ਕੁਸ਼ਮਾਂਡਾ
ਕੁਸ਼ਮਾਂਡਾ ਇੱਕ ਹਿੰਦੂ ਦੇਵੀ ਹੈ, ਉਸ ਦੀ ਬ੍ਰਹਮ ਮੁਸਕਰਾਹਟ ਨਾਲ ਦੁਨੀਆ ਨੂੰ ਪੈਦਾ ਕਰਨ ਦਾ ਸਿਹਰਾ ਮਿਲਿਆ ਹੈ। ਕਲਿਕੁਲਾ ਪਰੰਪਰਾ ਦੇ ਅਨੁਯਾਇਆਂ ਦਾ ਮੰਨਣਾ ਹੈ ਕਿ ਉਹ ਹਿੰਦੂ ਦੇਵੀ ਦੁਰਗਾ ਦਾ ਚੌਥਾ ਰੂਪ ਹੈ। ਉਸ ਦਾ ਨਾਮ ਉਸ ਦੀ ਪ੍ਰਮੁੱਖ ਭੂਮਿਕਾ ਨੂੰ ਸੰਕੇਤ ਕਰਦਾ ਹੈ: ਕੂ ਦਾ ਅਰਥ ਹੈ "ਥੋੜਾ ਜਿਹਾ", ਊਸ਼ਮਾ ਦਾ ਮਤਲਬ "ਗਰਮੀ" ਜਾਂ "ਊਰਜਾ" ਅਤੇ ਅੰਡਾ ਦਾ ਅਰਥ ਹੈ "ਬ੍ਰਹਿਮੰਡੀ ਅੰਡੇ" ਹੈ।[1] ਕੁਸ਼ਮਾਂਡਾ ਦੀ ਪੂਜਾ ਨਵਰਾਤਰੀ ਦੇ ਤਿਉਹਾਰ (ਨੌਦੁਰਗਾ ਦੀਆਂ ਨੌ ਰਾਤਾਂ) 'ਤੇ ਚੌਥੇ ਦਿਨ ਕੀਤੀ ਜਾਂਦੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਸਿਹਤ ਨੂੰ ਬਿਹਤਰ ਬਣਾਉਣ ਅਤੇ ਦੌਲਤ ਅਤੇ ਤਾਕਤ ਨੂੰ ਬਖ਼ਸ਼ਦੇ ਹਨ।[2] ਰੂਪਕੁਸ਼ਮਾਂਡਾ ਨੂੰ ਤ੍ਰਿਸ਼ੂਲ, ਤਲਵਾਰ, ਹੁੱਕ, ਗਦਾ,ਧਨੁਸ਼, ਤੀਰ ਅਤੇ ਸ਼ਹਿਦ ਦੇ ਦੋ ਜਾਰ ਰੱਖਣ ਵਾਲੇ ਅੱਠ ਤੋਂ ਦਸ ਹੱਥਾਂ ਨਾਲ ਦਰਸਾਇਆ ਗਿਆ ਹੈ। ਉਸ ਦੇ ਹੱਥ ਵਿੱਚ ਅਭਿਆਮੁਦਰਾ ਹਮੇਸ਼ਾ ਫੜਿਆ ਹੁੰਦਾ ਹੈ ਜਿਸ ਨਾਲ ਉਹ ਆਪਣੇ ਭਗਤਾਂ ਨੂੰ ਆਸ਼ੀਰਵਾਦ ਦਿੰਦੀ ਹੈ। ਉਹ ਸ਼ੇਰ ਦੀ ਸਵਾਰੀ ਕਰਦੀ ਹੈ। ਮੂਲਇਹ ਉਸ ਸਮੇਂ ਬਾਰੇ ਹੈ ਜਦੋਂ ਬ੍ਰਹਿਮੰਡ ਹਨੇਰੇ ਨਾਲ ਭਰੇ ਹੋਏ ਇੱਕ ਖਲਾਅ ਤੋਂ ਵੱਧ ਨਹੀਂ ਸੀ। ਦੁਨੀਆ ਦਾ ਕਿਤੇ ਵੀ ਕੋਈ ਸੰਕੇਤ ਨਹੀਂ ਸੀ। ਪਰ ਫਿਰ ਬ੍ਰਹਮ ਪ੍ਰਕਾਸ਼ ਦੀ ਇੱਕ ਕਿਰਨ, ਜੋ ਕਿ ਹਰ ਜਗ੍ਹਾਂ ਮੌਜੂਦ ਹੈ, ਹਰ ਜਗ੍ਹਾ ਫੈਲੀ ਹੋਈ ਹੈ, ਜੋ ਕਿ ਖਾਲੀ ਥਾਂ ਦੇ ਹਰ ਇੱਕ ਨੁੱਕਰ ਨੂੰ ਰੋਸ਼ਨ ਕਰਦੀ ਹੈ। ਚਾਨਣ ਦਾ ਇਹ ਸਮੁੰਦਰ ਨਿਰਾਕਾਰ ਸੀ ਅਚਾਨਕ, ਇਸ ਨੇ ਇੱਕ ਨਿਸ਼ਚਿਤ ਆਕਾਰ ਲੈਣਾ ਸ਼ੁਰੂ ਕਰ ਦਿੱਤਾ, ਅਤੇ ਆਖਰ ਇੱਕ ਬ੍ਰਹਮ ਦੇਵੀ ਦੀ ਤਰ੍ਹਾਂ ਦਿਖਾਈ ਦਿੱਤਾ, ਜੋ ਕੁਸ਼ਮਾਂਡਾ ਦੇ ਆਪਣੇ ਆਪ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਬ੍ਰਹਿਮੰਡ ਦਾ ਜਨਮ ਕੁਸ਼ਮਾਂਡਾ ਦੀ ਚੁੱਪ ਮੁਸਕਰਾਹਟ ਦੇ ਕਾਰਨ ਹੋਇਆ ਸੀ। ਉਹ ਉਹੀ ਸੀ ਜਿਸ ਨੇ ਬ੍ਰਹਿਮੰਡੀ ਅੰਡੇ ਪੈਦਾ ਕੀਤੇ ਸਨ। ਇਹ ਵੀ ਦੇਖੋ
ਹਵਾਲੇ
|
Portal di Ensiklopedia Dunia