ਕਿਲ੍ਹਾ ਜਮਰੌਦਕਿਲ੍ਹਾ ਜਮਰੌਦ ਬਾਬ-ਏ-ਖ਼ੈਬਰ ਦੇ ਨਾਲ ਅਤੇ ਖ਼ੈਬਰ ਦੱਰੇ ਦੇ ਅੱਗੇ ਪਾਕਿਸਤਾਨ ਦੇ ਸੰਘੀ ਸ਼ਾਸਿਤ ਕਬਾਇਲੀ ਇਲਾਕੇ ਵਿੱਚ ਸਥਿਤ ਹੈ। ਇਤਿਹਾਸਅਕਤੂਬਰ 1836 ਵਿੱਚ ਸਿੱਖਾਂ ਨੇ ਜਮਰੌਦ ਨੂੰ ਜਿੱਤਿਆ। ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ ਇਹ ਕਿਲ੍ਹਾ ਬਣਾਉਣ ਦੀ ਯੋਜਨਾ ਬਣਾਈ। ਪਹਿਲਾਂ ਇਸ ਯੋਜਨਾ ਦਾ ਵਿਰੋਧ ਹੋਇਆ। ਪਰ ਹਰੀ ਸਿੰਘ ਨੇ 16 ਦਸੰਬਰ 1836 ਵਿੱਚ ਇਸ ਦੀ ਨੀਹ ਰੱਖੀ ਅਤੇ ਇਹ 54 ਦਿਨਾਂ[1][2] ਵਿੱਚ ਬਣ ਕਿ ਤਿਆਰ ਹੋ ਗਿਆ। ਜਮਰੌਦ ਨੂੰ ਇਸ ਦੀਆਂ ਦਸ ਫੁੱਟ ਚੌੜੀਆਂ ਕੰਧਾਂ ਲਈ ਜਾਣਿਆ ਜਾਂਦਾ ਹੈ। ਇਸ ਕਿਲ੍ਹੇ ਦਾ ਪਹਿਲਾਂ ਨਾਂ ਫਤਿਹਗੜ੍ਹ ਰੱਖਿਆ ਗਿਆ ਸੀ, ਜਿਹੜਾ ਕਬਾਇਲੀ ਲੋਕਾਂ ਤੇ ਸਿੱਖਾਂ ਦੀ ਜਿੱਤ ਦਾ ਪ੍ਰਤੀਕ ਸੀ।[3] 1937 ਦੇ ਸ਼ੁਰੂ ਵਿੱਚ ਮਹਾਰਾਜਾ ਰਣਜੀਤ ਸਿੰਘ (1790-1839) ਦੇ ਪੋਤੇ ਕੁੰਵਰ ਨੌਨਿਹਾਲ ਸਿੰਘ ਦਾ ਵਿਆਹ ਹੋਇਆ। ਹਰੀ ਸਿੰਘ ਨਲੂਏ ਨੇ ਇਸ ਜਸ਼ਨ ਨੂੰ ਮਨਾਉਣ ਲਈ ਆਪਣੀਆ ਫੋਜਾਂ ਲਾਹੌਰ ਭੇਜੀਆਂ। ਇਸੇ ਸਮੇਂ ਮਿਸਟਰ ਫਾਸਟ, ਇੱਕ ਅੰਗਰੇਜ਼, ਜੋ ਕਿ ਬ੍ਰਿਟਿਸ਼ ਸਰਕਾਰ ਲਈ ਕੰਮ ਕਰਦਾ ਸੀ, ਕਾਬੁਲ ਜਾਣ ਵੇਲੇ ਜਮਰੌਦ ਕੋਲ ਦੀ ਲੰਘਿਆ। ਰਸਤੇ ਵਿੱਚ ਉਸ ਨੂੰ ਮੋਹੰਮਦ ਅਕਬਰ ਖਾਨ ਮਿਲਿਆ, ਜੋ ਕਿ ਦੋਸਤ ਮੋਹੰਮਦ ਖਾਨ ਦਾ ਪੁੱਤਰ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਜਮਰੌਦ ਦਾ ਕਿਲਾ ਸੁਰਖਿਅਤ ਨਹੀਂ ਹੈ, ਤਾਂ ਉਸ ਨੇ ਹਮਲਾ ਕਰਨ ਦੀ ਸੋਚੀ। ਅਫਗਾਨਾਂ ਤੇ ਸਿੱਖਾਂ ਵਿੱਚ 30 ਅਪ੍ਰੈਲ 1837 ਨੂੰ ਲੜਾਈ ਲੜੀ ਗਈ। ਸਰਦਾਰ ਹਰੀ ਸਿੰਘ ਨਲੂਏ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਦਦ ਲਈ ਅਪੀਲ ਕੀਤੀ। ਡੋਗਰਿਆ ਦੇ ਪ੍ਰਮੁੱਖਾਂ ਨੇ ਇਸ ਅਪੀਲ ਪੱਤਰ ਨੂੰ ਮਹਾਰਾਜਾ ਰਣਜੀਤ ਸਿੰਘ ਤੱਕ ਨਾ ਪੁਜਣ ਦਿੱਤਾ। ਲਾਹੌਰ ਤੋਂ ਮਦਦ ਸਮੇਂ ਸਿਰ ਨਾ ਪੁਜਣ ਕਰ ਕਿ ਸਰਦਾਰ ਹਰੀ ਸਿੰਘ ਨਲੂਆ ਸ਼ਹੀਦੀ ਪ੍ਰਾਪਤ ਕਰ ਗਏ। ਹਵਾਲੇ
|
Portal di Ensiklopedia Dunia