ਕਾਰਲ ਚਪੇਕ
ਕਾਰਲ ਚਪੇਕ (ਚੈੱਕ: [ˈkarɛl ˈtʃapɛk] ( ਚਪੇਕ ਦਾ ਮਾਨਵਤਾਪੂਰਣ ਦ੍ਰਿਸਟੀਕੋਣ ਸਾਰੀਆਂ ਰਚਨਾਵਾਂ ਵਿੱਚ ਸਪਸ਼ਟ ਭਾਂਤ ਮੌਜੂਦ ਹੈ। ਉਹ ਡਰਾਮਾ, ਨਾਵਲ, ਕਹਾਣੀਆਂ, ਨਿਬੰਧ ਆਦਿ ਲਿਖਦਾ ਸੀ। ਚਪੇਕ ਬਹੁਤ ਘੁੰਮਿਆ ਫਿਰਿਆ ਵਿਅਕਤੀ ਸੀ। ਉਸ ਦੇ ਇੰਗਲੈਂਡ ਤੋਂ ਪੱਤਰ, ਹਾਲੈਂਡ ਤੋਂ ਪੱਤਰ, ਆਦਿ ਸੰਗ੍ਰਿਹ ਅਤਿ ਹਰਮਨਪਿਆਰੇ ਹਨ। ਮਾਂ ਨਾਮਕ ਡਰਾਮਾ ਅਨੇਕ ਭਾਸ਼ਾਵਾਂ ਵਿੱਚ ਅਨੂਵਾਦਿਤ ਹੋ ਚੁੱਕਿਆ ਹੈ। ਭਾਰਤੀ, ਭਾਸ਼ਾਵਾਂ ਵਿੱਚ ਬੰਗਲਾ ਅਤੇ ਮਰਾਠੀ ਵਿੱਚ ਵੀ ਇਹ ਡਰਾਮਾ ਅਨੁਵਾਦ ਦੇ ਰੂਪ ਵਿੱਚ ਮਿਲਦਾ ਹੈ। ਮਾਂ ਡਰਾਮੇ ਵਿੱਚ ਲੇਖਕ ਨਾਜੀ ਸੱਤਾ ਦੇ ਵਿਰੁੱਧ ਸੰਘਰਸ਼ ਕਰਨ ਪਰੇਰਦਾ ਹੈ। ਉਸ ਦੀਆਂ ਬਾਲ ਉਪਯੋਗੀ ਕਿਤਾਬਾਂ ਉਸ ਦੇ ਭਰਾ ਯੋਸੇਫ ਚਪੇਕ ਦੇ ਚਿਤਰਾਂ ਨਾਲ ਸਿੰਗਾਰੀਆਂ ਹਨ। ਫਿਰ ਵੀ, ਉਹ ਆਪਣੇ ਵਿਗਿਆਨ ਗਲਪ ਲਈ ਸਭ ਤੋਂ ਵਧੇਰੇ ਜਾਣਿਆ ਜਾਂਦਾ ਹੈ ਜਿਸ ਵਿੱਚ ਉਸ ਦਾ ਨਾਵਲ ਨਿਊਟਸ ਨਾਲ ਜੰਗ ਅਤੇ 'ਨਾਟਕ' 'ਆਰਯੂਆਰ' '(ਰੋਸਮ ਦੇ ਯੂਨੀਵਰਸਲ ਰੋਬੋਟ) ਸ਼ਾਮਲ ਹਨ। ਮਗਰਲੇ ਨੇ ਰੋਬੋਟ ਸ਼ਬਦ ਦਾ ਤੁਆਰਫ਼ ਕਰਵਾਇਆ ਸੀ।[1][2] ਉਸਨੇ ਆਪਣੇ ਸਮੇਂ ਦੇ ਸਮਾਜਕ ਸੰਕਟ ਨਾਲ ਸੰਬੰਧਿਤ ਸਿਆਸੀ ਰੰਗ ਵਿੱਚ ਰੰਗੀਆਂ, ਮੁੱਖ ਤੌਰ 'ਤੇ 'ਅਮਰੀਕਨ ਵਿਹਾਰਕ ਉਦਾਰਵਾਦ ਤੋਂ ਪ੍ਰਭਾਵਿਤ ਰਚਨਾਵਾਂ ਦੀ ਰਚਨਾ ਕੀਤੀ।[3] ਉਸ ਨੇ ਆਜ਼ਾਦ ਪ੍ਰਗਟਾਵੇ ਦੇ ਹੱਕ ਵਿੱਚ ਪ੍ਰਚਾਰ ਕੀਤਾ ਅਤੇ ਯੂਰਪ ਵਿੱਚ ਫਾਸੀਵਾਦ ਅਤੇ ਕਮਿਊਨਿਜ਼ਮ ਦੋਵਾਂ ਦੇ ਉਭਾਰ ਨੂੰ ਤੁੱਛ ਸਮਝਿਆ।[4][5] ਹਵਾਲੇ
|
Portal di Ensiklopedia Dunia