅੱਲਾਹ ਵੱਲੋਂ ਮਨੁੱਖ ਨੂੰ ਰੂਹਾਨੀ ਨਿਰਦੇਸ਼ ਹੈ ਜੋ ਅੱਲਾਹ ਨੇ ਹਜ਼ਰਤ ਮੁਹੰਮਦ ਨੂੰ 23 ਸਾਲਾਂ ਦੌਰਾਨ ਦੱਸਿਆ।[15] ਇਹ ਵੀ ਵੇਖੋ[1] Archived 2016-05-06 at the Wayback Machine. ਬਾਹਰਲੀ ਕੜੀ
ਹਵਾਲੇ
|
Portal di Ensiklopedia Dunia