ਕੇ ਆਰ ਸ੍ਰੀਨਿਵਾਸ ਆਇੰਗਰ
ਕੋਡਾਗਨਲੂਰ ਰਾਮਸਵਾਮੀ ਸ੍ਰੀਨਿਵਾਸ ਆਇੰਗਰ (1908–1999), ਕੇ ਆਰ ਸ੍ਰੀਨਿਵਾਸ ਆਇੰਗਰ ਦੇ ਨਾਮ ਨਾਲ ਮਸ਼ਹੂਰ, ਆਂਧਰਾ ਯੂਨੀਵਰਸਿਟੀ ਦਾ ਸਾਬਕਾ ਉਪ-ਕੁਲਪਤੀ, ਅੰਗਰੇਜ਼ੀ ਵਿੱਚ ਲਿਖਣ ਵਾਲਾ ਇੱਕ ਭਾਰਤੀ ਲੇਖਕ ਸੀ। ਉਸ ਨੂੰ 1985 ਵਿੱਚ ਵੱਕਾਰੀ ਸਾਹਿਤ ਅਕਾਦਮੀ ਫੈਲੋਸ਼ਿਪ ਦਿੱਤੀ ਗਈ ਸੀ। ਕੈਰੀਅਰਸ੍ਰੀਨਿਵਾਸ ਆਇੰਗਰ ਦਾ ਜਨਮ 17 ਅਪ੍ਰੈਲ 1908 ਨੂੰ ਸੱਤੂਰ, ਤਾਮਿਲਨਾਡੂ, ਭਾਰਤ ਵਿੱਚ ਹੋਇਆ ਸੀ। ਉਹ ਆਂਧਰਾ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਵਿਭਾਗ, ਜੋ 1947 ਵਿੱਚ ਸ਼ੁਰੂ ਹੋਇਆ ਸੀ ਵਿੱਚ ਅਧਿਆਪਕ ਨਿਯੁਕਤ ਹੋਇਆ।[1] 30 ਜੂਨ 1966 ਨੂੰ, ਉਹ ਆਂਧਰਾ ਯੂਨੀਵਰਸਿਟੀ ਦਾ ਉਪ-ਕੁਲਪਤੀ ਬਣ ਗਿਆ ਅਤੇ 29 ਨਵੰਬਰ 1968 ਤੱਕ ਰਿਹਾ। ਅੰਗਰੇਜ਼ੀ ਵਿਭਾਗ, ਜੋ ਯੂਨੀਵਰਸਿਟੀ ਦਾ ਸਭ ਤੋਂ ਪੁਰਾਣਾ ਹੈ, ਮਾਡਰਨ ਯੂਰਪੀਅਨ ਭਾਸ਼ਾਵਾਂ ਦੇ ਵਿਭਾਗ ਤੋਂ ਅੱਡ ਕਰਕੇ ਬਣਾਇਆ ਗਿਆ ਸੀ। ਫਿਰ ਉਸਨੇ 1969 ਤੋਂ 1977 ਤੱਕ ਸਾਹਿਤ ਅਕਾਦਮੀ ਦੇ ਉਪ-ਪ੍ਰਧਾਨ ਅਤੇ 1977 ਤੋਂ 1978 ਤੱਕ ਇਸ ਦੇ ਕਾਰਜਕਾਰੀ ਪ੍ਰਧਾਨ ਵਜੋਂ ਸੇਵਾ ਨਿਭਾਈ। ਉਸਨੇ ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਮੈਂਬਰ, ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ, ਸਿਮਲਾ ਦੇ ਬੋਰਡ ਆਫ਼ ਗਵਰਨਰਜ਼ ਵਿੱਚ 1970 ਤੋਂ 1979 ਤੱਕ ਸੇਵਾ ਕੀਤੀ ਅਤੇ ਸੀਆਈਈਐਫਐਲ (ਹੈਦਰਾਬਾਦ) ਦੇ ਮੈਂਬਰ ਅਤੇ ਪੀਈਐਨ, ਆਲ ਇੰਡੀਆ ਸੈਂਟਰ ਦੀ ਕਾਰਜਕਾਰਨੀ ਦੇ ਮੈਂਬਰ ਵਜੋਂ ਸੇਵਾ ਨਿਭਾਈ ਹੈ। ਉਸਨੂੰ ਆਂਧਰਾ ਅਤੇ ਸ੍ਰੀ ਵੈਂਕਟੇਸ਼ਵਰ ਯੂਨੀਵਰਸਿਟੀਆਂ ਨੇ ਡੀ ਲਿਟ ਡਿਗਰੀਆਂ ਨਾਲ ਸਨਮਾਨਿਤ ਕੀਤਾ। ਉਸ ਦੀ ਰਚਨਾ ਆਨ ਦ ਮਦਰ ਨੂੰ ਸਾਹਿਤ ਅਕਾਦਮੀ ਦਾ ਸਾਲਾਨਾ ਪੁਰਸਕਾਰ 1980 ਵਿੱਚ ਮਿਲਿਆ।[2] ਉਸਨੇ 1958 ਵਿੱਚ ਲੀਡਜ਼ ਯੂਨੀਵਰਸਿਟੀ ਵਿੱਚ ਦਿੱਤੇ ਜਾਣ ਵਾਲੇ ਅੰਗ੍ਰੇਜ਼ੀ ਵਿੱਚ ਭਾਰਤੀ ਲੇਖਣੀ ਬਾਰੇ ਆਪਣੇ ਲੈਕਚਰ ਤਿਆਰ ਕੀਤੇ ਜੋ ਬਾਅਦ ਵਿੱਚ ਅੰਗਰੇਜ਼ੀ ਵਿੱਚ ਇੰਡੀਅਨ ਰਾਈਟਿੰਗ ਨਾਮ ਦੀ ਉਸ ਦੀ ਮਸ਼ਹੂਰ ਪੁਸਤਕ ਦਾ ਅਧਾਰ ਬਣੇ। ਆਇੰਗਰ ਨੇ ਅਕਤੂਬਰ 1972 ਵਿਚ, ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ, ਸਿਮਲਾ ਵਿਖੇ ਸ਼੍ਰੀ ਅਰਬਿੰਦੋ ਦੇ ਸਾਵਿਤਰੀ ਉੱਤੇ ਛੇ ਭਾਸ਼ਣਾਂ ਦੀ ਇੱਕ ਲੜੀ ਦਿੱਤੀ ਜਿਸ ਵਿੱਚ ਹੇਠ ਲਿਖੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ: ਯੋਗੀ ਅਤੇ ਕਵੀ; ਸਾਵਿਤਰੀ ਕਥਾ; ਅਗਵਾਨੂੰ ਅਸਵਪਤੀ; ਸਾਵਿਤ੍ਰੀ ਅਤੇ ਸੱਤਿਆਵਾਨ; ਸਾਵਿਤ੍ਰੀ ਦਾ ਯੋਗ; ਸਵੇਰ ਤੋਂ ਵਧੇਰੇ ਸਵੇਰ।[3] ਆਇੰਗਰ ਨੇ ਬ੍ਰਿਟਿਸ਼, ਅਮਰੀਕਨ ਅਤੇ ਰਾਸ਼ਟਰਮੰਡਲ ਸਾਹਿਤ, ਤੁਲਨਾਤਮਕ ਸੁਹਜ ਅਤੇ ਭਾਰਤ ਦੇ ਅਧਿਆਤਮਕ ਵਿਰਾਸਤ ਉੱਤੇ ਵਿਸਥਾਰ ਨਾਲ ਲਿਖਿਆ। ਉਸਨੇ 40 ਤੋਂ ਵੱਧ ਕਿਤਾਬਾਂ ਲਿਖੀਆਂ ਹਨ।[2] ਹਵਾਲੇ
|
Portal di Ensiklopedia Dunia