ਕੀਲਾਕਾਰ ਲਿਪੀ![]() ਕੀਲਾਕਾਰ ਲਿਪੀ ਨੂੰ ਕਿਊਨੀਫਾਰਮ ਲਿਪੀ, ਅੰਕਨ ਜਾਂ ਕਿੱਲ-ਅੱਖਰ ਵੀ ਕਹਿੰਦੇ ਹਨ। ਇਹ ਸਭ ਤੋਂ ਪ੍ਰਾਚੀਨ ਲਿਖਣ ਪ੍ਰਣਾਲੀਆਂ ਵਿੱਚੋਂ ਇੱਕ ਹੈ।[1] ਛੇਵੀਂ-ਸੱਤਵੀਂ ਸਦੀ ਈ.ਪੂ. ਤੋਂ ਲਗਭਗ ਇੱਕ ਹਜ਼ਾਰ ਸਾਲਾਂ ਤੱਕ ਈਰਾਨ ਵਿੱਚ ਕਿਸੇ-ਨਾ-ਕਿਸੇ ਰੂਪ ਵਿੱਚ ਇਹ ਪ੍ਰਚਲਿਤ ਰਹੀ। ਪ੍ਰਾਚੀਨ ਫ਼ਾਰਸੀ ਜਾਂ ਅਬੇਸਤਾ ਦੇ ਇਲਾਵਾ ਮਧਕਾਲੀਨ ਫਾਰਸੀ ਜਾਂ ਈਰਾਨੀ (300 ਈ.ਪੂ.-800 ਈ.) ਵੀ ਇਸ ਵਿੱਚ ਲਿਖੀ ਜਾਂਦੀ ਸੀ। ਸਿਕੰਦਰ ਦੇ ਹਮਲੇ ਦੇ ਸਮੇਂ ਦੇ ਪ੍ਰਸਿੱਧ ਬਾਦਸ਼ਾਹ ਦਾਰੇ ਦੇ ਅਨੇਕ ਅਭਿਲੇਖ ਅਤੇ ਪ੍ਰਸਿੱਧ ਸ਼ਿਲਾਲੇਖ ਇਸ ਲਿਪੀ ਵਿੱਚ ਅੰਕਿਤ ਹਨ। ਇਨ੍ਹਾਂ ਨੂੰ ਦਾਰੇ ਦੇ ਕੀਲਾਕਸ਼ਰ ਲੇਖ ਵੀ ਕਹਿੰਦੇ ਹਨ। ਕਿਊਨੀਫਾਰਮ ਲਿਪੀ ਜਾਂ ਕੀਲਾਕਸ਼ਰ ਨਾਮਕਰਣ ਆਧੁਨਿਕ ਹੈ। ਇਸਨੂੰ ਪ੍ਰੇਸੀਪੋਲੀਟੇਨ (Presipolitain) ਵੀ ਕਹਿੰਦੇ ਹਨ। ਇਹ ਅਰਧ-ਵਰਣਾਤਮਕ ਲਿਪੀ ਸੀ। ਇਸ ਵਿੱਚ 41 ਵਰਣ ਸਨ ਜਿਹਨਾਂ ਵਿੱਚ 4 ਪਰਮ ਅਵਸ਼ਿਅਕ ਅਤੇ 37 ਧੁਨੀਆਤਮਕ ਸੰਕੇਤ ਸਨ। ਇਸ ਲਿਪੀ ਦਾ ਵਿਕਾਸ ਮੇਸੋਪੋਟਾਮੀਆ ਅਤੇ ਵੇਬੀਲੋਨੀਆ ਦੀ ਪ੍ਰਾਚੀਨ ਸੰਸਕਾਰੀ/ਸੱਭਿਆਚਾਰੀ. ਜਾਤੀਆਂ ਨੇ ਕੀਤਾ ਸੀ। ਭਾਸ਼ਾ ਅਭਿਵਿਅਕਤੀ ਚਿਤਰਾਂ ਦੁਆਰਾ ਹੁੰਦੀ ਸੀ। ਇਹ ਚਿੱਤਰ ਮੇਸੋਪੋਟਾਮੀਆ ਵਿੱਚ ਕਿੱਲਾਂ ਨਾਲ ਪੋਲੀਆਂ ਇੱਟਾਂ ਉੱਤੇ ਅੰਕਿਤ ਕੀਤੇ ਜਾਂਦੇ ਸਨ। ਤਿਰਛੀਆਂ-ਸਿੱਧੀਆਂ ਲਕੀਰਾਂ ਖਿੱਚਣ ਵਿੱਚ ਸਰਲਤਾ ਹੁੰਦੀ ਸੀ, ਪਰ ਗੋਲਾਕਾਰ ਚਿਤਰਾਂਕਨ ਵਿੱਚ ਕਠਿਨਾਈ। ਸਾਮ ਦੇਸ਼ ਦੇ ਲੋਕਾਂ ਨੇ ਇਨ੍ਹਾਂ ਤੋਂ ਅੱਖਰ ਲਿਪੀ ਦਾ ਵਿਕਾਸ ਕੀਤਾ ਜਿਸਦੇ ਨਾਲ ਅੱਜ ਦੀ ਅਰਬੀ ਲਿਪੀ ਵਿਕਸਿਤ ਹੋਈ। ਮੇਸੋਪੋਟਾਮੀਆ ਅਤੇ ਸਾਮ ਤੋਂ ਹੀ ਈਰਾਨ ਵਾਲਿਆਂ ਨੇ ਇਸਨੂੰ ਲਿਆ। ਕੁਝ ਸਰੋਤ ਇਸ ਲਿਪੀ ਨੂੰ ਫਿਨੀਸ਼ (ਫੋਨੀਸ਼ਿਅਨ) ਲਿਪੀ ਤੋਂ ਵਿਕਸਿਤ ਮੰਨਦੇ ਹਨ। ਦਾਰਾ ਪਹਿਲਾਂ (ਈ. ਪੂ. 521-485) ਦੇ ਖੁਦਵਾਏ ਕੀਲਾਕਸ਼ਰਾਂ ਦੇ 400 ਸ਼ਬਦਾਂ ਵਿੱਚ ਪ੍ਰਾਚੀਨ ਫ਼ਾਰਸੀ ਦੇ ਰੂਪ ਸੁਰੱਖਿਅਤ ਹਨ। ਹਵਾਲੇ
|
Portal di Ensiklopedia Dunia