ਕੇਸਰ ਸਿੰਘ ਨਾਵਲਿਸਟ (ਗਿਆਨੀ)
![]() ਕੇਸਰ ਸਿੰਘ ਨੂੰ ਲੋਕ ਬਹੁਤਾਂ ਨਾਵਾਂ ਨਾਲ ਯਾਦ ਕਰਦੇ ਹਨ - ਕੇਸਰ ਸਿੰਘ, ਨਾਵਲਕਾਰ ਕੇਸਰ ਸਿੰਘ, ਗਿਆਨੀ ਕੇਸਰ ਸਿੰਘ। ਪਰ ਉਹਨਾਂ ਦੀ ਅਸਲ ਪਹਿਚਾਨ ਇੱਕ ਨਾਵਲਕਾਰ ਵਜੋਂ ਹੀ ਸਥਾਪਤ ਹੋਈ ਭਾਵੇਂ ਉਹ ਕਵਿਤਾਵਾਂ, ਕਹਾਣੀਆਂ ਅਤੇ ਵਾਰਤਕ ਵੀ ਲਿਖਦੇ ਸਨ। ਇਸ ਦੇ ਨਾਲ ਨਾਲ ਉਹਨਾਂ ਨੇ ਆਪਣੀ ਆਤਮ ਕਥਾ ਵੀ ਲਿਖੀ ਅਤੇ ਡਾਿੲਰੀ ਵੀ। ਮੁੱਖ ਰੂਪ ਵਿੱਚ ਉਹਨਾਂ ਦੇ ਨਾਵਲ ਕ੍ਰਾਂਤੀਕਾਰੀਆਂ ਅਤੇ ਦੇਸ਼ ਨੂੰ ਅਜ਼ਾਦ ਕਰਾਉਣ ਦੀਆਂ ਲਹਿਰਾਂ ਬਾਰੇ ਹਨ। ਉਹਨਾਂ ਨੇ ਇਹਨਾਂ ਲਹਿਰਾਂ ਦੇ ਨਾਇਕਾਂ ਨੂੰ ਆਪਣੇ ਨਾਵਲਾਂ ਦੇ ਨਾਇਕ ਬਣਾਇਆ ਹੈ। ਅਜਮੇਰ ਰੋਡੇ ਦੇ ਅਨੁਸਾਰ "ਕੇਸਰ ਸਿੰਘ ਜੀ ਹੋਰਾਂ ਨੇ ਆਪਣੇ ਨਾਵਲਾਂ ਦੇ ਵਿਸ਼ੇ ਅੰਤਰਰਾਸ਼ਟਰੀ ਵਿਸਥਾਰ ਵਾਲੇ ਲਏ ਅਤੇ ਹਿੰਦੁਸਤਾਨ ਦੀ ਆਜ਼ਾਦੀ ਲਈ ਵਿਦੇਸ਼ਾਂ ਵਿੱਚ ਹੋਏ ਸੰਗਰਾਮਾਂ ਨੂੰ ਦੁਬਾਰਾ ਜ਼ਿੰਦਾ ਕੀਤਾ।"[1] ਜੀਵਨਗਿਆਨੀ ਕੇਸਰ ਸਿੰਘ ਜੀ ਦਾ ਜਨਮ 10 ਅਕਤੂਬਰ 1912 ਨੂੰ ਰਾਵਲਪਿੰਡੀ ਵਿੱਚ ਹੋਇਆ।[2] ਉਹ ਚਾਲੀ ਦਿਨਾਂ ਦੇ ਸਨ ਜਦੋਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਕੁਝ ਚਿਰ ਆਪਣੀ ਭੈਣ ਕੋਲ ਰਹੇ ਅਤੇ ਫਿਰ ਉਹ ਅੰਮ੍ਰਿਤਸਰ ਦੇ ਯਤੀਮਖਾਨੇ ਆ ਗਏ ਅਤੇ ਉੱਥੇ ਵੱਡੇ ਹੋਏ। ਅੰਮ੍ਰਿਤਸਰ ਵਿਖੇ ਉਹਨਾਂ ਸ਼ ਸ਼ ਅਮੋਲ ਹੁਰਾਂ ਕੋਲੋਂ ਗਿਆਨੀ ਪਾਸ ਕੀਤੀ।[3] ਸੰਨ 1936 ਵਿੱਚ ਉਹ ਪੀਨਾਂਗ, ਮਲਾਇਆ ਚਲੇ ਗਏ।[4] ਉੱਥੇ ਉਹ ਇੱਕ ਗੁਰਦਵਾਰੇ ਵਿੱਚ ਗ੍ਰੰਥੀ ਅਤੇ ਰਾਗੀ ਦਾ ਕੰਮ ਕਰਦੇ ਰਹੇ।[3] ਮਲਾਇਆ ਵਿੱਚ ਰਹਿੰਦਿਆਂ ਉਹਨਾਂ ਦਾ ਸੰਪਰਕ ਹਿੰਦੁਸਤਾਨ ਦੀ ਅਜ਼ਾਦੀ ਲਈ ਕੰਮ ਕਰ ਰਹੇ ਦੇਸ਼ ਭਗਤਾਂ ਨਾਲ ਹੋਇਆ। ਇਸ ਸਮੇਂ ਦੌਰਾਨ ਉਹ ਪੂਰਬੀ ਏਸ਼ੀਆ ਦੇ ਦੂਸਰੇ ਦੇਸ਼ਾਂ ਜਿਵੇਂ ਸਿੰਘਾਪੁਰ, ਮਲਾਇਆ, ਥਾਈਲੈਂਡ ਆਦਿ ਵਿੱਚ ਵਿਚਰਦੇ ਰਹੇ। ਛੇਤੀ ਹੀ ਉਹ ਅਜ਼ਾਦ ਹਿੰਦ ਫੌਜ ਨਾਲ ਕੰਮ ਕਰਨ ਲੱਗੇ। ਅਜ਼ਾਦ ਹਿੰਦ ਫੌਜ ਵਿੱਚ ਉਹ ਸਿਵਲ ਐਡਮਿਨਸਟ੍ਰੇਟਰ ਵੀ ਰਹੇ ਅਤੇ ਇਨਕਲਾਬ ਦਾ ਇਤਿਹਾਸ ਅਤੇ ਜਾਪਾਨੀ ਭਾਸ਼ਾ ਪੜ੍ਹਾਉਣ ਦਾ ਕੰਮ ਵੀ ਕਰਦੇ ਰਹੇ।[5] ਪੂਰਬੀ ਏਸ਼ੀਆ ਦੇ ਆਪਣੇ ਅਨੁਭਵ ਬਾਰੇ ਗਿਆਨੀ ਕੇਸਰ ਸਿੰਘ ਜੀ ਲਿਖਦੇ ਹਨ:
ਅਕਤੂਬਰ 1946 ਵਿੱਚ ਉਹ ਹਿੰਦੁਸਤਾਨ ਵਾਪਸ ਆ ਗਏ।[7] ਹਿੰਦੁਸਤਾਨ ਵਿੱਚ ਆ ਕੇ ਉਹ ਕੁਝ ਚਿਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਵੀ ਰਹੇ। ਸੰਨ 1951 ਵਿੱਚ 40 ਸਾਲ ਦੀ ਉਮਰ ਵਿੱਚ ਉਹਨਾਂ ਨੇ ਮੈਟਰਿਕ ਪਾਸ ਕੀਤੀ। ਮੈਟਰਿਕ ਤੋਂ ਬਾਅਦ ਉਹਨਾਂ ਨੇ ਬੀ. ਏ. ਬੀ. ਟੀ. ਅਤੇ ਐੱਮ ਏ ਦੀ ਪੜ੍ਹਾਈ ਕੀਤੀ ਅਤੇ ਸਕੂਲ ਅਧਿਆਪਨ ਦਾ ਕੰਮ ਕੀਤਾ।[8] ਇੱਕ ਦਹਾਕੇ ਤੋਂ ਥੋੜ੍ਹਾ ਜਿਹਾ ਵੱਧ ਸਮਾਂ ਅਜ਼ਾਦ ਹਿੰਦੁਸਤਾਨ ਵਿੱਚ ਬਿਤਾਕੇ ਉਹ ਸੰਨ 1957 ਵਿੱਚ ਇੰਗਲੈਂਡ ਆ ਗਏ।[5] ਇੰਗਲੈਂਡ ਆ ਕੇ ਉਹ ਲਿਵਰਪੂਲ ਦੇ ਇੱਕ ਸਕੂਲ ਵਿੱਚ ਅਧਿਆਪਕ ਰਹੇ। ਸੰਨ 1965-66 ਵਿੱਚ ਉਹ ਕੈਨੇਡਾ ਆ ਗਏ ਅਤੇ ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਪਹਿਲਾਂ ਇੱਕ ਸਕੂਲ ਅਧਿਆਪਕ ਵੱਜੋਂ ਕੰਮ ਕੀਤਾ ਅਤੇ ਫਿਰ ਸਕੂਲ ਵਿੱਚ ਕਾਉਂਸਲਰ ਵੱਜੋਂ ਕੰਮ ਕਰਦੇ ਰਹੇ।[7] ਅਲਬਰਟਾ ਦੇ ਸਕੂਲ ਦੀ ਨੌਕਰੀ ਤੋਂ ਰਿਟਾਇਰ ਹੋਣ ਬਾਅਦ ਗਿਆਨੀ ਕੇਸਰ ਸਿੰਘ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਆ ਗਏ। ਲੰਮਾ ਸਮਾਂ ਸਰੀ ਵਿੱਚ ਰਹਿਣ ਤੋਂ ਬਾਅਦ ਉਹ ਸੰਨ 2001 ਵਿੱਚ ਆਪਣੇ ਪੁੱਤਰ ਕੋਲ ਰਹਿਣ ਐਡਮੰਟਨ ਚਲੇ ਗਏ। ਐਡਮੰਟਨ ਵਿੱਚ 9 ਸਤੰਬਰ 2006 ਨੂੰ 94 ਸਾਲ ਦੀ ਉਮਰ ਵਿੱਚ ਉਹਨਾਂ ਦੀ ਮੌਤ ਹੋ ਗਈ।[9] ਸਾਹਿਤਕ ਜੀਵਨਕੇਸਰ ਸਿੰਘ ਦੀ ਪਹਿਲੀ ਕਿਤਾਬ 'ਇੰਡੀਅਨ ਇੰਡੀਪੈਂਡਿਸ ਮੂਵਮੈਂਟ ਇਨ ਈਸਟ ਏਸ਼ੀਆ' ਜਨਵਰੀ 1947 ਵਿੱਚ ਅੰਗਰੇਜ਼ੀ ਵਿੱਚ ਛਪੀ। ਇਸ ਕਿਤਾਬ ਦੀ ਭੂਮਿਕਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਭਰਾ ਸਰਤ ਚੰਦਰ ਬੋਸ ਨੇ ਲਿਖੀ। ਕਿਰਪਾਲ ਸਿੰਘ ਕਸੇਲ ਦੇ ਸ਼ਬਦਾਂ ਵਿੱਚ ਇਹ ਕਿਤਾਬ " ਆਜ਼ਾਦ ਹਿੰਦ ਫੌਜ ਦੇ ਸੰਗਠਨ ਅਤੇ ਇਤਿਹਾਸ ਬਾਰੇ ਇੱਕ ਨਿਵੇਕਲਾ ਦ੍ਰਿਸ਼ਟੀਕੋਣ ਪ੍ਰਸਤੁਤ ਕਰਦੀ ਹੈ। ਆਜ਼ਾਦ ਹਿੰਦ ਫੌਜ ਦੀ ਹੋਂਦ ਨੂੰ ਗਿਆਨੀ ਕੇਸਰ ਸਿੰਘ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਇੱਕ ਵਿਰਾਟ ਲਹਿਰ ਨਾਲ ਜੋੜਦੇ ਹਨ।"[10] ਉਹਨਾਂ ਦਾ ਪਹਿਲਾ ਨਾਵਲ 'ਲਹਿਰ ਵਧਦੀ ਗਈ' 1953 ਵਿੱਚ ਛੱਪਿਆ ਅਤੇ ਦੂਸਰਾ ਨਾਵਲ 'ਜੰਗੀ ਕੈਦੀ' 1969 ਵਿੱਚ। ਇਸ ਤੋਂ ਬਾਅਦ ਉਹ ਪੂਰੀ ਸ਼ਿੱਦਤ ਅਤੇ ਲਗਾਤਾਰਤਾ ਨਾਲ ਲਿਖਦੇ ਗਏ। ਆਪਣੇ ਛੇ ਕੁ ਦਹਾਕੇ ਲੰਮੇ ਸਾਹਿਤਕ ਜੀਵਨ ਵਿੱਚ ਉਹਨਾਂ ਨੇ 60 ਦੇ ਕਰੀਬ ਕਿਤਾਬਾਂ ਲਿਖੀਆਂ, ਜਿਹਨਾਂ ਵਿੱਚ ਨਾਵਲ, ਕਹਾਣੀ ਸੰਗ੍ਰਹਿ, ਕਾਵਿ-ਸੰਗ੍ਰਹਿ, ਅਤੇ ਇੱਕ ਜੰਗੀ ਡਾਇਰੀ ਸ਼ਾਮਲ ਹੈ। ਬੇਸ਼ੱਕ ਉਹਨਾਂ ਨੇ ਸਾਹਿਤ ਦੇ ਵੱਖ ਵੱਖ ਰੂਪਾਂ ਵਿੱਚ ਲਿਖਿਆ ਹੈ, ਪਰ ਉਹਨਾਂ ਦੀ ਮੁੱਖ ਪਹਿਚਾਣ ਇੱਕ ਨਾਵਲਕਾਰ ਵੱਜੋਂ ਹੀ ਸਥਾਪਤ ਹੋਈ। ਪੰਜਾਬੀ ਸਾਹਿਤਕ ਮੈਗਜ਼ੀਨ 'ਸਿਰਜਣਾ' ਦੇ ਸੰਪਾਦਕ ਡਾ: ਰਘਬੀਰ ਸਿੰਘ ਉਹਨਾਂ ਦੇ ਨਾਵਲਾਂ ਬਾਰੇ ਕੁਝ ਇਸ ਤਰ੍ਹਾਂ ਲਿਖਦੇ ਹਨ:
ਸੰਨ 2005 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਇਨਾਮ ਦਿੱਤਾ।[12] ਇਨਾਮ1981 - ਕੌਮਾਂਤਰੀ ਮਨਜੀਤ ਯਾਦਗਾਰੀ ਪੁਰਸਤਕਾਰ 2005 - ਸ਼੍ਰੋਮਣੀ ਸਾਹਿਤਕਾਰ 2006 - ਪਰਵਾਸੀ - ਸਪੈਸ਼ਲ ਐਵਾਰਡ ਲਿਖਤਾਂਅਜ਼ਾਦੀ ਦੀ ਕਵਿਤਾ (ਕਵਿਤਾ) ਗਦਰੀ ਤੇ ਕਾਮਾ (ਬਾਬਾ ਨਿਰੰਜਨ ਸਿੰਘ ਢਿੱਲੋਂ ਬਾਰੇ - ਸੰਪਾਦਨ: ਵਾਰਤਕ), ਅਵਾਮੀ ਪ੍ਰਿੰਟਿੰਗ ਪ੍ਰੈਸ, ਜਲੰਧਰ ਲਹਿਰ ਵਧਦੀ ਗਈ (ਨਾਵਲ) ਸ਼ਹੀਦ ਊਧਮ ਸਿੰਘ (ਨਾਵਲ) ਜੰਗੀ ਕੈਦੀ (ਨਾਵਲ) ਬਾਬਾ ਹਰੀ ਸਿੰਘ ਉਸਮਾਨ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1975 ਅਮਰ ਸ਼ਹੀਦ ਮਦਨ ਲਾਲ ਢੀਂਗਰਾ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1977 ਅਮਰ ਸ਼ਹੀਦ ਮੇਵਾ ਸਿੰਘ ਲੋਪੋਕੇ (ਨਾਵਲ), ਖਾਲਸਾ ਬ੍ਰਦਰਜ਼ ਅੰਮ੍ਰਿਤਸਰ, 1978 ਸਿੰਘ ਸਾਹਿਬ ਦੀ ਸ਼ਹਾਦਤ (ਨਾਵਲ), ਖਾਲਸਾ ਬ੍ਰਦਰਜ਼ ਅੰਮ੍ਰਿਤਸਰ, 1982 ਜੰਝ ਲਾੜਿਆਂ ਦੀ (ਨਾਵਲ), ਨਾਨਾਕ ਸਿੰਘ ਪੁਸਤਕ ਮਾਲਾ ਅੰਮ੍ਰਿਤਸਰ, 1982 ਤੀਜੀ ਪੀੜ੍ਹੀ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1984 ਵਾਰੇ ਸ਼ਾਹ ਦੀ ਮੌਤ (ਨਾਵਲ), ਅਮਰਜੀਤ ਸਾਹਿਤ ਪ੍ਰਕਾਸ਼ਨ ਪਟਿਆਲਾ, 1984 ਕਾਮਾਗਾਟਾਮਾਰੂ (ਨਾਵਲ) ਗਦਰੀ ਗੁਲਾਬ (ਨਾਵਲ) ਹੀਰੋਸ਼ੀਮਾ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1990 ਇੱਕ ਮਾਂਗ ਸਧੂਰੀ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1991 ਮਨੁੱਖਤਾ ਦੀ ਮੌਤ (ਨਾਵਲ) ਵਾਹਗਾ ਤੋੜੋ (ਨਾਵਲ) ਬੇਵਤਨੇ (ਨਾਵਲ) ਸਾਂਝਾ ਪੰਜਾਬ (ਨਾਵਲ) ਗਦਾਰ ਬੇਲਾ ਸਿੰਘ (ਨਾਵਲ) ਹਥਿਆਰਬੰਦ ਇਨਕਲਾਬ (ਨਾਵਲ) ਲੰਡਨ ਰੋਡ (ਨਾਵਲ), ਪੰਜਾਬੀ ਪ੍ਰਕਾਸ਼ਨ, ਪਟਿਆਲਾ ਗਰੀਨ ਕਾਰਡ (ਨਾਵਲ), ਪੰਜਾਬੀ ਪ੍ਰਕਾਸ਼ਨ, ਪਟਿਆਲਾ ਹੋਰ ਲਿੰਕhttp://www.tribuneindia.com/2006/20061005/aplus1.htm http://www.abcbookworld.com/view_author.php?id=5944 ਹਵਾਲੇ
|
Portal di Ensiklopedia Dunia