ਕੀਗੋ

ਸਰ੍ਹੋਂ ਦੇ ਫੁੱਲ ਬਸੰਤ ਦਾ ਕੀਗੋ ਹਨ

ਕੀਗੋ (季语 ਰੁੱਤ ਸੂਚਕ ਸ਼ਬਦ ਜਾਂ ਵਾਕੰਸ਼) ਜਾਪਾਨੀ ਕਵਿਤਾ ਵਿੱਚ ਵਰਤਿਆ ਜਾਂਦਾ ਸ਼ਬਦ ਜਾਂ ਵਾਕੰਸ਼ ਹੈ ਜਿਸ ਦਾ ਸੰਬੰਧ ਰੁੱਤ ਸੂਚਨਾ ਨਾਲ ਹੈ। ਅਜਿਹੇ ਸੂਚਕਾਂ ਦੀ ਵਿਸਤ੍ਰਿਤ ਪਰ ਪਰਿਭਾਸ਼ਿਤ ਸੂਚੀ ਨੂੰ ਜਾਪਾਨੀ ਵਿੱਚ ਸੈਜੀਕੀ ਕਿਹਾ ਜਾਂਦਾ ਹੈ। ਇਸ ਸੂਚੀ ਵਿੱਚੋਂ ਕਿਸੇ ਕੀਗੋ ਨੂੰ ਕਵਿਤਾ ਦੀ ਸੰਰਚਨਾ ਵਿੱਚ - ਆਮ ਤੌਰ 'ਤੇ ਅਪ੍ਰਤੱਖ ਰੂਪ ਵਿੱਚ ਪਿਰੋਣਾ ਰਵਾਇਤੀ ਜਾਪਾਨੀ ਕਾਵਿ ਰੂਪਾਂ ਰੇਂਗਾ, ਰੇਂਕੂ ਅਤੇ ਹਾਇਕੂ ਦਾ ਅਨਿੱਖੜਵਾਂ ਅੰਗ ਰਿਹਾ ਹੈ।[1] ਅਜਿਹੇ ਸੂਚਕ ਦੀ ਮੌਜੂਦਗੀ ਸੰਖੇਪ ਵਿੱਚ ਵਿਆਪਕ ਮਾਹੌਲ ਨੂੰ ਸਮੇਟ ਲੈਣ ਦਾ ਕਾਵਿਕ ਕਾਰਜ ਨਿਭਾਉਂਦੀ ਹੈ।

ਕੀਗੋ ਦਾ ਇਤਿਹਾਸ

ਹਾਲਾਂਕਿ ਕੀਗੋ ਸ਼ਬਦ ਕਿਤੇ 1908 ਵਿੱਚ ਜਾ ਕੇ ਘੜਿਆ ਗਿਆ ਸੀ,[2] ਜਾਪਾਨੀ ਸੰਸਕ੍ਰਿਤੀ ਅਤੇ ਕਵਿਤਾ ਵਿੱਚ ਰੁੱਤਾਂ ਦੀ ਤਰਜਮਾਨੀ ਅਤੇ ਹਵਾਲੇ ਦਾ ਮਹੱਤਵ ਬੜੇ ਪੁਰਾਣੇ ਜ਼ਮਾਨੇ ਤੋਂ ਚਲਿਆ ਆ ਰਿਹਾ ਹੈ। ਖਾਸ ਕਰ ਜਪਾਨੀ ਹਾਇਕੂ ਵਿੱਚ ਰੁੱਤ ਸ਼ਬਦ (ਕੀਗੋ) ਦਾ ਵਿਸ਼ੇਸ਼ ਮਹੱਤਵ ਹੈ। ਰੁੱਤ ਸ਼ਬਦ ਤੋਂ ਬਿਨਾ ਹਾਇਕੂ ਨੂੰ ਅਧੂਰਾ ਮੰਨਿਆ ਜਾਂਦਾ ਹੈ। ਇਹ ਉਹ ਸ਼ਬਦ ਹੈ ਜੋ ਸਿਧੇ ਜਾਂ ਅਸਿਧੇ ਤੌਰ 'ਤੇ ਰੁੱਤ ਨੂੰ ਦਰਸਾਵੇ।

