ਕੁਰਟ ਗੋਇਡਲ
ਕੁਰਟ ਫਰੈਡਰਿਕ ਗੋਡਲ (/ɡɜrdəl/ kɜrt, ਜਰਮਨ ਉੱਚਾਰਣ [kʊʁt ɡø ː dəl], 28 ਅਪਰੈਲ 1906 - 14 ਜਨਵਰੀ 1978) ਇੱਕ ਆਸਟਰੀਅਨ ਅਮਰੀਕੀ ਤਰਕਸ਼ਾਸਤਰੀ, ਗਣਿਤਸ਼ਾਸਤਰੀ ਅਤੇ ਦਾਰਸ਼ਨਕ ਸੀ। ਦੂਸਰੀ ਵਿਸ਼ਵ ਜੰਗ ਦੇ ਬਾਅਦ ਉਹ ਅਮਰੀਕਾ ਚਲਿਆ ਗਿਆ ਸੀ। ਉਸਨੇ 20ਵੀਂ ਸਦੀ ਦੇ ਵਿਗਿਆਨਕ ਅਤੇ ਦਾਰਸ਼ਨਕ ਚਿੰਤਨ ਨੂੰ ਤਕੜੀ ਤਰ੍ਹਾਂ ਪ੍ਰਭਾਵਿਤ ਕੀਤਾ। ਗੋਡਲ ਨੇ 1931 ਵਿੱਚ ਜਦੋਂ ਉਹ 25 ਸਾਲ ਦਾ ਸੀ ਆਪਣੀਆਂ ਦੋ ਇਨਕਮਪਲੀਟਨੈੱਸ ਥਿਊਰਮਾਂ ਪ੍ਰਕਾਸ਼ਿਤ ਕੀਤੀਆਂ। ਉਦੋਂ ਵਿਆਨਾ ਯੂਨੀਵਰਸਿਟੀ ਤੋਂ ਆਪਣੀ ਡਾਕਟਰੇਟ ਪੂਰੀ ਕੀਤਿਆਂ ਉਸਨੂੰ ਅਜੇ ਇੱਕ ਸਾਲ ਹੀ ਹੋਇਆ ਸੀ। ਜ਼ਿੰਦਗੀਬਚਪਨਗੋਡਲ ਦਾ ਜਨਮ 28 ਅਪਰੈਲ 1906 ਨੂੰ ਬਰੁੰਨ ਆਸਟਰੀਆ-ਹੰਗਰੀ (ਹੁਣ ਬ੍ਰਨੋ, ਚੈੱਕ ਗਣਤੰਤਰ) ਚ ਟੈਕਸਟਾਈਲ ਫੈਕਟਰੀ ਦੇ ਮੈਨੇਜਰ, ਰੁਡੋਲਫ਼ ਗੋਡਲ ਅਤੇ ਮਾਰੀਆਨਾ ਗੋਡਲ ਦੇ ਘਰ (ਜਰਮਨ ਪਰਿਵਾਰ ਵਿੱਚ) ਹੋਇਆ ਸੀ।[2] ਉਸ ਸਮੇਂ ਸ਼ਹਿਰ ਦੀ ਬਹੁਗਿਣਤੀ ਜਰਮਨ ਸੀ,[3] ਅਤੇ ਉਹਦੇ ਮਾਪਿਆਂ ਦੀ ਭਾਸ਼ਾ ਇਹੀ ਸੀ।[4] ਗੋਡਲ ਦਾ ਬਚਪਨ ਬੜਾ ਸੁਹਣਾ ਸੀ ਅਤੇ ਉਸ ਦੇ ਢੇਰ ਸਵਾਲਾਂ ਕਰ ਕੇ ਉਸ ਦਾ ਪਰਵਾਰ ਉਸਨੂੰ 'Herr Warum' ਅਰਥਾਤ 'ਮਿਸਟਰ ਕਿਉਂ' ਕਹਿੰਦਾ ਹੁੰਦਾ ਸੀ।" ਉਸਨੂੰ ਆਪਣੇ ਨਿਜੀ ਪ੍ਰਭੂ ਵਿੱਚ ਵਿਸ਼ਵਾਸ ਸੀ ਅਤੇ ਉਹ ਸਾਰੀ ਉਮਰ ਆਸਤਿਕ ਰਿਹਾ।[1] ਹਵਾਲੇ
|
Portal di Ensiklopedia Dunia