ਕਾਨਾ ਸਿੰਘ
![]() ਕਾਨਾ ਸਿੰਘ ਇੱਕ ਪੰਜਾਬੀ ਲੇਖਿਕਾ ਹੈ। ਉਹ ਕਹਾਣੀ, ਨਜ਼ਮ ਅਤੇ ਵਾਰਤਕ ਆਦਿ ਵਿਧਾਵਾਂ ਵਿੱਚ ਲਿਖਦੀ ਹੈ।[1] ਉਹ ਸਾਂਝੇ ਪੰਜਾਬ ਦੀ ਜੰਮਪਲ ਹੈ ਅਤੇ ਉਸਦਾ ਜਨਮ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਦੇ ਗੁਜਰਖਾਨ ਵਿਖੇ 8 ਫ਼ਰਵਰੀ 1937 ਨੂੰ ਹੋਇਆ। ਉਹ ਅਜਕਲ ਪੰਜਾਬ ਦੇ ਸ਼ਹਿਰ ਮੋਹਾਲੀ ਵਿਖੇ ਰਹਿੰਦੀ ਹੈ। ਉਹ ਲੇਖਣੀ ਨੂੰ ਆਪਣੇ ਸਵੈ-ਪ੍ਰਗਟਾ ਦਾ ਮਾਧਿਅਮ ਮੰਨਦੀ ਹੈ ਅਤੇ ਉਸਦਾ ਵਿਚਾਰ ਹੈ ਕਿ ਕਲਮ ਉਸ ਅੰਦਰਲੇ ਬਾਲਕ ਦਾ ਖਿਡੌਣਾ ਹੈ। ਹਰ ਕੌੜੇ-ਮਿੱਠੇ ਤਜਰਬੇ ਨਾਲ ਦੋ-ਚਾਰ ਹੋਣ ਵਾਸਤੇ ਇਹ ਖਿਡੌਣਾ ਉਸਨੂੰ ਤਾਕਤ ਬਖ਼ਸ਼ਦਾ ਹੈ। 2004 ਦੀ ਮਹਿਫਿਲ-ਏ-ਮੁਸ਼ਾਇਰਾ ਗੁਜਰਾਂਵਾਲਾ ਉਸ ਨੂੰ ਕਾਨਾ ਪੋਠੋਹਾਰਨ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ ਸ੍ਰ੍ਰ। ਉਸ ਨੂੰ ਪੰਜਾਬੀ ਅਕਾਡਮੀ ਲੁਧਿਆਣਾ ਵੱਲੋਂ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ ਅਤੇ ਦਿੱਲੀ ਦੀ ਸਾਹਿਤ ਸੱਭਿਆਚਾਰ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਮਿਲ ਚੁੱਕਾ ਹੈ। ਕਾਵਿ ਵੰਨਗੀਕੁੜੀ ਪੋਠੋਹਾਰ ਦੀ ਕਿਤਾਬਾਂ
ਹਵਾਲੇ} |
Portal di Ensiklopedia Dunia