ਕੀਗੋ ਅਤੇ ਰੁੱਤਾਂ

ਚੰਨ ਜਾਪਾਨੀ ਕਵਿਤਾ ਵਿੱਚ ਸ਼ਰਦ ਰੁੱਤ ਦੇ ਨਾਲ ਜੁੜਿਆ ਹੋਇਆ ਹੈ।

ਇੱਕ ਵਿਸ਼ੇਸ਼ ਰੁੱਤ ਨਾਲ ਕੀਗੋ ਦਾ ਸੰਬੰਧ ਸਪਸ਼ਟ ਹੋ ਸਕਦਾ ਹੈ, ਹਾਲਾਂਕਿ ਕਦੇ ਕਦੇ ਇਹ ਜਿਆਦਾ ਸੂਖਮ ਹੁੰਦਾ ਹੈ। ਕੱਦੂ (kabocha) ਇੱਕ ਸਰਦੀਆਂ ਦਾ ਸਕਵੈਸ਼ ਹੈ ਜੋ ਪਤਝੜ ਰੁੱਤ ਦੀ ਫਸਲ ਦੀ ਵਾਢੀ ਨਾਲ ਜੁੜਿਆ ਹੋਇਆ ਹੈ।

ਇਹ ਘੱਟ ਸਪਸ਼ਟ ਹੈ ਕਿ ਕਿਉਂ ਚੰਨ (tsuki) ਇੱਕ ਸ਼ਰਦ ਰੁੱਤ ਦਾ ਕੀਗੋ ਹੈ, ਕਿਉਂਕਿ ਇਹ ਤਾਂ ਸਾਰਾ ਸਾਲ ਵਿਖਾਈ ਦਿੰਦਾ ਰਹਿੰਦਾ ਹੈ। ਸ਼ਰਦ ਰੁੱਤ ਵਿੱਚ ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੋ ਜਾਂਦੀਆਂ ਹਨ, ਫਿਰ ਵੀ ਉਹ ਕਾਫ਼ੀ ਗਰਮ ਹੁੰਦੀਆਂ ਹਨ। ਇਸ ਲਈ ਲੋਕ ਵਧੇਰੇ ਬਾਹਰ ਰਹਿੰਦੇ ਹਨ, ਇਸ ਤਰ੍ਹਾਂ ਚੰਨ ਦੇ ਦਰਸ਼ਨਾਂ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਅਕਸਰ ਰਾਤ ਨੂੰ ਅਸਮਾਨ ਸ਼ਰਦ ਰੁੱਤ ਵਿੱਚ ਬੱਦਲਾਂ ਤੋਂ ਮੁਕਤ ਰਹਿੰਦਾ ਹੈ ਅਤੇ ਚੰਨ ਵਿਖਾਈ ਦਿੰਦਾ ਰਹਿੰਦਾ ਹੈ। ਜਦੋਂ ਸੂਰਜ ਦੇ ਹੇਠਾਂ ਚਲਾ ਜਾਂਦਾ ਹੈ ਪੂਰਨਮਾਸ਼ੀ ਦੀ ਖਿੜੀ ਚਾਨਣੀ ਕਿਸਾਨਾਂ ਦੀ ਉਹਨਾਂ ਦੇ ਵਾਢੀ ਦੇ ਕੰਮ ਵਿੱਚ ਮਦਦਗਾਰ ਹੁੰਦੀ ਹੈ ਇਸ ਲਈ ਇਹ ਹੋ ਗਿਆ (ਅ ਹਾਰਵੈਸਟ ਮੂਨ)।

ਹਵਾਲੇ

  1. "ਪੁਰਾਲੇਖ ਕੀਤੀ ਕਾਪੀ". Archived from the original on 2012-11-03. Retrieved 2012-10-17. {{cite web}}: Unknown parameter |dead-url= ignored (|url-status= suggested) (help)
  2. http://www.encyclo.co.uk/define/KIGO
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya