ਕੇਂਦਰੀ ਸੈਕੰਡਰੀ ਸਿੱਖਿਆ ਬੋਰਡ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਭਾਰਤ ਦੇ ਕੇਂਦਰੀ ਅਤੇ ਸਰਕਾਰੀ ਸਕੂਲਾਂ ਦੇ ਨਿਯੰਤਰਿਤ ਅਤੇ ਪ੍ਰਬੰਧਨ ਲਈ ਭਾਰਤ ਵਿੱਚ ਕੌਮੀ ਪੱਧਰ ਦੀ ਸਿੱਖਿਆ ਦਾ ਬੋਰਡ ਹੈ। ਸੀ.ਬੀ.ਐਸ.ਈ. ਨੇ ਸਾਰੇ ਸਕੂਲਾਂ ਨੂੰ ਸਿਰਫ ਐਨਸੀਈਆਰਟੀ ਪਾਠਕ੍ਰਮ ਦੀ ਪਾਲਣਾ ਕਰਨ ਲਈ ਕਿਹਾ ਹੈ।[2] ਭਾਰਤ ਵਿੱਚ ਲੱਗਭਗ 19,316 ਸਕੂਲ ਅਤੇ 25 ਵਿਦੇਸ਼ੀ ਮੁਲਕਾਂ ਵਿੱਚ 211 ਸਕੂਲ ਸੀਬੀਐਸਈ ਨਾਲ ਜੁੜੇ ਹੋੲੇ ਹਨ।[1] ਇਤਿਹਾਸਭਾਰਤ ਵਿੱਚ ਸਥਾਪਿਤ ਹੋਣ ਵਾਲਾ ਪਹਿਲਾ ਸਿੱਖਿਆ ਬੋਰਡ 1921 ਵਿੱਚ ਉੱਤਰ ਪ੍ਰਦੇਸ਼ ਬੋਰਡ ਆਫ ਹਾਈ ਸਕੂਲ ਅਤੇ ਇੰਟਰਮੀਡੀਏਟ ਐਜੂਕੇਸ਼ਨ ਸੀ, ਜੋ ਰਾਜਪੁਤਾਨਾ, ਕੇਂਦਰੀ ਭਾਰਤ ਅਤੇ ਗਵਾਲੀਅਰ ਦੇ ਅਧਿਕਾਰ ਖੇਤਰ ਵਿੱਚ ਸੀ।[3] 1929 ਵਿੱਚ, ਭਾਰਤ ਸਰਕਾਰ ਨੇ "ਬੋਰਡ ਆਫ਼ ਹਾਈ ਸਕੂਲ ਐਂਡ ਇੰਟਰਮੀਡੀਏਟ ਐਜੂਕੇਸ਼ਨ", ਰਾਜਪੁਤਾਨਾ ਨਾਂ ਦਾ ਇੱਕ ਸੰਯੁਕਤ ਬੋਰਡ ਸਥਾਪਤ ਕੀਤਾ। ਇਸ ਵਿੱਚ ਅਜਮੇਰ, ਮੇਰਵਾੜਾ, ਕੇਂਦਰੀ ਭਾਰਤ ਅਤੇ ਗਵਾਲੀਅਰ ਸ਼ਾਮਲ ਹਨ।ਬਾਅਦ ਵਿੱਚ ਇਹ ਅਜਮੇਰ, ਭੋਪਾਲ ਅਤੇ ਵਿੰਧਿਆ ਪ੍ਰਦੇਸ਼ ਤੱਕ ਸੀਮਤ ਸੀ। 1952 ਵਿੱਚ, ਇਹ "ਕੇਂਦਰੀ ਸੈਕੰਡਰੀ ਸਿੱਖਿਆ ਬੋਰਡ" ਬਣ ਗਿਆ। ਹਵਾਲੇ
|
Portal di Ensiklopedia Dunia