ਕੇਸਰਾ ਰਾਮ
ਕੇਸਰਾ ਰਾਮ (ਜਨਮ 1 ਜਨਵਰੀ 1966) ਨਿੱਕੀ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਆਪਣੀ ਅੱਡਰੀ ਪਛਾਣ ਬਣਾਉਣ ਵਿੱਚ ਕਾਮਯਾਬ ਕਹਾਣੀਕਾਰਾਂ ਵਿੱਚੋਂ ਇੱਕ ਹੈ। ਜਨਮ ਅਤੇ ਸਿੱਖਿਆਕੇਸਰਾ ਰਾਮ ਦਾ ਜਨਮ 1 ਜਨਵਰੀ 1966 ਨੂੰ ਹਰਿਆਣੇ ਦੇ ਜ਼ਿਲ੍ਹੇ ਸਿਰਸਾ ਦੇ ਇੱਕ ਪਿੰਡ ਤਲਵਾੜਾ ਖੁਰਦ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਸ਼੍ਰੀ ਹਰੀ ਰਾਮ ਤੇ ਮਾਤਾ ਦਾ ਨਾਂ ਸ਼੍ਰੀ ਮਤੀ ਇੰਦਰਾਵਤੀ ਹੈ। ਉਸ ਦੇ ਪਿਤਾ ਖੇਤੀਬਾੜੀ ਕਰਦੇ ਸਨ। ਪਰਿਵਾਰ ਵਿੱਚ ਪੜ੍ਹਾਈ ਦਾ ਕੋਈ ਖਾਸ ਮਾਹੌਲ ਨਹੀਂ ਸੀ ਤੇ ਪਿੰਡ ਦਾ ਸਕੂਲ ਵੀ ਅੱਠਵੀਂ ਜਮਾਤ ਤੱਕ ਹੀ ਸੀ। ਇਸ ਲਈ ਕੇਸਰਾ ਰਾਮ ਨੂੰ ਦਸਵੀਂ ਜਮਾਤ ਵਾਸਤੇ ਐਲਨਾਬਾਦ ਆਉਣਾ ਪਿਆ ਜੋ ਉਨ੍ਹਾਂ ਦੇ ਪਿੰਡ ਤੋਂ 5 ਕਿਲੋਮੀਟਰ ਦੂਰ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਬੀ.ਏ. ਸਰਕਾਰੀ ਕਾਲਜ ਸਿਰਸਾ ਅਤੇ ਐਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਇਸ ਤੋਂ ਬਿਨਾਂ ਉਸ ਨੇ ਰਾਜਸਥਾਨ ਯੂਨੀਵਰਸਿਟੀ ਤੋਂ ਪੱਤਰਕਾਰੀ ਅਤੇ ਜਨ-ਸੰਚਾਰ ਦੇ ਵਿਸ਼ੇ ਵਿੱਚ ਐਮ.ਏ. ਦੀ ਡਿਗਰੀ ਹਾਸਿਲ ਕੀਤੀ ਹੈ।[1] ਕਹਾਣੀ ਕਲਾਕੇਸਰਾ ਰਾਮ ਪੰਜਾਬੀ ਕਹਾਣੀ ਜਗਤ ਵਿੱਚ ਚੌਥੀ ਪੀੜ੍ਹੀ ਦਾ ਪ੍ਰਮੁੱਖ ਕਹਾਣੀਕਾਰ ਹੈ। ਸ਼ੁਰੂ ਵਿੱਚ ਉਹਨਾਂ ਦੀਆਂ ਕਹਾਣੀਆਂ ਰਾਮ ਸਰੂਪ ਅਣਖੀ ਨੇ ਆਪਣੇ ਮੈਗਜ਼ੀਨ 'ਕਹਾਣੀ ਪੰਜਾਬ' ਵਿੱਚ ਛਾਪਿਆ।[2] ਪੰਜਾਬੀ ਕਥਾ ਜਗਤ ਵਿੱਚ ਉਸ ਦੀ ਪ੍ਰਵਾਨਗੀ ਦਾ ਆਧਾਰ ਉਸ ਦਾ ਕਥਾ ਵਸਤੂ, ਬਿਰਤਾਂਤਕ ਪੈਟਰਨ ਅਤੇ ਦ੍ਰਿਸ਼ਟੀਗਤ ਪਾਸਾਰ ਹਨ। ਉਸ ਦੇ ਪਹਿਲੇ ਕਹਾਣੀ ਸੰਗ੍ਰਹਿ ‘ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ’ ਨਾਲ ਉਸ ਦੀ ਸਿਰਜਣਕਾਰੀ ਦਾ ਬੱਝਵਾਂ ਪ੍ਰਭਾਵ ਪਾਠਕ ਉੱਤੇ ਨਜ਼ਰ ਆਉਣ ਲੱਗਿਆ ਸੀ। ‘ਬੁਲਬਲਿਆਂ ਦੀ ਕਾਸ਼ਤ’ ਉਸ ਦੀ ਲੰਮੀ ਕਹਾਣੀ ਹੈ ਜਿਹੜੀ ਪਹਿਲੀ ਵਾਰ ਪੰਜਾਬੀ ਸਾਹਿਤਿਕ ਮੈਗਜ਼ੀਨ ' ਹੁਣ ' ਵਿੱਚ ਛਪੀ ਸੀ ਅਤੇ ਫਿਰ ਇਸੇ ਨਾਂ ਨਾਲ ਇੱਕ ਕਹਾਣੀਆਂ ਦੀ ਪੁਸਤਕ ਵੀ ਛਪੀ। ਇਹ ਉਨ੍ਹਾਂ ਲੋਕਾਂ ਨੂੰ ਮੁਖ਼ਾਤਿਬ ਹੈ ਜਿਹੜੇ ਸ਼ਾਰਟ-ਕੱਟ ਮਾਰ ਕੇ ਪੂੰਜੀਪਤੀ ਬਣਨਾ ਚਾਹੁੰਦੇ ਹਨ ਅਤੇ ਦੁਖਾਂਤ ਦੇ ਭੋਗੀ ਬਣਦੇ ਹਨ। ‘ਪੁਲਸੀਆ ਕਿਉਂ ਮਾਰਦਾ ਹੈ’ ਦੱਸਦੀ ਹੈ ਕਿ ਸਾਡੇ ਅਵਚੇਤਨ ਵਿਚੋਂ ਪੁਲੀਸ ਦਾ ਭੈਅ ਕਿਉਂ ਨਹੀਂ ਖ਼ਤਮ ਹੋ ਰਿਹਾ। ਕਹਾਣੀ ‘ਖ਼ੁਸ਼ਬੂ-ਖ਼ੁਸ਼ਬੂ’ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ ਕਿ ਵਿਵਸਥਾ ਨੇ ਸਾਡੇ ਕੁਦਰਤੀ ਵਰਤਾਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਜਿਸ ਨਾਲ ਰਿਸ਼ਤਿਆਂ ਦਾ ਨਿੱਘ ਵੀ ਖ਼ਤਮ ਹੋ ਰਿਹਾ ਹੈ। ‘ਥੈਂਕਸ ਏ ਲੋਟ ਪੁੱਤਰਾ’ ਵੀ ਬਦਲ ਰਹੀਆਂ ਪ੍ਰਸਥਿਤੀਆਂ ਦੇ ਧੁਰੇ ਦੁਆਲੇ ਘੁੰਮਦੀ ਹੈ। ਸੱਤ ਸਦੀਆਂ ਬੀਤਣ ਉਪਰੰਤ ਵੀ ਦੇਸ਼ ਵੰਡ ਦਾ ਦੁਖਾਂਤ ਪਿੱਛਾ ਨਹੀਂ ਛੱਡ ਰਿਹਾ। ‘ਹਿਕ ਆਹੀ ਜਮਨਾ ਉਰਫ਼ ਜੁੰਮਨ ਖਾਂ’ ਇੱਕ ਵੱਖਰੀ ਪਰਤ ਨੂੰ ਖੋਲ੍ਹਦੀ ਕਹਾਣੀ ਹੈ।[3] ਉਸ ਨੇ ਬਾਰਾਂ ਦੇ ਕਰੀਬ ਕਿਤਾਬਾਂ ਹਿੰਦੀ-ਪੰਜਾਬੀ-ਰਾਜਸਥਾਨੀ ਤੋਂ ਅਨੁਵਾਦ ਕੀਤੀਆਂ ਹਨ। ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ ਗੁਜਰਾਤੀ ਭਾਸ਼ਾ ਵਿਚ ਅਨੁਵਾਦ ਹੋ ਚੁੱਕੀ ਹੈ। ਪਹਿਲੇ ਚਾਰ ਕਹਾਣੀ ਸੰਗ੍ਰਹਾਂ ਵਿੱਚੋਂ ਹਰ ਇਕ ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਲੋਂ ਹਰ ਸਾਲ ਦੀ ਬਿਹਤਰੀਨ ਕਿਤਾਬ ਵਜੋਂ ਇਨਾਮ ਨਾਲ ਸਨਮਾਨਿਆ ਗਿਆ ਹੈ। ਇਸ ਤੋਂ ਇਲਾਵਾ ਰੋਜ਼ਾਨਾ ਨਵਾਂ ਜ਼ਮਾਨਾ, ਬੀਬੀ ਸਵਰਨ ਕੌਰ ਯਾਦਗਾਰੀ, ਕਰਤਾਰ ਸਿੰਘ ਨਕਈ ਅਤੇ ਪ੍ਰਿੰਸੀਪਲ ਸੁਜਾਨ ਸਿੰਘ ਕਹਾਣੀ ਇਨਾਮ ਇਸ ਦੀ ਝੋਲੀ ਪੈ ਚੁੱਕੇ ਹਨ। ਆਪਣੀ ਲਿਖਤ ਬਾਰੇ ਸੋਚਦਿਆਂ ਕੇਸਰਾ ਰਾਮ ਕਹਿੰਦਾ ਹੈ, “... ਨਿੱਕੇ ਨਿੱਕੇ ਪ੍ਰਭਾਵਾਂ ਰਾਹੀਂ ਯਥਾਰਥਵਾਦੀ ਸ਼ੈਲੀ ਦੀਆਂ ਕਹਾਣੀਆਂ ਸਿਰਜਦਿਆਂ ਮੈਂ ਆਪਣੇ ਸਮਕਾਲੀ ਰਾਜਨੀਤਕ, ਸਮਾਜਿਕ, ਅਤੇ ਆਰਥਿਕ ਸੱਚ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ।"[4] ਕਹਾਣੀ-ਸੰਗ੍ਰਹਿ
ਸਨਮਾਨ
ਹਵਾਲੇ
|
Portal di Ensiklopedia Dunia