ਕਿੱਸਾ ਖ਼ਵਾਨੀ ਬਾਜ਼ਾਰਕਿੱਸਾ ਖ਼ਵਾਨੀ ਬਾਜ਼ਾਰ (Pashto:کيسه خوانې بازار, Urdu: قصه خواني بازار) (ਜਾਂ 'ਕਹਾਣੀ-ਸੁਣਾਉਣ ਵਾਲਿਆਂ ਦਾ ਬਾਜ਼ਾਰ') ਪਿਸ਼ਾਵਰ, ਖ਼ੈਬਰ ਪਖ਼ਤੂਨਖ਼ਵਾ (ਪਾਕਿਸਤਾਨ) ਵਿੱਚ ਇੱਕ ਬਾਜ਼ਾਰ ਹੈ। ਖ਼ੈਬਰ ਪਖ਼ਤੂਨਖ਼ਵਾ (ਉਦੋਂ ਐਨ.-ਡਬਲਿਊ.ਐਫ.) ਸੂਬਾ ਗਜ਼ਟੀਅਰ,[1] ਯਾਤਰੀ ਲੋਵਲ ਥਾਮਸ[2] ਅਤੇ ਪਿਸ਼ਾਵਰ ਦੇ ਬ੍ਰਿਟਿਸ਼ ਕਮਿਸ਼ਨਰ ਹਰਬਰਟ ਐਡਵਾਰਡੀਜ਼[3] ਨੇ ਇਸਨੂੰ "ਮੱਧ ਏਸ਼ੀਆ ਦਾ ਪਿਕਾਡਲੀ" ਕਿਹਾ ਸੀ। Iਭਾਰਤੀ ਫਿਲਮ ਅਦਾਕਾਰ ਦਿਲੀਪ ਕੁਮਾਰ ਕਿੱਸਾ ਖਵਾਨੀ ਬਾਜ਼ਾਰ ਵਿੱਚ ਪੈਦਾ 11 ਦਸੰਬਰ 1922 ਨੂੰ ਪੈਦਾ ਹੋਇਆ ਸੀ।1930, ਵਿੱਚ ਕਿੱਸਾ ਖਵਾਨੀ ਬਾਜ਼ਾਰ ਕਤਲੇਆਮ ਇਸੇ ਜਗਾਹ ਹੋਇਆ ਸੀ, ਜਦੋਂ ਨਿਹੱਥੇ ਸਥਾਨਕ ਪ੍ਰਦਰਸ਼ਨਕਾਰੀਆਂ ਦੀ ਇੱਕ ਵੱਡੀ ਭੀੜ ਨੂੰ ਬ੍ਰਿਟਿਸ਼ ਬਖਤਰਬੰਦ ਗੱਡੀਆਂ ਅਤੇ ਸਿਪਾਹੀਆਂ ਨੇ ਕੁਚਲਿਆ ਅਤੇ ਉਨ੍ਹਾਂ ਉੱਤੇ ਗੋਲੀ ਚਲਾਈ ਸੀ। ਕਨਿਸ਼ਕ ਵਪਾਰੀਆਂ ਦੇ ਰਾਜ ਦੌਰਾਨ, ਉਹ ਦਿਨ ਦੇ ਵੇਲੇ ਕਾਰੋਬਾਰ ਕਰਦੇ ਸਨ ਅਤੇ ਰਾਤ ਨੂੰ ਉਹ ਇੱਕ ਸਰਾ ਵਿੱਚ ਚਲੇ ਜਾਂਦੇ, ਕਾਹਵਾ ਪੀਂਦੇ, ਧੂਣੀ ਦੇ ਆਲੇ-ਦੁਆਲੇ ਬੈਠ ਕੇ ਕਹਾਣੀਆਂ ਸੁਣਦੇ ਸੁਣਾਉਂਦੇ। ਇਸ ਲਈ ਬਾਜ਼ਾਰ "ਕਿੱਸਾ ਖ਼ਵਾਨੀ ਬਾਜ਼ਾਰ'ਇਸ ਦਾ ਨਾਮ ਪਿਆ।[citation needed] ਇਹ ਵੀ ਦੇਖੋਹਵਾਲੇ
|
Portal di Ensiklopedia Dunia